ਵਾਸ਼ਿੰਗਟਨ (ਏਜੰਸੀ) : ਦੁਨੀਆ ਇੱਕ ਵਾਰ ਫਿਰ ਭਿਆਨਕ ਜੰਗ ਦੇ ਮੁਹਾਣੇ 'ਤੇ ਆ ਖੜ੍ਹੀ ਹੈ। ਅਮਰੀਕਾ ਅਤੇ ਇਰਾਨ ਵਿਚਾਲੇ ਚੱਲ ਰਹੀ ਜ਼ਬਾਨੀ ਜੰਗ ਹੁਣ ਖ਼ਤਰਨਾਕ ਫੌਜੀ ਟਕਰਾਅ ਵਿੱਚ ਬਦਲਦੀ ਨਜ਼ਰ ਆ ਰਹੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੁਕਮਾਂ ਤੋਂ ਬਾਅਦ ਪੈਂਟਾਗਨ ਨੇ ਇਰਾਨ ਦੇ ਬਿਲਕੁਲ ਨੇੜੇ ਆਪਣੇ ਸਭ ਤੋਂ ਘਾਤਕ ਜੰਗੀ ਬੇੜੇ ਤਾਇਨਾਤ ਕਰ ਦਿੱਤੇ ਹਨ, ਜਿਸ ਨਾਲ ਪੂਰੇ ਖਾੜੀ ਖੇਤਰ ਵਿੱਚ ਜੰਗ ਦੇ ਬੱਦਲ ਛਾ ਗਏ ਹਨ।
ਇਹ ਵੀ ਪੜ੍ਹੋ: ਕੈਨੇਡਾ 'ਚ ਕੁੜੀਆਂ ਨਾਲ ਗਲਤ ਕੰਮ ਕਰਨ ਵਾਲਾ ਪੰਜਾਬੀ ਗ੍ਰਿਫਤਾਰ, ਸ਼ਰਮ ਨਾਲ ਝੁਕਾ 'ਤਾ ਸਿਰ
ਟਰੰਪ ਦੀ 'ਕਰੋ ਜਾਂ ਮਰੋ' ਵਾਲੀ ਚੇਤਾਵਨੀ
28 ਜਨਵਰੀ 2026 ਨੂੰ ਰਾਸ਼ਟਰਪਤੀ ਟਰੰਪ ਨੇ ਇਰਾਨ ਨੂੰ ਦੋ ਟੁੱਕ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ ਕਿ ਜੇਕਰ ਤੇਹਰਾਨ ਨੇ ਅਮਰੀਕੀ ਸ਼ਰਤਾਂ ਨਾ ਮੰਨੀਆਂ ਤਾਂ ਉਸ 'ਤੇ "ਤੇਜ਼ੀ ਨਾਲ" ਅਤੇ ਭਿਆਨਕ ਹਮਲਾ ਕੀਤਾ ਜਾਵੇਗਾ। ਅਮਰੀਕਾ ਚਾਹੁੰਦਾ ਹੈ ਕਿ ਇਰਾਨ ਆਪਣਾ ਯੂਰੇਨੀਅਮ ਸੋਧਣ ਦਾ ਪ੍ਰੋਗਰਾਮ ਹਮੇਸ਼ਾ ਲਈ ਬੰਦ ਕਰੇ ਅਤੇ ਮਿਜ਼ਾਈਲ ਪ੍ਰੀਖਣਾਂ 'ਤੇ ਰੋਕ ਲਗਾਵੇ।
ਇਹ ਵੀ ਪੜ੍ਹੋ: ਅਮਰੀਕਾ ਦੀ ਵੱਡੀ ਕਾਰਵਾਈ: 149 ਹੋਰ ਭਾਰਤੀ ਬੇੜੀਆਂ 'ਚ ਬੰਨ੍ਹ ਕੇ ਕੀਤੇ ਡਿਪੋਰਟ
USS ਅਬਰਾਹਮ ਲਿੰਕਨ ਨੇ ਪਾਈ ਇਰਾਨ ਨੂੰ ਦਹਿਸ਼ਤ
ਜੰਗ ਦੀਆਂ ਤਿਆਰੀਆਂ ਨੂੰ ਅਮਲੀ ਰੂਪ ਦਿੰਦੇ ਹੋਏ ਅਮਰੀਕਾ ਨੇ 'ਯੂਐਸਐਸ ਅਬਰਾਹਮ ਲਿੰਕਨ' ਜਹਾਜ਼ ਨੂੰ ਵਿਨਾਸ਼ਕਾਰੀ ਬੰਬਾਰਾਂ ਅਤੇ ਲੜਾਕੂ ਜਹਾਜ਼ਾਂ ਦੇ ਵੱਡੇ ਕਾਫਲੇ ਸਮੇਤ ਇਰਾਨ ਦੀਆਂ ਬਰੂਹਾਂ 'ਤੇ ਲਿਆ ਖੜ੍ਹਾ ਕੀਤਾ ਹੈ। ਰੱਖਿਆ ਮਾਹਿਰਾਂ ਮੁਤਾਬਕ ਇਹ ਘੇਰਾਬੰਦੀ ਇੰਨੀ ਸਖ਼ਤ ਹੈ ਕਿ ਇੱਕ ਛੋਟੀ ਜਿਹੀ ਚੰਗਿਆੜੀ ਵੀ ਤੀਜੀ ਸੰਸਾਰ ਜੰਗ ਦਾ ਕਾਰਨ ਬਣ ਸਕਦੀ ਹੈ।
ਇਹ ਵੀ ਪੜ੍ਹੋ: ਤੀਜੇ ਵਿਸ਼ਵ ਯੁੱਧ ਦੀ ਦਸਤਕ? ਇਰਾਨ ਵੱਲ ਵਧਿਆ ਅਮਰੀਕੀ 'ਆਰਮਾਡਾ', ਟਰੰਪ ਦੀ ਇੱਕ ਹਰੀ ਝੰਡੀ ਤੇ ਹੋਵੇਗਾ ਧਮਾਕਾ
ਪਰਮਾਣੂ ਹਥਿਆਰਾਂ ਦੀ ਦੌੜ ਦਾ ਖ਼ਤਰਾ
ਜੇਕਰ ਅਮਰੀਕਾ ਇਰਾਨ 'ਤੇ ਸਿੱਧਾ ਹਮਲਾ ਕਰਦਾ ਹੈ, ਤਾਂ ਇਸ ਦਾ ਅਸਰ ਸਿਰਫ਼ ਪੱਛਮੀ ਏਸ਼ੀਆ ਤੱਕ ਸੀਮਤ ਨਹੀਂ ਰਹੇਗਾ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਦੁਨੀਆ ਦੇ ਹੋਰ ਦੇਸ਼ਾਂ ਵਿੱਚ ਵੀ ਪਰਮਾਣੂ ਹਥਿਆਰ ਬਣਾਉਣ ਦੀ ਹੋੜ ਲੱਗ ਜਾਵੇਗੀ। ਸਾਊਦੀ ਅਰਬ ਅਤੇ ਤੁਰਕੀ ਵਰਗੇ ਦੇਸ਼ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਜੇਕਰ ਇਰਾਨ ਨੇ ਪਰਮਾਣੂ ਸ਼ਕਤੀ ਹਾਸਲ ਕੀਤੀ, ਤਾਂ ਉਹ ਵੀ ਚੁੱਪ ਨਹੀਂ ਬੈਠਣਗੇ।
ਇਹ ਵੀ ਪੜ੍ਹੋ: ਹੁਣ ਸੋਨੇ ਨਾਲ ਬਣੇਗੀ ਸੜਕ ! ਵਸੇਗਾ ਅਨੋਖਾ ਸ਼ਹਿਰ, Dubai ਕਰੇਗਾ ਕਮਾਲ
ਮਾਹਿਰਾਂ ਦੀ ਰਾਏ: "ਸੌਖਾ ਨਹੀਂ ਹੋਵੇਗਾ ਸੱਤਾ ਪਰਿਵਰਤਨ"
ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਵੀ ਸੰਕੇਤ ਦਿੱਤੇ ਹਨ ਕਿ 9.3 ਕਰੋੜ ਦੀ ਆਬਾਦੀ ਵਾਲੇ ਇਰਾਨ ਨੂੰ ਹਰਾਉਣਾ ਜਾਂ ਉੱਥੇ ਸੱਤਾ ਬਦਲਣਾ ਸੌਖਾ ਨਹੀਂ ਹੋਵੇਗਾ। ਇਰਾਨੀ ਫੌਜ (IRGC) ਅਤੇ ਉੱਥੋਂ ਦਾ ਸੁਰੱਖਿਆ ਤੰਤਰ ਬਹੁਤ ਮਜ਼ਬੂਤ ਹੈ। ਜੇਕਰ ਜੰਗ ਹੁੰਦੀ ਹੈ, ਤਾਂ ਪਰਮਾਣੂ ਸਮੱਗਰੀ ਦੇ ਗਲਤ ਹੱਥਾਂ ਵਿੱਚ ਜਾਣ ਦਾ ਖ਼ਤਰਾ ਵੀ ਕਈ ਗੁਣਾ ਵੱਧ ਜਾਵੇਗਾ।
ਇਹ ਵੀ ਪੜ੍ਹੋ: ਅਮਰੀਕਾ ਦੇ Deport ਐਕਸ਼ਨ ਵਿਚਾਲੇ ਯੂਰਪੀ ਦੇਸ਼ ਦਾ ਵੱਡਾ ਐਲਾਨ ! ਲੱਖਾਂ ਪ੍ਰਵਾਸੀਆਂ ਨੂੰ ਦੇਵੇਗਾ PR
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕੈਨੇਡਾ 'ਚ ਕੁੜੀਆਂ ਨਾਲ ਗਲਤ ਕੰਮ ਕਰਨ ਵਾਲਾ ਪੰਜਾਬੀ ਗ੍ਰਿਫਤਾਰ, ਸ਼ਰਮ ਨਾਲ ਝੁਕਾ 'ਤਾ ਸਿਰ
NEXT STORY