ਕਾਬੁਲ (ਭਾਸ਼ਾ): ਅਫਗਾਨਿਸਤਾਨ ਦੇ ਉੱਤਰੀ ਸੂਬੇ ਬਾਗਲਾਨ ਦੀ ਰਾਜਧਾਨੀ ਪੁਲ-ਏ-ਖੁਮਰੀ ਵਿਚ ਸ਼ਨੀਵਾਰ ਨੂੰ ਧਮਾਕਾ ਹੋਇਆ। ਇਸ ਧਮਾਕੇ ਵਿਚ ਦੋ ਸੁਰੱਖਿਆ ਕਰਮੀਆਂ ਸਮੇਤ ਘੱਟੋ-ਘੱਟ 11 ਲੋਕ ਜ਼ਖਮੀ ਹੋ ਗਏ। ਸੂਬਾਈ ਪੁਲਸ ਦੇ ਬੁਲਾਰੇ ਜਾਵੇਦ ਬਸ਼ਰਤ ਨੇ ਕਿਹਾ ਕਿ ਪੁਲ-ਏ-ਖੁਮਰੀ ਸ਼ਹਿਰ ਵਿਚ ਸਥਿਤ ਪੁਲਸ ਹੈੱਡੁਕਆਰਟਰ ਤੋਂ ਥੋੜ੍ਹੀ ਦੂਰੀ 'ਤੇ ਸਥਾਨਕ ਸਮੇਂ ਮੁਤਾਬਕ ਸਵੇਰੇ 8:40 'ਤੇ ਧਮਾਕਾ ਹੋਇਆ।
ਇਸ ਧਮਾਕੇ ਵਿਚ ਦੋ ਸੁਰੱਖਿਆ ਕਰਮੀਆਂ ਸਮੇਤ 11 ਲੋਕ ਜ਼ਖਮੀ ਹੋ ਗਏ। ਉਨ੍ਹਾਂ ਨੇ ਇਸ ਘਟਨਾ ਦੇ ਬਾਰੇ ਵਿਚ ਵਿਸਤ੍ਰਿਤ ਜਾਣਕਾਰੀ ਦਿੱਤੇ ਬਿਨਾਂ ਦੱਸਿਆ ਕਿ ਘਟਨਾ ਦੀ ਜਾਂਚ ਸ਼ੁਰੂਆਤੀ ਦੌਰ ਵਿਚ ਹੈ। ਸਰਕਾਰੀ ਹਸਪਤਾਲ ਦੇ ਪ੍ਰਮੁੱਖ ਮੁਹੰਮਦ ਉਮਰ ਵਾਰਡਕ ਨੇ ਦੱਸਿਆ ਕਿ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਲਸ਼ਕਰ-ਜੈਸ਼ ਦੀ ਫੰਡਿੰਗ ਅਤੇ ਭਰਤੀ ਰੋਕਣ 'ਚ ਪਾਕਿ ਅਸਫਲ : ਅਮਰੀਕੀ ਵਿਭਾਗ
NEXT STORY