ਵੈਸਟ ਪਾਮ ਬੀਚ (ਏਪੀ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਚੋਣ ਮੁਹਿੰਮ ਦੌਰਾਨ ਦਾਅਵਾ ਕੀਤਾ ਸੀ ਕਿ ਉਹ ਰੂਸ-ਯੂਕ੍ਰੇਨ ਯੁੱਧ ਨੂੰ 24 ਘੰਟਿਆਂ ਦੇ ਅੰਦਰ ਹੱਲ ਕਰ ਸਕਦੇ ਹਨ, ਪਰ ਉਨ੍ਹਾਂ ਦਾ ਬਿਆਨ "ਥੋੜਾ ਵਿਅੰਗਾਤਮਕ" ਸੀ। ਟਰੰਪ ਤੋਂ ਉਸ ਬਿਆਨ ਬਾਰੇ ਪੁੱਛਗਿੱਛ ਕੀਤੀ ਗਈ ਜੋ ਉਨ੍ਹਾਂ ਨੇ ਚੋਣ ਮੁਹਿੰਮ ਦੌਰਾਨ ਕਈ ਵਾਰ ਦੁਹਰਾਇਆ ਸੀ। 'ਫੁੱਲ ਮੇਜ਼ਰ' ਟੈਲੀਵਿਜ਼ਨ ਪ੍ਰੋਗਰਾਮ ਲਈ ਇੱਕ ਇੰਟਰਵਿਊ ਦੌਰਾਨ, ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੂੰ ਸੱਤਾ ਵਿੱਚ ਆਏ 54 ਦਿਨ ਹੋ ਗਏ ਹਨ, ਪਰ ਜੰਗ ਅਜੇ ਤੱਕ ਹੱਲ ਨਹੀਂ ਹੋਈ ਹੈ।
ਟਰੰਪ ਨੇ ਐਤਵਾਰ ਨੂੰ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਤੋਂ ਪਹਿਲਾਂ ਜਾਰੀ ਕੀਤੀ ਗਈ ਇੱਕ ਕਲਿੱਪ ਵਿੱਚ ਕਿਹਾ,"ਜਦੋਂ ਮੈਂ ਇਹ ਕਿਹਾ ਸੀ ਤਾਂ ਮੈਂ ਥੋੜ੍ਹਾ ਵਿਅੰਗਾਤਮਕ ਹੋ ਰਿਹਾ ਸੀ।" ਮੇਰਾ ਮਤਲਬ ਇਹ ਸੀ ਕਿ ਮੈਂ ਇਸ ਯੁੱਧ ਨੂੰ ਖਤਮ ਕਰਨਾ ਚਾਹੁੰਦਾ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਮੈਂ ਸਫਲ ਹੋਵਾਂਗਾ।" ਟਰੰਪ ਦੇ ਬਿਆਨ ਨੂੰ ਇੱਕ ਦੁਰਲੱਭ ਸਵੀਕਾਰਤਾ ਮੰਨਿਆ ਜਾ ਰਿਹਾ ਹੈ, ਕਿਉਂਕਿ ਉਹ ਅਕਸਰ ਅਤਿਕਥਨੀ ਵਾਲੇ ਦਾਅਵੇ ਕਰਨ ਲਈ ਜਾਣੇ ਜਾਂਦੇ ਹਨ। ਟਰੰਪ ਨੇ ਮਈ 2023 ਵਿੱਚ ਇੱਕ ਸੀ.ਐਨ.ਐਨ ਟਾਊਨ ਹਾਲ ਵਿੱਚ ਕਿਹਾ ਸੀ,"ਰੂਸੀ ਅਤੇ ਯੂਕ੍ਰੇਨੀ ਮਰ ਰਹੇ ਹਨ। ਮੈਂ ਚਾਹੁੰਦਾ ਹਾਂ ਕਿ ਇਹ ਰੁਕ ਜਾਵੇ ਅਤੇ ਮੈਂ ਇਸਨੂੰ 24 ਘੰਟਿਆਂ ਵਿੱਚ ਬੰਦ ਕਰ ਦਿਆਂਗਾ।''
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ ਸਮੇਤ 43 ਦੇਸ਼ਾਂ ਦੇ ਨਾਗਰਿਕਾਂ ਨੂੰ ਅਮਰੀਕਾ 'ਚ ਐਂਟਰੀ ਨਹੀਂ! ਜਾਣੋ ਭਾਰਤ ਸਬੰਧੀ ਕੀ ਫ਼ੈਸਲਾ
ਸਤੰਬਰ ਵਿੱਚ ਤਤਕਾਲੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨਾਲ ਆਪਣੀ ਬਹਿਸ ਦੌਰਾਨ ਟਰੰਪ ਨੇ ਦੁਹਰਾਇਆ,"ਜੇ ਮੈਂ ਜਿੱਤਦਾ ਹਾਂ, ਤਾਂ ਮੈਂ ਦੋਵਾਂ ਧਿਰਾਂ ਨਾਲ ਗੱਲ ਕਰਾਂਗਾ ਅਤੇ ਉਨ੍ਹਾਂ ਨੂੰ ਇਕੱਠੇ ਕਰਾਂਗਾ।" ਇਸ ਦੌਰਾ ਟਰੰਪ ਦੇ ਵਿਸ਼ੇਸ਼ ਦੂਤ ਸਟੀਵ ਵਿਟਕੌਫ ਇਸ ਹਫ਼ਤੇ ਅਮਰੀਕਾ ਦੁਆਰਾ ਪ੍ਰਸਤਾਵਿਤ ਜੰਗਬੰਦੀ 'ਤੇ ਚਰਚਾ ਕਰਨ ਲਈ ਮਾਸਕੋ ਪਹੁੰਚੇ। ਇੰਟਰਵਿਊ ਵਿੱਚ ਟਰੰਪ ਤੋਂ ਪੁੱਛਿਆ ਗਿਆ ਸੀ ਕਿ ਜੇਕਰ ਪੁਤਿਨ ਜੰਗਬੰਦੀ ਲਈ ਸਹਿਮਤ ਨਹੀਂ ਹੁੰਦੇ ਤਾਂ ਉਨ੍ਹਾਂ ਦੀ ਕੀ ਯੋਜਨਾ ਹੋਵੇਗੀ? ਇਸ ਦੇ ਜਵਾਬ ਵਿੱਚ ਟਰੰਪ ਨੇ ਕਿਹਾ, "ਇਹ ਦੁਨੀਆ ਲਈ ਬੁਰੀ ਖ਼ਬਰ ਹੋਵੇਗੀ ਕਿਉਂਕਿ ਬਹੁਤ ਸਾਰੇ ਲੋਕ ਮਰ ਰਹੇ ਹਨ। ਪਰ ਮੈਨੂੰ ਲੱਗਦਾ ਹੈ ਕਿ ਉਹ ਸਹਿਮਤ ਹੋਵੇਗਾ। ਮੈਂ ਉਸਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਅਤੇ ਮੈਨੂੰ ਵਿਸ਼ਵਾਸ ਹੈ ਕਿ ਉਹ ਸਹਿਮਤ ਹੋਵੇਗਾ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਪਾਕਿਸਤਾਨ ਸਮੇਤ 43 ਦੇਸ਼ਾਂ ਦੇ ਨਾਗਰਿਕਾਂ ਨੂੰ ਅਮਰੀਕਾ 'ਚ ਐਂਟਰੀ ਨਹੀਂ! ਜਾਣੋ ਭਾਰਤ ਸਬੰਧੀ ਕੀ ਫ਼ੈਸਲਾ
NEXT STORY