ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਅਹੁਦੇ 'ਤੇ 2020 'ਚ ਦੁਬਾਰਾ ਚੁਣੇ ਜਾਣ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਪ੍ਰਚਾਰ ਅਭਿਆਨ ਲਈ ਚੰਦਾ ਇਕੱਠਾ ਕਰਨ ਦੀ ਸ਼ੁਰੂਆਤ ਬਿਲਕੁੱਲ ਵੱਖਰੇ ਢੰਗ ਨਾਲ ਕੀਤੀ ਹੈ। ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਕਿਹਾ ਹੈ ਕਿ ਉਹ ਅਮਰੀਕੀ ਪ੍ਰਤੀਨਿਧੀ ਸਭਾ ਦੀ ਪ੍ਰਧਾਨ ਨੈਂਸੀ ਪੋਲੇਸੀ ਜਾਂ ਸੈਨੇਟ 'ਚ ਡੈਮੋਕ੍ਰੇਟਿਕ ਨੇਤਾ ਚਕ ਸ਼ੂਮਰ ਨੂੰ ਨਕਲੀ ਲਾਲ ਇੱਟ ਭੇਜਣ ਲਈ 20-20 ਡਾਲਰ ਦਾ ਦਾਨ ਦੇਣ ਜਦੋਂ ਤੱਕ ਕਿ ਡੈਮੋਕ੍ਰੇਟਿਕ ਅਮਰੀਕਾ-ਮੈਕਸੀਕੋ ਸਰਹੱਦ 'ਤੇ ਕੰਧ ਲਈ ਰਕਮ ਦੇਣ ਨੂੰ ਤਿਆਰ ਨਹੀਂ ਹੋ ਜਾਂਦੇ।
ਟਰੰਪ ਨੇ ਦੁਬਾਰਾ ਚੋਣ ਲਈ ਅਭਿਆਨ ਦੇ ਤਹਿਤ ਸ਼ੁੱਕਰਵਾਰ ਨੂੰ ਇਕ ਈਮੇਲ ਭੇਜਕੇ 20-20 ਡਾਲਰ ਦੇਣ ਦੀ ਮੰਗ ਕੀਤੀ ਤੇ ਪ੍ਰਧਾਨ ਪੇਲੋਸੀ ਜਾਂ ਸ਼ੂਮਰ ਨੂੰ ਨਕਲੀ ਇੱਟ ਭੇਜਣ ਦੀ ਵਚਨਬੱਧਤਾ ਜਤਾਈ ਜੋ ਸਰਹੱਦ 'ਤੇ ਕੰਧ ਦਾ ਵਿਰੋਧ ਕਰਨ ਲਈ ਡੈਮੋਕ੍ਰੇਟਿਕ ਪਾਰਟੀ ਵਲੋਂ ਵਿਰੋਧ ਦੀ ਅਗਵਾਈ ਕਰ ਰਹੇ ਹਨ। ਇਨ੍ਹਾਂ ਇੱਟਾਂ 'ਤੇ ਸਰਹੱਦ ਦੀ ਕੰਧ ਦੀ ਲੋੜ ਨੂੰ ਲੈ ਕੇ ਤੱਥ ਛਾਪੇ ਜਾਣਗੇ।
ਨਵਾਂ ਚੰਦਾ ਅਭਿਆਨ ਅਜਿਹੇ ਵੇਲੇ 'ਚ ਸ਼ੁਰੂ ਹੋਇਆ ਹੈ ਜਦੋਂ ਰਾਸ਼ਟਰਪਤੀ ਤੇ ਡੈਮੋਕ੍ਰੇਟਿਕਸ ਦੇ ਵਿਚਾਲੇ ਸਰਕਾਰੀ ਕੰਮਕਾਜ ਨੂੰ ਦੁਬਾਰਾ ਬਹਾਲ ਕਰਨ ਨੂੰ ਲੈ ਕੇ ਜਾਰੀ ਵਿਰੋਧ ਨੂੰ ਦੂਰ ਕਰਨ ਲਈ ਗੱਲਬਾਤ ਦੁਬਾਰਾ ਸ਼ੁਰੂ ਹੋਣ ਦੀ ਉਮੀਦ ਹੈ।
ਸ਼੍ਰੀਲੰਕਾਈ ਪੁਲਸ ਨੇ 4 ਵਿਅਕਤੀ ਨੂੰ ਲਿਆ ਰਿਮਾਂਡ 'ਤੇ
NEXT STORY