ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2020 ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਬਦਲਣ ਦੀ ਕੋਸ਼ਿਸ਼ ਕਰਨ ਦੇ ਦੋਸ਼ਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਟਰੰਪ ਇੱਥੇ ਇੱਕ ਸੰਘੀ ਅਦਾਲਤ ਵਿੱਚ ਪੇਸ਼ ਹੋਏ। ਉਨ੍ਹਾਂ ਨੇ ਭਾਰਤੀ-ਅਮਰੀਕੀ ਜੱਜ ਮੈਜਿਸਟ੍ਰੇਟ ਮੋਕਸ਼ੀਲਾ ਉਪਾਧਿਆਏ ਦੀ ਅਦਾਲਤ ਵਿਚ 'ਦੋਸ਼ ਨਾ ਮੰਨਣ ਸਬੰਧੀ ਪਟੀਸ਼ਨ ਦਾਖਲ ਕੀਤੀ ਹੈ। ਟਰੰਪ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਖੜ੍ਹੇ ਹੋਣ ਦੀ ਤਿਆਰੀ ਕਰ ਰਹੇ ਹਨ। ਉਹ ਵਾਹਨਾਂ ਦੇ ਵੱਡੇ ਕਾਫਲੇ ਨਾਲ ਅਦਾਲਤ ਕੰਪਲੈਕਸ ਵਿੱਚ ਪੁੱਜੇ।
ਸੁਣਵਾਈ ਸ਼ੁਰੂ ਹੋਣ 'ਤੇ ਜੱਜ ਉਪਾਧਿਆਏ ਨੇ ਪੁੱਛਿਆ, ''ਇਕ ਤੋਂ ਚਾਰ ਦੋਸ਼ਾਂ 'ਤੇ ਟਰੰਪ ਦਾ ਕੀ ਕਹਿਣਾ ਹੈ?'' ਆਪਣੇ ਵਕੀਲਾਂ ਨਾਲ ਘਿਰੇ ਟਰੰਪ ਨੇ ਕਿਹਾ, ''ਕੋਈ ਅਪਰਾਧ ਨਹੀਂ ਕੀਤਾ।'' ਜੱਜ ਨੇ ਟਰੰਪ ਨੂੰ ਦੱਸਿਆ ਕਿ ਉਨ੍ਹਾਂ ਨੂੰ ਜਾਣ ਦਿੱਤਾ ਜਾਵੇਗਾ ਪਰ ਇਨ੍ਹਾਂ ਸ਼ਰਤਾਂ ਨਾਲ ਕਿ ਉਨ੍ਹਾਂ ਨੂੰ ਜਦੋਂ ਵੀ ਅਦਾਲਤ ਵਿਚ ਸੱਦਿਆ ਜਾਵੇਗਾ, ਉਨ੍ਹਾਂ ਨੂੰ ਮੌਜੂਦ ਹੋਣਾ ਪਵੇਗਾ। ਟਰੰਪ ਹੁਣ 28 ਅਗਸਤ ਨੂੰ ਯੂ.ਐੱਸ. ਜ਼ਿਲ੍ਹਾ ਜੱਜ ਤਾਨਿਆ ਛੁਟਕਨ ਦੀ ਅਦਾਲਤ ਵਿੱਚ ਪੇਸ਼ ਹੋਣਗੇ ਪਰ ਉਨ੍ਹਾਂ ਕੋਲ ਨਿੱਜੀ ਤੌਰ 'ਤੇ ਪੇਸ਼ੀ ਤੋਂ ਛੋਟ ਦਾ ਵਿਕਲਪ ਮੌਜੂਦ ਹੈ।
ਆਸਟ੍ਰੇਲੀਆ : ਪੁਲਸ ਨੇ 39 ਮਿਲੀਅਨ ਡਾਲਰ ਤੋਂ ਵੱਧ ਦੀ 'ਭੰਗ' ਕੀਤੀ ਜ਼ਬਤ, 11 ਲੋਕ ਗ੍ਰਿਫ਼ਤਾਰ
NEXT STORY