ਨਿਊਯਾਰਕ/ਵਾਸ਼ਿੰਗਟਨ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟ੍ਰੰਪ ਪੋਰਨ ਸਟਾਰ ਨੂੰ ਗੁਪਤ ਭੁਗਤਾਨ ਦੇ ਮਾਮਲੇ 'ਚ ਮੈਨਹਟਨ ਦੀ ਅਦਾਲਤ 'ਚ ਪੇਸ਼ ਹੋਏ। ਇਸ ਦੌਰਾਨ ਅਦਾਲਤ ਦੀ ਚਾਰਦੀਵਾਰੀ 'ਚ ਪਹੁੰਚਦਿਆਂ ਹੀ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ, ਜਿਸ ਤੋਂ ਬਾਅਦ ਉਹ ਅਦਾਲਤ 'ਚ ਸੁਣਵਾਈ ਲਈ ਪੇਸ਼ ਹੋਏ। ਉਨ੍ਹਾਂ ਅਦਾਲਤ ਵਿੱਚ ਕਿਹਾ ਕਿ ਮੈਂ ਵਿਸ਼ਵਾਸ ਨਹੀਂ ਕਰ ਸਕਦਾ ਕਿ ਇਹ ਸਭ ਕੁਝ ਅਮਰੀਕਾ ਵਿੱਚ ਹੋ ਰਿਹਾ ਹੈ। ਜੱਜ ਸਾਹਮਣੇ ਪੇਸ਼ ਹੋਣ ਤੋਂ ਬਾਅਦ ਟ੍ਰੰਪ ਅਦਾਲਤ 'ਚੋਂ ਬਾਹਰ ਚਲੇ ਗਏ। ਸੁਣਵਾਈ ਦੌਰਾਨ ਜੱਜ ਨੇ ਕਿਹਾ ਕਿ ਅਜਿਹੀਆਂ ਗੱਲਾਂ ਬੋਲਣ ਤੋਂ ਗੁਰੇਜ਼ ਕਰੋ, ਜਿਸ ਨਾਲ ਮਾਹੌਲ ਖਰਾਬ ਹੋਵੇ। ਕੋਰਟ ਰੂਮ 'ਚ ਸੁਣਵਾਈ ਦੌਰਾਨ ਟ੍ਰੰਪ ਨੇ ਖੁਦ ਨੂੰ ਬੇਕਸੂਰ ਦੱਸਿਆ ਤੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਧੋਖਾਧੜੀ ਦੇ 34 ਮਾਮਲੇ ਗਲਤ ਹਨ।
ਇਹ ਵੀ ਪੜ੍ਹੋ : ਸਬੰਧਾਂ 'ਚ ਕੜਵਾਹਟ ਵਿਚਾਲੇ ਬੀਜਿੰਗ ਨੇ ਭਾਰਤੀ ਪੱਤਰਕਾਰਾਂ ਦੇ ਵੀਜ਼ੇ ਕੀਤੇ 'ਫ੍ਰੀਜ਼'
ਅਦਾਲਤ ਨੇ ਦਲੀਲਾਂ ਸੁਣਨ ਤੋਂ ਬਾਅਦ ਟ੍ਰੰਪ ਨੂੰ ਕਰੀਬ 1 ਲੱਖ 22 ਹਜ਼ਾਰ ਡਾਲਰ ਦਾ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ। ਸਟੋਰਮੀ ਡੇਨੀਅਲਸ ਨੂੰ ਇਹ ਜੁਰਮਾਨਾ ਭਰਨਾ ਪਵੇਗਾ। ਸੁਣਵਾਈ ਤੋਂ ਬਾਅਦ ਟ੍ਰੰਪ ਅਦਾਲਤ ਤੋਂ ਚਲੇ ਗਏ। ਇਸ ਤੋਂ ਪਹਿਲਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟ੍ਰੰਪ ਨੇ ਮੈਨਹਟਨ ਦੀ ਅਪਰਾਧਿਕ ਅਦਾਲਤ ਵਿੱਚ ਆਤਮ-ਸਮਰਪਣ ਕਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਅਪਰਾਧਿਕ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਇਹ ਵੀ ਪੜ੍ਹੋ : NATO 'ਚ ਸ਼ਾਮਲ ਹੋਇਆ ਰੂਸ ਦਾ ਸਭ ਤੋਂ ਕਰੀਬੀ ਦੇਸ਼, ਮਾਸਕੋ ਨੇ ਦਿੱਤੀ ਇਹ ਚਿਤਾਵਨੀ
ਅਦਾਲਤ ਵਿੱਚ ਪੇਸ਼ ਹੋਣ ਤੋਂ ਕੁਝ ਘੰਟੇ ਪਹਿਲਾਂ ਟ੍ਰੰਪ ਨੇ ਆਪਣੇ ਸਮਰਥਕਾਂ ਨੂੰ ਇਕ ਈਮੇਲ ਵੀ ਭੇਜੀ ਸੀ। ਉਨ੍ਹਾਂ ਇਸ ਈਮੇਲ ਦੇ ਵਿਸ਼ੇ ਵਿੱਚ ਲਿਖਿਆ ਕਿ ਮੇਰੀ ਗ੍ਰਿਫ਼ਤਾਰੀ ਤੋਂ ਪਹਿਲਾਂ ਮੇਰੀ ਆਖਰੀ ਈਮੇਲ। ਡੋਨਾਲਡ ਟ੍ਰੰਪ ਅਮਰੀਕਾ ਦੇ ਪਹਿਲੇ ਸਾਬਕਾ ਰਾਸ਼ਟਰਪਤੀ ਹਨ, ਜਿਨ੍ਹਾਂ 'ਤੇ ਅਪਰਾਧਿਕ ਮਾਮਲੇ ਦਾ ਦੋਸ਼ ਲਗਾਇਆ ਗਿਆ ਹੈ। ਟ੍ਰੰਪ ਦੇ ਆਉਣ ਤੋਂ ਪਹਿਲਾਂ ਅਦਾਲਤ ਦੇ ਬਾਹਰ ਅਤੇ ਅੰਦਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਟ੍ਰੰਪ 8 ਕਾਰਾਂ ਦੇ ਕਾਫਲੇ ਨਾਲ ਕੋਰਟ ਕੰਪਲੈਕਸ ਪਹੁੰਚੇ। ਖ਼ਬਰਾਂ ਮੁਤਾਬਕ ਅਦਾਲਤ ਵਿੱਚ ਪੇਸ਼ ਹੋਣ ਤੋਂ ਪਹਿਲਾਂ ਟ੍ਰੰਪ ਮੈਨਹਟਨ ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਪੁੱਜੇ, ਜਿੱਥੇ ਪੁਲਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸਬੰਧਾਂ 'ਚ ਕੜਵਾਹਟ ਵਿਚਾਲੇ ਬੀਜਿੰਗ ਨੇ ਭਾਰਤੀ ਪੱਤਰਕਾਰਾਂ ਦੇ ਵੀਜ਼ੇ ਕੀਤੇ 'ਫ੍ਰੀਜ਼'
NEXT STORY