ਨਿਊਯਾਰਕ/ਵਾਸ਼ਿੰਗਟਨ-ਅਮਰੀਕਾ ਵਿੱਚ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਪ੍ਰਵਾਸੀਆਂ ਵਿਰੁੱਧ ਸਖ਼ਤ ਕਾਰਵਾਈ ਦਾ ਦੌਰ ਜਾਰੀ ਹੈ। ਇਸ ਦੌਰਾਨ ਟਰੰਪ ਪ੍ਰਸ਼ਾਸਨ ਨੇ ਪ੍ਰਵਾਸੀਆਂ 'ਤੇ ਦਬਾਅ ਪਾਉਣ ਲਈ ਇੱਕ ਨਵੀਂ ਰਣਨੀਤੀ ਅਪਣਾਈ ਹੈ, ਜਿਸ ਵਿੱਚ ਸ਼ਰਨ ਮੰਗ ਰਹੇ ਮਾਪਿਆਂ ਨੂੰ ਦੇਸ਼ ਨਿਕਾਲੇ ਦੇ ਹੁਕਮ ਦੀ ਪਾਲਣਾ ਕਰਨ ਜਾਂ ਆਪਣੇ ਬੱਚਿਆਂ ਤੋਂ ਵੱਖ ਹੋਣ ਦੇ ਦੋ ਵਿਕਲਪ ਦਿੱਤੇ ਜਾ ਰਹੇ ਹਨ। ਇਹ ਨੀਤੀ ਟਰੰਪ ਦੇ ਪਹਿਲੇ ਕਾਰਜਕਾਲ ਦੀ ਬਦਨਾਮ 'Family separation' ਨੀਤੀ ਦਾ ਇੱਕ ਨਵਾਂ ਸੰਸਕਰਣ ਹੈ।
ਹੁਣ ਨਵੀਂ ਰਣਨੀਤੀ ਉਨ੍ਹਾਂ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ ਜੋ ਪਹਿਲਾਂ ਹੀ ਅਮਰੀਕਾ ਵਿੱਚ ਦਾਖਲ ਹੋ ਚੁੱਕੇ ਹਨ ਅਤੇ ਦੇਸ਼ ਨਿਕਾਲੇ ਦੇ ਹੁਕਮਾਂ ਦਾ ਸਾਹਮਣਾ ਕਰ ਰਹੇ ਹਨ। ਨਿਊਯਾਰਕ ਟਾਈਮਜ਼ ਨੇ ਸਰਕਾਰੀ ਦਸਤਾਵੇਜ਼ਾਂ ਅਤੇ ਕੇਸ ਫਾਈਲਾਂ ਦੇ ਆਧਾਰ 'ਤੇ 9 ਪਰਿਵਾਰਾਂ ਦਾ ਪਤਾ ਲਗਾਇਆ ਹੈ ਜੋ ਟਰੰਪ ਪ੍ਰਸ਼ਾਸਨ ਦੀ ਇਸ ਨੀਤੀ ਦਾ ਸ਼ਿਕਾਰ ਹੋਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਪਿਆਂ ਕੋਲ ਪੂਰੇ ਪਰਿਵਾਰ ਨਾਲ ਦੇਸ਼ ਛੱਡਣ ਜਾਂ ਵੱਖ ਹੋਣ ਨੂੰ ਸਵੀਕਾਰ ਕਰਨ ਦਾ ਵਿਕਲਪ ਹੈ। ਤਿੰਨ ਪਰਿਵਾਰਾਂ ਦੀ ਕਹਾਣੀ ਤੋਂ ਜਾਣ ਸਕਦੇ ਹੋ ਕਿ ਇਹ ਕਿੰਨਾ ਤਣਾਅਪੂਰਨ ਹੈ...।
ਪਹਿਲੇ ਮਾਮਲੇ ਵਿਚ ਰੂਸ ਤੋਂ ਭੱਜ ਕੇ ਅਮਰੀਕਾ ਵਿੱਚ ਸ਼ਰਣ ਮੰਗਣ ਵਾਲੇ ਜੋੜੇ ਈਵਗੇਨੀ ਅਤੇ ਈਵਗੇਨੀਆ ਮਈ ਵਿੱਚ ਆਪਣੇ 8 ਸਾਲ ਦੇ ਪੁੱਤਰ ਮੈਕਸਿਮ ਤੋਂ ਵੱਖ ਹੋ ਗਏ ਸਨ। ਆਈ.ਸੀ.ਈ ਨੇ ਉਨ੍ਹਾਂ ਨੂੰ ਦੋ ਵਿਕਲਪ ਦਿੱਤੇ - ਜਾਂ ਤਾਂ ਰੂਸ ਵਾਪਸ ਜਾਓ ਜਾਂ ਹਿਰਾਸਤ ਵਿੱਚ ਰਹਿੰਦੇ ਹੋਏ ਆਪਣੇ ਪੁੱਤਰ ਤੋਂ ਵੱਖ ਹੋਣ ਲਈ ਤਿਆਰ ਰਹੋ। ਜੋੜੇ ਨੇ ਦੂਜਾ ਵਿਕਲਪ ਚੁਣਿਆ। ਦੂਜੇ ਮਾਮਲੇ ਵਿਚ ਰੂਸ ਵਿੱਚ ਆਪਣੀ ਪਤਨੀ ਦੀ ਰਾਜਨੀਤਿਕ ਗ੍ਰਿਫ਼ਤਾਰੀ ਤੋਂ ਬਾਅਦ ਪਾਵੇਲ ਸਨੇਗੀਰ ਆਪਣੇ 11 ਸਾਲ ਦੇ ਪੁੱਤਰ ਅਲੈਗਜ਼ੈਂਡਰ ਨਾਲ ਅਮਰੀਕਾ ਪਹੁੰਚਿਆ। ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਪੁੱਤਰ ਨੂੰ ਇੱਕ ਵੱਖਰੇ ਆਸਰਾ ਸਥਾਨ 'ਤੇ ਭੇਜ ਦਿੱਤਾ ਗਿਆ। ਤੀਜਾ ਮਾਮਲਾ ਭਾਰਤੀ ਜੋੜੇ ਦਾ ਹੈ ਜੋ ਖ਼ੁਦ ਤਾਂ ਵਾਪਸ ਆ ਚੁੱਕਾ ਹੈ ਪਰ ਉਨ੍ਹਾਂ ਦੇ ਬੱਚਿਆਂ ਨੂੰ ਬੱਚਿਆਂ ਨੂੰ ਭਾਰਤ ਵਾਪਸ ਭੇਜਣ ਲਈ ਕਾਨੂੰਨੀ ਪ੍ਰਕਿਰਿਆ ਚੱਲ ਰਹੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਵੱਡੀ ਖ਼ਬਰ : ਤਕਨੀਕੀ ਖਰਾਬੀ ਕਾਰਨ 800 ਤੋਂ ਵੱਧ ਉਡਾਣਾਂ ਰੱਦ, ਹਜ਼ਾਰਾਂ ਯਾਤਰੀ ਪ੍ਰਭਾਵਿਤ
50 ਸਾਲਾਂ ਵਿੱਚ ਪਹਿਲੀ ਵਾਰ ਆਉਣ ਵਾਲਿਆਂ ਨਾਲੋਂ ਵੱਧ ਲੋਕ ਦੇਸ਼ ਛੱਡ ਕੇ ਜਾਣਗੇ:
ਟਰੰਪ ਪ੍ਰਸ਼ਾਸਨ ਨੇ ਦਾਅਵਾ ਕੀਤਾ ਹੈ ਕਿ 2025 ਅਮਰੀਕੀ ਇਤਿਹਾਸ ਦਾ ਪਹਿਲਾ ਸਾਲ ਹੋਵੇਗਾ ਜਦੋਂ ਦੇਸ਼ 'ਨੈਗੇਟਿਵ ਨੈੱਟ ਮਾਈਗ੍ਰੇਸ਼ਨ' ਦਰਜ ਕਰੇਗਾ, ਯਾਨੀ ਕਿ ਦੇਸ਼ ਛੱਡਣ ਵਾਲੇ ਲੋਕਾਂ ਦੀ ਗਿਣਤੀ ਆਉਣ ਵਾਲਿਆਂ ਨਾਲੋਂ ਵੱਧ ਹੋਵੇਗੀ। ਵ੍ਹਾਈਟ ਹਾਊਸ ਨੇ ਇਸ ਦਾਅਵੇ ਨਾਲ ਸਬੰਧਤ ਇੱਕ ਗ੍ਰਾਫਿਕ ਵੀ ਜਾਰੀ ਕੀਤਾ, ਪਰ ਇਸ ਸਬੰਧ ਵਿੱਚ ਕੋਈ ਡਾਟਾ ਪੇਸ਼ ਨਹੀਂ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
'ਟੈਰਿਫ ਤਾਂ ਬਹਾਨਾ, ਟਰੰਪ ਕੱਢ ਰਹੇ ਭਾਰਤ ਨਾਲ ਕਿਸੇ ਹੋਰ ਗੱਲ ਦੀ ਖੁੰਦਕ...', Kugelman ਨੇ ਅਮਰੀਕਾ ਨੂੰ ਘੇਰਿਆ
NEXT STORY