ਵਾਸ਼ਿੰਗਟਨ (ਏਜੰਸੀ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਹੁਦਾ ਸੰਭਾਲਦਿਆਂ ਹੀ ਆਪਣੇ ਸਖ਼ਤ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਟਰੰਪ ਨੇ ਵੀਰਵਾਰ ਨੂੰ ਇੱਕ ਅਜਿਹੇ ਕਾਰਜਕਾਰੀ ਆਦੇਸ਼ 'ਤੇ ਦਸਤਖਤ ਕੀਤੇ ਹਨ, ਜਿਸ ਨਾਲ ਉਨ੍ਹਾਂ ਸਾਰੇ ਦੇਸ਼ਾਂ ਦੀ ਨੀਂਦ ਉੱਡ ਗਈ ਹੈ ਜੋ ਕਿਊਬਾ ਨੂੰ ਤੇਲ ਦੀ ਸਪਲਾਈ ਕਰਦੇ ਹਨ। ਨਵੇਂ ਨਿਯਮਾਂ ਮੁਤਾਬਕ, ਜੋ ਵੀ ਦੇਸ਼ ਕਿਊਬਾ ਨੂੰ ਤੇਲ ਵੇਚੇਗਾ ਜਾਂ ਮੁਹੱਈਆ ਕਰਵਾਏਗਾ, ਉਸ ਦੇਸ਼ ਤੋਂ ਅਮਰੀਕਾ ਆਉਣ ਵਾਲੀਆਂ ਵਸਤੂਆਂ 'ਤੇ ਭਾਰੀ ਟੈਰਿਫ (Custom Duty) ਲਗਾਇਆ ਜਾਵੇਗਾ।
ਇਹ ਵੀ ਪੜ੍ਹੋ: ਕੈਨੇਡਾ ਤੋਂ ਅਮਰੀਕਾ 'ਚ ਗੈਰ-ਕਾਨੂੰਨੀ ਘੁਸਪੈਠ: 22 ਸਾਲਾ ਭਾਰਤੀ ਨੌਜਵਾਨ 'ਤੇ ਨਿਊਯਾਰਕ ਅਦਾਲਤ 'ਚ ਚੱਲੇਗਾ ਮੁਕੱਦਮਾ
ਮੈਕਸੀਕੋ ਨੂੰ ਸਿੱਧੀ ਚੇਤਾਵਨੀ
ਟਰੰਪ ਦੇ ਇਸ ਕਦਮ ਨੂੰ ਮੁੱਖ ਤੌਰ 'ਤੇ ਮੈਕਸੀਕੋ 'ਤੇ ਦਬਾਅ ਬਣਾਉਣ ਦੀ ਰਣਨੀਤੀ ਵਜੋਂ ਦੇਖਿਆ ਜਾ ਰਹੀ ਹੈ। ਟਰੰਪ ਲਗਾਤਾਰ ਮੈਕਸੀਕੋ 'ਤੇ ਜ਼ੋਰ ਪਾ ਰਹੇ ਹਨ ਕਿ ਉਹ ਕਿਊਬਾ ਦੀ ਕਮਿਊਨਿਸਟ ਸਰਕਾਰ ਤੋਂ ਦੂਰੀ ਬਣਾ ਕੇ ਰੱਖੇ।
ਇਹ ਵੀ ਪੜ੍ਹੋ: ਸਮੁੰਦਰ 'ਚ ਗਰਜੇ ਅਮਰੀਕੀ ਜੰਗੀ ਬੇੜੇ: ਇਰਾਨ ਦੀ ਘੇਰਾਬੰਦੀ ਸ਼ੁਰੂ, ਕੀ 2026 'ਚ ਛਿੜੇਗੀ ਸਭ ਤੋਂ ਭਿਆਨਕ ਜੰਗ?
ਮੈਕਸੀਕੋ ਦੀ ਰਾਸ਼ਟਰਪਤੀ ਦਾ ਜਵਾਬ
ਦੂਜੇ ਪਾਸੇ, ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੀਨਬਾਮ ਨੇ ਇਸ ਹਫ਼ਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਫਿਲਹਾਲ ਕਿਊਬਾ ਨੂੰ ਤੇਲ ਦੀ ਸਪਲਾਈ ਰੋਕ ਦਿੱਤੀ ਹੈ। ਹਾਲਾਂਕਿ, ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਹ ਫੈਸਲਾ ਅਮਰੀਕਾ ਦੇ ਦਬਾਅ ਹੇਠ ਨਹੀਂ, ਬਲਕਿ ਇੱਕ 'ਪ੍ਰਭੂਸੱਤਾ ਸੰਪੰਨ ਫੈਸਲਾ' (Sovereign Decision) ਹੈ।
ਇਹ ਵੀ ਪੜ੍ਹੋ: ਕੈਨੇਡਾ 'ਚ ਕੁੜੀਆਂ ਨਾਲ ਗਲਤ ਕੰਮ ਕਰਨ ਵਾਲਾ ਪੰਜਾਬੀ ਗ੍ਰਿਫਤਾਰ, ਸ਼ਰਮ ਨਾਲ ਝੁਕਾ 'ਤਾ ਸਿਰ
ਵਪਾਰਕ ਜੰਗ ਦਾ ਖ਼ਤਰਾ
ਮਾਹਿਰਾਂ ਦਾ ਮੰਨਣਾ ਹੈ ਕਿ ਟਰੰਪ ਦੀ ਇਸ 'ਟੈਰਿਫ ਨੀਤੀ' ਨਾਲ ਗੁਆਂਢੀ ਦੇਸ਼ਾਂ ਨਾਲ ਵਪਾਰਕ ਸਬੰਧ ਵਿਗੜ ਸਕਦੇ ਹਨ। ਟਰੰਪ ਦਾ ਮੰਨਣਾ ਹੈ ਕਿ ਕਿਊਬਾ ਵਰਗੇ ਦੇਸ਼ਾਂ ਦੀ ਆਰਥਿਕ ਘੇਰਾਬੰਦੀ ਕਰਕੇ ਹੀ ਉਨ੍ਹਾਂ ਨੂੰ ਗੋਡਿਆਂ 'ਤੇ ਲਿਆਂਦਾ ਜਾ ਸਕਦਾ ਹੈ।
ਇਹ ਵੀ ਪੜ੍ਹੋ: ਅਮਰੀਕਾ ਦੀ ਵੱਡੀ ਕਾਰਵਾਈ: 149 ਹੋਰ ਭਾਰਤੀ ਬੇੜੀਆਂ 'ਚ ਬੰਨ੍ਹ ਕੇ ਕੀਤੇ ਡਿਪੋਰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕੈਨੇਡਾ ਤੋਂ ਅਮਰੀਕਾ 'ਚ ਗੈਰ-ਕਾਨੂੰਨੀ ਘੁਸਪੈਠ: 22 ਸਾਲਾ ਭਾਰਤੀ ਨੌਜਵਾਨ 'ਤੇ ਨਿਊਯਾਰਕ ਅਦਾਲਤ 'ਚ ਚੱਲੇਗਾ ਮੁਕੱਦਮਾ
NEXT STORY