ਇੰਟਰਨੈਸ਼ਨਲ ਡੈਸਕ- ਗੁਆਂਢੀ ਮੁਲਕ ਪਾਕਿਸਤਾਨ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਰਾਵਲਪਿੰਡੀ ਸ਼ਹਿਰ 'ਚ 21 ਸਾਲਾ ਈਸਾਈ ਕੁੜੀ ਸਬਾ ਮਹਿਬੂਬ, ਜਿਸ ਦਾ ਇਕ ਸਾਲ ਪਹਿਲਾਂ ਹੀ ਤਲਾਕ ਹੋਇਆ ਸੀ, ਦਾ ਉਸ ਦੇ ਹੀ ਗੁਆਂਢੀ ਨੇ ਘਰ 'ਚ ਵੜ ਕੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਰਿਪੋਰਟਾਂ ਅਨੁਸਾਰ, ਮੁਲਜ਼ਮ ਨੇ ਇਸ ਵਾਰਦਾਤ ਨੂੰ ਅੰਜਾਮ ਇਸ ਲਈ ਦਿੱਤਾ, ਕਿਉਂਕਿ ਉਹ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ, ਪਰ ਕੁੜੀ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ।
3 ਸਤੰਬਰ ਦੀ ਰਾਤ ਨੂੰ ਰਾਵਲਪਿੰਡੀ ਦੇ ਢੋਕ ਰੱਟਾ ਇਲਾਕੇ 'ਚ ਅਦਨਾਨ ਬੱਟ ਨਾਂ ਦਾ ਵਿਅਕਤੀ ਹਥਿਆਰ ਲੈ ਕੇ ਸਬਾ ਦੇ ਘਰ ਵਿੱਚ ਦਾਖਲ ਹੋਇਆ। ਪਰਿਵਾਰਕ ਮੈਂਬਰਾਂ ਨਾਲ ਕੁੱਟਮਾਰ ਕਰਨ ਤੋਂ ਬਾਅਦ ਉਸ ਨੇ ਸਬਾ ਦੇ ਮੱਥੇ 'ਚ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਤਲ ਕਰਨ ਤੋਂ ਬਾਅਦ ਮੁਲਜ਼ਮ ਅਦਨਾਨ ਬੱਟ ਨੇ ਸਬਾ ਦੇ ਛੋਟੇ ਭਰਾ ਅਨੂਸ਼ ਨੂੰ ਗੰਨ ਪੁਆਇੰਟ 'ਤੇ ਅਗਵਾ ਕਰ ਲਿਆ ਅਤੇ ਉਸ 'ਤੇ ਜ਼ੋਰ ਪਾਇਆ ਕਿ ਉਹ ਪੁਲਸ ਅੱਗੇ ਕਤਲ ਦਾ ਗੁਨਾਹ ਆਪਣੇ ਸਿਰ ਲਵੇ।
ਇਸ ਮਾਮਲੇ ਸਬੰਧੀ FIR ਦਰਜ ਕੀਤੀ ਗਈ ਹੈ, ਪਰ ਮਾਮਲੇ ਦਾ ਮੁੱਖ ਮੁਲਜ਼ਮ ਅਦਨਾਨ ਬੱਟ ਅਦਾਲਤ ਤੋਂ ਜ਼ਮਾਨਤ ਲੈਣ 'ਚ ਕਾਮਯਾਬ ਹੋ ਗਿਆ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਈਸਾਈ ਅਤੇ ਸਥਾਨਕ ਨਾਗਰਿਕਾਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਪੀੜਤ ਪਰਿਵਾਰ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਮੰਗ ਕੀਤੀ ਹੈ ਕਿ ਮਾਮਲੇ ਦੀ ਜਾਂਚ ਢੋਕ ਰੱਟਾ ਥਾਣੇ ਤੋਂ ਬਦਲ ਕੇ ਕਿਸੇ ਹਾਈ ਰੈਂਕ ਅਫਸਰ ਨੂੰ ਸੌਂਪੀ ਜਾਵੇ ਅਤੇ ਪਰਿਵਾਰ 'ਤੇ ਪਾਏ ਜਾ ਰਹੇ ਦਬਾਅ ਨੂੰ ਰੋਕਿਆ ਜਾਵੇ।
ਪਾਕਿਸਤਾਨ ਦੇ ਖੈਬਰ ਪਖਤੂਨਖਵਾ 'ਚ ਪੁਲਿਸ ਕਰਮਚਾਰੀ ਦੀ ਮੌਤ
NEXT STORY