ਵਾਸ਼ਿੰਗਟਨ— ਅਮਰੀਕਾ ਦੇ ਪ੍ਰਮੁੱਖ ਰਾਸ਼ਟਰੀ ਸੁਰੱਖਿਆ ਅਧਿਕਾਰੀ ਨੇ ਸੰਸਦ ਨੂੰ ਦੱਸਿਆ ਕਿ ਉੱਤਰ ਕੋਰੀਆ ਦੇ ਵਾਅਦੇ ਮੁਤਾਬਕ ਪ੍ਰਮਾਣੂ ਹਥਿਆਰਾਂ ਨੂੰ ਨਸ਼ਟ ਕਰਨ ਦੀ ਉਮੀਦ ਨਹੀਂ ਹੈ। ਟਰੰਪ ਇਸ ਬਿਆਨ ਤੋਂ ਬਾਅਦ ਭੜਕੇ ਹੋਏ ਹਨ। ਟਰੰਪ ਨੇ ਬੁੱਧਵਾਰ ਨੂੰ ਟਵੀਟ ਕਰਕੇ ਕਿਹਾ ਕਿ ਉੱਤਰ ਕੋਰੀਆ ਦੇ ਨਾਲ ਸਬੰਧ, ਅਮਰੀਕਾ ਨਾਲ ਉਸ ਦੇ ਸਬੰਧਾਂ ਦੇ ਬਿਹਤਰੀਨ ਦੌਰ 'ਚ ਹਨ। ਉਨ੍ਹਾਂ ਨੇ ਵਿਕਾਸ ਦੇ ਦੌਰ 'ਤੇ ਉੱਤਰ ਕੋਰੀਆ ਦੇ ਪ੍ਰਮਾਣੂ ਤੇ ਮਿਜ਼ਾਇਲ ਪ੍ਰੀਖਣਾਂ 'ਚ ਠਹਿਰਾਅ, ਅਮਰੀਕੀ ਸੇਵਾ ਦੇ ਕੁਝ ਮੈਂਬਰਾਂ ਦੀ ਵਾਪਸੀ ਤੇ ਕਦੇ ਉਥੇ ਹਿਰਾਸਤ 'ਚ ਲਏ ਗਏ ਕੁਝ ਅਮਰੀਕੀਆਂ ਦੀ ਰਿਹਾਈ ਨੂੰ ਹਾਈਲਾਈਟ ਕੀਤਾ ਗਿਆ ਹੈ।
ਇਸ ਤੋਂ ਬਾਅਦ ਵੀ ਰਾਸ਼ਟਰੀ ਖੂਫੀਆ ਨਿਰਦੇਸ਼ਕ ਡੈਨ ਕੋਟਸ ਨੇ ਕਾਂਗਰਸ ਨੂੰ ਮੰਗਲਵਾਰ ਨੂੰ ਦੱਸਿਆ ਕਿ ਖੂਫੀਆ ਜਾਣਕਾਰੀ ਉਸ ਵਿਚਾਰ ਦਾ ਸਮਰਥਨ ਨਹੀਂ ਕਰਦੀ ਕਿ ਉੱਤਰ ਕੋਰੀਆਈ ਨੇਤਾ ਕਿਮ ਜੋਂਗ ਉਨ ਆਪਣੇ ਪ੍ਰਮਾਣੂ ਹਥਿਆਰਾਂ ਨੂੰ ਨਸ਼ਟ ਕਰਨਗੇ। ਪਿਛਲੇ ਸਾਲ ਟਰੰਪ ਨਾਲ ਮੁਲਾਕਾਤ ਤੋਂ ਬਾਅਦ ਕਿਮ ਨੇ ਹਥਿਆਰਬੰਦੀ ਨੂੰ ਲੈ ਕੇ ਵਚਨਬੱਧਤਾ ਜਤਾਈ ਸੀ। ਫਰਵਰੀ 'ਚ ਟਰੰਪ ਤੇ ਕਿਮ ਵਿਚਾਲੇ ਦੂਜੀ ਮੁਲਾਕਾਤ ਹੋਣ ਦੀ ਉਮੀਦ ਹੈ।
ਚੀਨ 'ਚ 17 ਹਜ਼ਾਰ ਲੋਕਾਂ 'ਤੇ ਵਾਹਨ ਚਲਾਉਣ ਦੀ ਪਾਬੰਦੀ, ਇਹ ਸੀ ਕਾਰਨ
NEXT STORY