ਇਸਲਾਮਾਬਾਦ : ਪਾਕਿਸਤਾਨ ਆਰਥਿਕ ਸਰਵੇਖਣ 2025-26 ਦੇ ਤਾਜ਼ਾ ਅੰਕੜਿਆਂ ਨੇ ਦੇਸ਼ ਵਿੱਚ ਵਧਦੀ ਗ਼ਰੀਬੀ ਅਤੇ ਬੇਰੁਜ਼ਗਾਰੀ ਦੀ ਚਿੰਤਾਜਨਕ ਤਸਵੀਰ ਪੇਸ਼ ਕੀਤੀ ਹੈ। ਸਰਵੇਖਣ ਅਨੁਸਾਰ ਰਾਸ਼ਟਰੀ ਪੱਧਰ 'ਤੇ ਗ਼ਰੀਬੀ ਦੀ ਦਰ 21.9 ਫ਼ੀਸਦੀ ਤੋਂ ਵਧ ਕੇ 28.9 ਫ਼ੀਸਦੀ ਹੋ ਗਈ ਹੈ। ਮਾਹਰਾਂ ਅਨੁਸਾਰ ਦੇਸ਼ ਨੂੰ 'ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ' BISP) ਵਰਗੀਆਂ ਆਰਜ਼ੀ ਰਾਹਤ ਸਕੀਮਾਂ ਦੀ ਥਾਂ ਬੁਨਿਆਦੀ ਆਰਥਿਕ ਤਬਦੀਲੀ ਦੀ ਲੋੜ ਹੈ।
ਸੂਬੇਵਾਰ ਗ਼ਰੀਬੀ ਦੇ ਅੰਕੜੇ
ਪੰਜਾਬ : ਆਰਥਿਕ ਤੌਰ 'ਤੇ ਮਜ਼ਬੂਤ ਹੋਣ ਦੇ ਬਾਵਜੂਦ ਗ਼ਰੀਬੀ 16.5% ਤੋਂ ਵਧ ਕੇ 23.3% ਹੋਈ।
ਸਿੰਧ : ਗ਼ਰੀਬੀ ਦੀ ਦਰ 24.5% ਤੋਂ ਛਾਲ ਮਾਰ ਕੇ 32.6% ਤੱਕ ਪਹੁੰਚੀ।
ਖ਼ੈਬਰ ਪਖਤੂਨਖਵਾ: ਗ਼ਰੀਬੀ 28.7% ਤੋਂ ਵਧ ਕੇ 35.3% ਹੋ ਗਈ।
ਬਲੋਚਿਸਤਾਨ: ਸਭ ਤੋਂ ਮਾੜੀ ਹਾਲਤ, ਗ਼ਰੀਬੀ 41.8% ਤੋਂ ਵਧ ਕੇ 47.0% ਹੋਈ।
ਬੇਰੁਜ਼ਗਾਰੀ ਅਤੇ BISP ਦਾ ਬਜਟ
ਸਰਵੇਖਣ ਮੁਤਾਬਕ ਦੇਸ਼ ਵਿੱਚ ਬੇਰੁਜ਼ਗਾਰਾਂ ਦੀ ਗਿਣਤੀ 45 ਲੱਖ ਤੋਂ ਵਧ ਕੇ 59 ਲੱਖ (7.1 ਫ਼ੀਸਦੀ) ਹੋ ਗਈ ਹੈ, ਜੋ ਸਿੱਖਿਆ ਸੰਸਥਾਵਾਂ ਅਤੇ ਰੁਜ਼ਗਾਰ ਬਾਜ਼ਾਰ ਵਿਚਾਲੇ ਵੱਡੇ ਪਾੜੇ ਨੂੰ ਦਰਸਾਉਂਦੀ ਹੈ। ਵਿੱਤੀ ਵਰ੍ਹੇ 2026 ਲਈ BISP ਲਈ 722.9 ਅਰਬ ਰੁਪਏ ਰੱਖੇ ਗਏ ਹਨ (ਜਿਸ ਵਿੱਚੋਂ 540.27 ਅਰਬ ਰੁਪਏ ਜਾਰੀ ਹੋਏ ਹਨ)। ਹਾਲਾਂਕਿ ਇਹ ਪ੍ਰੋਗਰਾਮ ਸੰਕਟ ਦੇ ਸਮੇਂ ਬੁਨਿਆਦੀ ਸਹਾਰਾ ਦਿੰਦਾ ਹੈ, ਪਰ ਇਹ ਲੋਕਾਂ ਨੂੰ ਗ਼ਰੀਬੀ ਰੇਖਾ ਤੋਂ ਪੱਕੇ ਤੌਰ 'ਤੇ ਬਾਹਰ ਕੱਢਣ ਵਿੱਚ ਨਾਕਾਮ ਰਿਹਾ ਹੈ।
ਗ਼ਰੀਬੀ ਵਧਣ ਦੇ ਮੁੱਖ ਕਾਰਨ
ਮਹਿੰਗਾਈ ਤੇ ਸਿਹਤ ਖ਼ਰਚੇ ਗਰੀਬੀ ਵਧਣ ਦਾ ਮੁੱਖ ਕਾਰਨ ਹੈ। ਬਿਜਲੀ, ਤੇਲ, ਖ਼ੁਰਾਕ ਅਤੇ ਦਵਾਈਆਂ ਦੀਆਂ ਵਧਦੀਆਂ ਕੀਮਤਾਂ ਗ਼ਰੀਬਾਂ ਦਾ ਲੱਕ ਭੰਨ ਰਹੀਆਂ ਹਨ। ਪੇਂਡੂ ਪਛੜਾਪਣ ਵੀ ਗਰੀਬੀ ਦਾ ਮੁੱਖ ਕਾਰਨ ਹੈ। ਮੰਡੀਆਂ ਤੱਕ ਪਹੁੰਚ ਦੀ ਘਾਟ ਹੈ। ਕਮਜ਼ੋਰ ਬੁਨਿਆਦੀ ਢਾਂਚਾ ਅਤੇ ਡਿਜੀਟਲ ਸੁਵਿਧਾਵਾਂ ਦੀ ਘਾਟ ਹੈ। ਡਿਗਰੀਆਂ ਹੋਣ ਦੇ ਬਾਵਜੂਦ ਮੰਡੀ ਦੀਆਂ ਬਾਜ਼ਾਰ ਮੁਤਾਬਕ ਤਕਨੀਕੀ ਹੁਨਰ ਨਾ ਹੋਣਾ ਅਤੇ ਸੁਸਤ ਉਦਯੋਗੀਕਰਨ ਗਰੀਬੀ ਦਾ ਮੁੱਖ ਕਾਰਨ ਹੈ।
ਸੁਧਾਰ ਲਈ ਪ੍ਰਮੁੱਖ ਸੁਝਾਅ
ਚੀਨ ਦੀ ਤਰਜ਼ 'ਤੇ ਪੇਂਡੂ ਉਦਯੋਗੀਕਰਨ, ਨਿਸ਼ਾਨੇਬੱਧ ਮਦਦ, ਅਤੇ ਹੁਨਰ ਵਿਕਾਸ 'ਤੇ ਧਿਆਨ ਦਿੱਤਾ ਜਾਵੇ। ਯੂਨੀਵਰਸਿਟੀਆਂ ਵਿੱਚ ਕਾਰੋਬਾਰੀ ਅਤੇ ਤਕਨੀਕੀ ਹੁਨਰ ਨੂੰ ਪੜ੍ਹਾਈ ਦਾ ਹਿੱਸਾ ਬਣਾਇਆ ਜਾਵੇ। ਪ੍ਰਵਾਸੀ ਪਾਕਿਸਤਾਨੀਆਂ ਨੂੰ ਬੈਂਕਿੰਗ ਚੈਨਲਾਂ ਰਾਹੀਂ ਪੈਸਾ ਭੇਜਣ ਲਈ ਟੈਕਸਾਂ ਵਿੱਚ ਛੋਟ ਦਿੱਤੀ ਜਾਵੇ। ਸਰਕਾਰੀ ਸਰੋਤਾਂ ਦੀ ਦੁਰਵਰਤੋਂ ਰੋਕਣ ਅਤੇ ਪਾਰਦਰਸ਼ਤਾ ਲਈ ਸਖ਼ਤ ਜਵਾਬਦੇਹੀ ਲਾਗੂ ਕੀਤੀ ਜਾਵੇ।
ਪਾਕਿਸਤਾਨ: ਕੁੜੀਆਂ ਦੀ ਛੇੜਛਾੜ ਦਾ ਵਿਰੋਧ ਕਰਨ 'ਤੇ ਈਸਾਈ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ
NEXT STORY