ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਸੀਨੀਅਰ ਅਧਿਕਾਰੀ ਚਾਡ ਵੁਲਫ ਦੇਸ਼ ਦੇ ਨਵੇਂ ਕਾਰਜਕਾਰੀ ਗ੍ਰਹਿ ਸੁਰੱਖਿਆ ਮੁਖੀ ਹੋਣਗੇ। ਇਕ ਅਹੁਦਾ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਟਰੰਪ ਦੀ ਮੁਹਿੰਮ ਦੇ ਕੇਂਦਰ 'ਚ ਰਿਹਾ ਹੈ।
ਵੁਲਫ ਦੇ ਇਸ ਅਹੁਦੇ 'ਤੇ ਨਿਯੁਕਤ ਹੋਣ ਦੀ ਅਫਵਾਹ ਦੇ ਬਾਰੇ 'ਚ ਪੁੱਛੇ ਜਾਣ 'ਤੇ ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਫਿਲਹਾਲ ਉਹ ਇਸ ਅਹੁਦੇ 'ਤੇ ਕੰਮ ਕਰਨਗੇ ਤੇ ਅੱਗੇ ਦੇਖਾਂਗੇ ਕੀ ਹੁੰਦਾ ਹੈ। ਸਾਡੇ ਕੋਲ ਬਹੁਤ ਚੰਗੇ ਲੋਕ ਹਨ। ਟਰੰਪ ਨੇ ਤਿੰਨ ਹਫਤੇ ਪਹਿਲਾਂ ਮੌਜੂਦਾ ਕਾਰਜਕਾਰੀ ਸਕੱਤਰ ਕੈਵਿਨ ਮੈਕਏਲੀਨਨ ਦੇ ਅਸਤੀਫੇ ਦਾ ਐਲਾਨ ਕੀਤਾ ਸੀ, ਜੋ ਉਨ੍ਹਾਂ ਦੇ ਪ੍ਰਸ਼ਾਸਨ ਨੂੰ ਛੱਡਣ ਵਾਲੇ ਸੀਨੀਅਰ ਅਧਿਕਾਰੀਆਂ ਦੀ ਲੰਬੀ ਸੂਚੀ 'ਚ ਨਵਾਂ ਨਾਂ ਹੈ। ਵਾਈਟ ਹਾਊਸ ਦੇ ਬੁਲਾਰੇ ਹੋਗਨ ਗਿਡਲੀ ਨੇ ਕਿਹਾ ਕਿ ਜਿਵੇਂ ਰਾਸ਼ਟਰਪਤੀ ਨੇ ਦੱਸਿਆ ਕਿ ਕੈਵਿਨ ਮੈਕਏਲੀਨਨ ਨੇ ਸ਼ਾਨਦਾਰ ਕੰਮ ਕੀਤਾ ਹੈ। ਵੈਟਰੰਸ ਡੇਅ ਤੋਂ ਬਾਅਦ ਉਹ ਇਸ ਅਹੁਦੇ 'ਤੇ ਨਹੀਂ ਰਹਿਣਗੇ ਤੇ ਉਨ੍ਹਾਂ ਦੇ ਜਾਣ ਤੋਂ ਬਾਅਦ ਚਾਡ ਵੁਲਫ ਕਾਰਜਕਾਰੀ ਸਕੱਤਰ ਹੋਣਗੇ।
ਅਫਗਾਨਿਸਤਾਨ ਦੇ ਪੁਲ-ਏ-ਖੁਮਰੀ 'ਚ ਧਮਾਕਾ, 11 ਲੋਕ ਜ਼ਖਮੀ
NEXT STORY