ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਕਿਹਾ ਕਿ ਅਮਰੀਕਾ ਕੋਰੋਨਾਵਾਇਰਸ ਮਹਾਮਾਰੀ ਨਾਲ ਇਨਫੈਕਟਡ ਲੋਕਾਂ ਦੇ ਇਲਾਜ ਵਿਚ ਮਦਦ ਲਈ ਈਰਾਨ ਨੂੰ ਵੈਂਟੀਲੇਟਰਾਂ ਦੀ ਸਪਲਾਈ ਕਰ ਸਕਦਾ ਹੈ।
ਟਰੰਪ ਨੇ ਸ਼ਨੀਵਾਰ ਨੂੰ ਇਕ ਬ੍ਰੀਫਿੰਗ ਦੌਰਾਨ ਕਿਹਾ ਕਿ ਜਦੋਂ ਮੈਂ ਈਰਾਨ ਗਿਆ ਸੀ ਤਾਂ ਉਹ ਇਕ ਦਹਿਸ਼ਤ ਸੀ। ਜਦੋਂ ਮੈਂ ਪਹਿਲੀ ਵਾਰ ਆਇਆ ਸੀ ਤਾਂ ਈਰਾਨ ਪੂਰੇ ਪੱਛਮੀ ਏਸ਼ੀਆ 'ਤੇ ਕਬਜ਼ਾ ਕਰਨ ਜਾ ਰਿਹਾ ਸੀ ਪਰ ਹੁਣ ਉਹ ਬਹੁਤ ਹੀ ਵੱਖਰਾ ਦੇਸ਼ ਬਣ ਗਿਆ ਹੈ। ਹੁਣ ਈਰਾਨ ਦੇ ਲੋਕ ਸਿਰਫ ਜ਼ਿੰਦਾ ਰਹਿਣਾ ਚਾਹੁੰਦੇ ਹਨ, ਉਹ ਹਰ ਹਫਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ, ਉਹ ਮੁਸ਼ਕਿਲਾਂ ਨਾਲ ਘਿਰੇ ਹੋਏ ਹਨ, ਜੋ ਮੈਨੂੰ ਨਹੀਂ ਚਾਹੀਦਾ। ਮੈਂ ਮਦਦ ਦੀ ਪੇਸ਼ਕਸ਼ ਕੀਤੀ ਹੈ ਜੇਕਰ ਉਹ ਚਾਹੁੰਦੇ ਹਨ, ਜੇਕਰ ਉਹਨਾਂ ਨੂੰ ਵੈਂਟੀਲੇਟਰ ਦੀ ਲੋੜ ਹੈ, ਜੋ ਉਹਨਾਂ ਨੂੰ ਚਾਹੀਦੇ ਹਨ, ਮੈਂ ਉਹਨਾਂ ਨੂੰ ਭੇਜਾਂਗਾ। ਸਾਡੇ ਕੋਲ ਹਜ਼ਾਰਾਂ ਵਧੇਰੇ ਵੈਂਟੀਲੇਟਰ ਹਨ।
ਕੋਰੋਨਾਵਾਇਰਸ ਮਹਾਮਾਰੀ ਨਾਲ ਬੁਰੀ ਤਰ੍ਹਾਂ ਜੂਝ ਰਹੇ ਈਰਾਨ ਨੇ ਵਾਰ-ਵਾਰ ਕਿਹਾ ਹੈ ਕਿ ਅਮਰੀਕੀ ਪਾਬੰਦੀਆਂ ਦੇ ਕਾਰਣ ਤਹਿਰਾਨ ਦੇ ਵਾਇਰਸ ਦੇ ਪ੍ਰਸਾਰ ਨਾਲ ਨਿਪਟਣ ਦੀਆਂ ਕੋਸ਼ਿਸ਼ਾਂ ਵਿਚ ਰੁਕਾਵਟ ਪੈਦਾ ਹੋਈ ਹੈ ਤੇ ਮਹਾਮਾਰੀ ਨਾਲ ਨਿਪਟਣ ਦੇ ਲਈ ਲੋੜੀਂਦੀਆਂ ਚੀਜ਼ਾਂ ਦੀ ਦਰਾਮਦ 'ਤੇ ਰੋਕ ਲੱਗੀ ਹੈ। ਈਰਾਨ ਦੇ ਸਿਹਤ ਅਧਿਕਾਰੀਆਂ ਵਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ਵਿਚ ਕੋਰੋਨਾਵਾਇਰਸ ਦੇ 80,800 ਤੋਂ ਵਧੇਰੇ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ ਤੇ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 5000 ਤੋਂ ਵਧੇਰੇ ਹੋ ਗਈ ਹੈ। ਈਰਾਨ ਆਪਣੇ ਖੇਤਰ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦਾ ਕੇਂਦਰ ਬਣ ਗਿਆ ਹੈ ਤੇ ਪੱਛਮੀ ਏਸ਼ੀਆ ਵਿਚ ਜ਼ਿਆਦਾਤਰ ਗੁਆਂਢੀ ਦੇਸ਼ਾਂ ਵਿਚ ਪਾਏ ਜਾਣ ਵਾਲੇ ਪਹਿਲੇ ਕੋਰੋਨਾਵਾਇਰਸ ਦੇ ਮਾਮਲਿਆਂ ਦੇ ਤਾਰ ਈਰਾਨ ਨਾਲ ਜੁੜੇ ਹਨ।
ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਬ੍ਰਿਟੇਨ ਵੱਲੋਂ 31 ਹੋਰ ਉਡਾਣਾਂ ਦਾ ਐਲਾਨ
NEXT STORY