ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਤਾਲਿਬਾਨ ਨਾਲ ਸ਼ਾਂਤੀ ਸਮਝੌਤੇ ਤੋਂ ਬਾਅਦ ਉਹ ਹੁਣ ਤਾਲਿਬਾਨੀ ਨੇਤਾਵਾਂ ਨਾਲ ਜਲਦੀ ਮੁਲਾਕਾਤ ਕਰ ਸਕਦੇ ਹਨ। ਟਰੰਪ ਨੇ ਇਥੇ ਸ਼ਨੀਵਾਰ ਨੂੰ ਆਯੋਜਿਤ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਮੈਂ ਭਵਿੱਖ ਵਿਚ ਜਲਦੀ ਹੀ ਤਾਲਿਬਾਨੀ ਨੇਤਾਵਾਂ ਨਾਲ ਮੁਲਾਕਾਤ ਕਰ ਸਕਦਾ ਹਾਂ ਤੇ ਅਸੀਂ ਉਮੀਦ ਕਰਦੇ ਹਾਂ ਕਿ ਤਾਲਿਬਾਨ ਤਾਲਿਬਾਨ ਆਪਣੇ ਕਹੇ 'ਤੇ ਖਰਾ ਉਤਰੇਗਾ।
ਇਸ ਦੇ ਨਾਲ ਹੀ ਟਰੰਪ ਨੇ ਤਾਲਿਬਾਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਤਾਲਿਬਾਨ ਸਮਝੌਤੇ ਦਾ ਪਾਲਣ ਨਹੀਂ ਕਰੇਗਾ ਤਾਂ ਅਮਰੀਕੀ ਫੌਜੀਆਂ ਨੂੰ ਵਾਪਸ ਅਫਗਾਨਿਸਤਾਨ ਵਿਚ ਤਾਇਨਾਤ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਜੇਕਰ ਕੁਝ ਗਲਤ ਹੋਇਆ ਤਾਂ ਅਸੀਂ ਇਸ ਤਰ੍ਹਾਂ ਦੀ ਕਾਰਵਾਈ ਕਰਾਂਗੇ ਜੋ ਕਦੇ ਕਿਸੇ ਨਾ ਕੀਤੀ ਹੋਵੇ ਪਰ ਉਮੀਦ ਹੈ ਕਿ ਅਜਿਹਾ ਕਰਨ ਦੀ ਲੋੜ ਨਾ ਪਵੇ। ਅਮਰੀਕਾ ਨੇ ਕਤਰ ਦੀ ਰਾਜਧਾਨੀ ਦੋਹਾ ਵਿਚ ਤਾਲਿਬਾਨ ਦੇ ਨਾਲ ਸ਼ਨੀਵਾਰ ਨੂੰ ਲੰਬੇ ਸਮੇਂ ਤੋਂ ਉਡੀਕੀ ਜਾ ਰਹੇ ਸ਼ਾਂਤੀ ਸਮਝੌਤੇ 'ਤੇ ਦਸਤਖਤ ਕੀਤੇ। ਇਸ ਸਮਝੌਤੇ ਵਿਚ ਕਿਹਾ ਗਿਆ ਹੈ ਕਿ ਜੇਕਰ ਤਾਲਿਬਾਨ ਅਮਰੀਕਾਂ ਦੀਆਂ ਸ਼ਰਤਾਂ ਮੰਨ ਲੈਂਦਾ ਹੈ ਤਾਂ ਨਾਟੋ ਅਫਗਾਨਿਸਤਾਨ ਤੋਂ ਆਪਣੀ ਫੌਜ ਨੂੰ 14 ਮਹੀਨਿਆਂ ਦੇ ਅੰਦਰ ਵਾਪਸ ਬੁਲਾ ਲਵੇਗਾ। ਇਸ ਸ਼ਾਂਤੀ ਸਮਝੌਤੇ ਨਾਲ ਅਫਗਾਨਿਸਤਾਨ ਵਿਚ ਤਕਰੀਬਨ 19 ਸਾਲਾਂ ਤੋਂ ਜਾਰੀ ਸੰਘਰਸ਼ ਦੇ ਖਤਮ ਹੋਣ ਤੇ ਇਸ ਦੇਸ਼ ਦੇ ਵਿਕਾਸ ਦਾ ਰਸਤਾ ਖੁੱਲ੍ਹਣ ਦੀ ਉਮੀਦ ਹੈ।
ਬੈਲਜੀਅਮ ਦੇ 'ਗੁਰਦੁਆਰਾ ਸਿੰਘ ਸਭਾ ਕਨੋਕੇ ਹੀਸਟ' ਲਈ ਖਰੀਦੀ ਗਈ ਇਮਾਰਤ
NEXT STORY