ਵਾਸ਼ਿੰਗਟਨ/ਤੇਹਰਾਨ: ਅਮਰੀਕਾ ਅਤੇ ਈਰਾਨ ਵਿਚਕਾਰ ਜਾਰੀ ਭਿਆਨਕ ਜੰਗ ਦੇ ਦਰਮਿਆਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਬੇਹੱਦ ਹੈਰਾਨੀਜਨਕ ਦਾਅਵਾ ਕੀਤਾ ਹੈ। ਇਕ ਪ੍ਰੋਗਰਾਮ ਦੌਰਾਨ ਬੋਲਦਿਆਂ ਟਰੰਪ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਜੰਗ ਨੂੰ ਖ਼ਤਮ ਕਰਨ ਲਈ ਗੱਲਬਾਤ ਚੱਲ ਰਹੀ ਹੈ ਅਤੇ ਈਰਾਨ ਹੁਣ ਸਮਝੌਤਾ ਕਰਨਾ ਚਾਹੁੰਦਾ ਹੈ। ਹਾਲਾਂਕਿ ਤੇਹਰਾਨ ਨੇ ਟਰੰਪ ਦੇ ਇਨ੍ਹਾਂ ਦਾਅਵਿਆਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ।
ਟਰੰਪ ਨੂੰ ਮਿਲਿਆ ਸੁਪਰੀਮ ਲੀਡਰ ਬਣਨ ਦਾ ਪ੍ਰਸਤਾਵ
ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਕਿ ਈਰਾਨ ਦੇ ਕੁਝ ਲੋਕਾਂ ਨੇ ਉਨ੍ਹਾਂ ਨੂੰ ਗੈਰ-ਅਧਿਕਾਰਤ ਤੌਰ 'ਤੇ ਈਰਾਨ ਦਾ ਅਗਲਾ 'ਸੁਪਰੀਮ ਲੀਡਰ' ਬਣਨ ਦੀ ਪੇਸ਼ਕਸ਼ ਕੀਤੀ ਸੀ। ਟਰੰਪ ਨੇ ਹੱਸਦੇ ਹੋਏ ਕਿਹਾ, "ਮੈਂ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਦੁਨੀਆ ਦਾ ਕੋਈ ਵੀ ਨੇਤਾ ਈਰਾਨ ਦਾ ਸੁਪਰੀਮ ਲੀਡਰ ਨਹੀਂ ਬਣਨਾ ਚਾਹੇਗਾ"। ਕਿਉਂਕਿ ਉਸਨੂੰ ਆਪਣੇ ਹੀ ਲੋਕਾਂ ਅਤੇ ਅਮਰੀਕਾ ਦੋਵਾਂ ਵੱਲੋਂ ਮਾਰੇ ਜਾਣ ਦਾ ਡਰ ਰਹਿੰਦਾ ਹੈ। ਟਰੰਪ ਨੇ ਪ੍ਰੋਗਰਾਮ ਦੌਰਾਨ ਈਰਾਨ ਨੂੰ ਕੈਂਸਰ ਵੀ ਦੱਸਿਆ। ਉਨ੍ਹਾਂ ਅੱਗੇ ਕਿਹਾ ਕਿ ਅਮਰੀਕਾ ਨੇ ਈਰਾਨ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ ਹੈ ਅਤੇ ਹੁਣ ਈਰਾਨੀ ਲੀਡਰਸ਼ਿਪ ਸਮਝੌਤਾ ਕਰਨ ਤੋਂ ਡਰ ਰਹੀ ਹੈ। ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਿੱਚ ਅਮਰੀਕਾ ਨੇ ਅੱਠ ਯੁੱਧਾਂ ਦਾ ਹੱਲ ਕੱਢਿਆ ਹੈ ਅਤੇ ਈਰਾਨ ਨਾਲ ਵੀ ਸਥਿਤੀ ਉਸੇ ਦਿਸ਼ਾ ਵਿੱਚ ਵਧ ਰਹੀ ਹੈ।
ਅਮਰੀਕਾ ਦਾ 15-ਸੂਤਰੀ ਫਾਰਮੂਲਾ ਬਨਾਮ ਈਰਾਨ ਦਾ ਜਵਾਬ
ਟਰੰਪ ਅਨੁਸਾਰ ਅਮਰੀਕਾ ਨੇ ਜੰਗ ਰੋਕਣ ਲਈ ਈਰਾਨ ਨੂੰ 15-ਸੂਤਰੀ ਪ੍ਰਸਤਾਵ ਭੇਜਿਆ ਹੈ, ਜਿਸ ਵਿੱਚ ਮੁੱਖ ਤੌਰ 'ਤੇ ਹੇਠ ਲਿਖੀਆਂ ਸ਼ਰਤਾਂ ਰੱਖੀਆਂ ਗਈਆਂ ਹਨ:
-ਈਰਾਨ ਆਪਣਾ ਪਰਮਾਣੂ ਪ੍ਰੋਗਰਾਮ ਪੂਰੀ ਤਰ੍ਹਾਂ ਬੰਦ ਕਰੇ।
-ਹਿਜ਼ਬੁੱਲਾ ਵਰਗੇ ਹਥਿਆਰਬੰਦ ਗੁੱਟਾਂ ਨੂੰ ਸਹਾਇਤਾ ਦੇਣੀ ਬੰਦ ਕੀਤੀ ਜਾਵੇ।
-ਹੋਰਮੁਜ਼ ਜਲਮਾਰਗ ਨੂੰ ਅੰਤਰਰਾਸ਼ਟਰੀ ਆਵਾਜਾਈ ਲਈ ਫਿਰ ਤੋਂ ਖੋਲ੍ਹਿਆ ਜਾਵੇ।
ਪੜ੍ਹੋ ਇਹ ਅਹਿਮ ਖ਼ਬਰ- ਈਰਾਨ ਦਾ ਭਾਰਤ ਨੂੰ 'ਤੋਹਫ਼ਾ' ! ਤੇਲ ਦੀ ਕਿੱਲਤ ਵਿਚਾਲੇ ਕਰ 'ਤਾ ਵੱਡਾ ਐਲਾਨ
ਦੂਜੇ ਪਾਸੇ, ਈਰਾਨ ਨੇ ਇਸ ਪ੍ਰਸਤਾਵ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਈਰਾਨੀ ਅਧਿਕਾਰੀਆਂ ਨੇ ਤੰਜ਼ ਕਸਦਿਆਂ ਕਿਹਾ ਕਿ "ਕੀ ਟਰੰਪ ਆਪਣੇ ਆਪ ਨਾਲ ਗੱਲ ਕਰ ਰਹੇ ਹਨ?"। ਈਰਾਨ ਨੇ ਜਵਾਬ ਵਿੱਚ ਆਪਣਾ 5-ਸੂਤਰੀ ਫਾਰਮੂਲਾ ਪੇਸ਼ ਕੀਤਾ ਹੈ ਅਤੇ ਸਪੱਸ਼ਟ ਕੀਤਾ ਹੈ ਕਿ ਜੰਗ ਸਿਰਫ਼ ਈਰਾਨ ਦੀਆਂ ਸ਼ਰਤਾਂ 'ਤੇ ਹੀ ਖ਼ਤਮ ਹੋਵੇਗੀ।
-ਟਰੰਪ ਨੂੰ ਸਮਾਂ ਸੀਮਾ ਨਿਰਧਾਰਤ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ
-ਜੰਗ ਦੇ ਨੁਕਸਾਨ ਲਈ ਮੁਆਵਜ਼ੇ ਦੀ ਮੰਗ
-ਸਾਰੇ ਮੋਰਚਿਆਂ 'ਤੇ ਜੰਗ ਦੇ ਪੂਰੀ ਤਰ੍ਹਾਂ ਅੰਤ ਦੀ ਮੰਗ
-ਵਿਰੋਧ ਸਮੂਹਾਂ ਵਿਰੁੱਧ ਕਾਰਵਾਈਆਂ ਰੋਕਣ ਦੀ ਮੰਗ
-ਹੋਰਮੁਜ਼ ਜਲਡਮਰੂ ਉੱਤੇ ਪ੍ਰਭੂਸੱਤਾ ਦੀ ਮਾਨਤਾ ਦੀ ਲੋੜ
ਈਰਾਨ ਵਿੱਚ ਅੰਦਰੂਨੀ ਹਲਚਲ
ਸਰੋਤਾਂ ਅਨੁਸਾਰ ਈਰਾਨ ਇਸ ਸਮੇਂ ਗੰਭੀਰ ਅੰਦਰੂਨੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਕਈ ਵੱਡੇ ਨੇਤਾ ਮਾਰੇ ਜਾ ਚੁੱਕੇ ਹਨ ਅਤੇ ਪੁਰਾਣੇ ਸੁਪਰੀਮ ਲੀਡਰ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਬੇਟੇ ਨੂੰ ਨਵਾਂ ਲੀਡਰ ਬਣਾਇਆ ਗਿਆ ਹੈ, ਪਰ ਉਹ ਵੀ ਪਿਛਲੇ ਕਾਫੀ ਸਮੇਂ ਤੋਂ ਜਨਤਕ ਤੌਰ 'ਤੇ ਨਜ਼ਰ ਨਹੀਂ ਆ ਰਹੇ ਹਨ। ਇਸ ਅਨਿਸ਼ਚਿਤਤਾ ਕਾਰਨ ਦੁਨੀਆ ਭਰ ਵਿੱਚ ਤੇਲ ਦੀਆਂ ਕੀਮਤਾਂ 'ਤੇ ਵੀ ਮਾੜਾ ਅਸਰ ਪੈ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਚੀਨ ਦਾ ਦੌਰਾ ਕਰਨਗੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ! ਕਈ ਅਹਿਮ ਮੁੱਦਿਆਂ 'ਤੇ ਹੋਵੇਗੀ ਚਰਚਾ
NEXT STORY