ਵਾਸ਼ਿੰਗਟਨ - ਪਿਛਲੇ ਕੁਝ ਸਾਲਾਂ ਤੋਂ ਜੰਗ ਦਾ ਮੈਦਾਨ ਬਣੇ ਸੀਰੀਆ ਨੂੰ ਲੈ ਕੇ ਅਮਰੀਕਾ ਅਤੇ ਤੁਰਕੀ ਵਿਚਾਲੇ ਤਣਾਤਣੀ ਵਧ ਰਹੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸੀਰੀਆ ਨੂੰ ਲੈ ਕੇ ਤੁਰਕੀ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਸ ਨੇ ਉੱਤਰ ਪੂਰਬੀ ਸੀਰੀਆ 'ਚੋਂ ਅਮਰੀਕੀ ਫੌਜ ਦੇ ਹੱਟਣ ਤੋਂ ਬਾਅਦ ਉਥੇ ਕੁਝ ਹੀ ਆਫ ਲਿਮੀਟ ਕੀਤਾ ਤਾਂ ਠੀਕ ਨਹੀਂ ਹੋਵੇਗਾ। ਦੱਸ ਦਈਏ ਕਿ ਅਮਰੀਕਾ ਨੇ ਸੋਮਵਾਰ ਨੂੰ ਉੱਤਰ-ਪੂਰਬੀ ਸੀਰੀਆਈ ਸਰਹੱਦ ਤੋਂ ਆਪਣੇ ਫੌਜ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਹੈ।
ਉੱਤਰ ਪੂਰਬੀ ਸੀਰੀਆ ਤੋਂ ਅਮਰੀਕੀ ਫੌਜ ਨੂੰ ਹਟਾਉਣ ਸਬੰਧੀ ਐਲਾਨ ਵ੍ਹਾਈਟ ਹਾਊਸ ਵੱਲੋਂ ਐਤਵਾਰ ਨੂੰ ਕੀਤਾ ਗਿਆ। ਵ੍ਹਾਈਟ ਹਾਊਸ ਵੱਲੋਂ ਕੀਤੇ ਗਏ ਇਸ ਐਲਾਨ ਦਾ ਕਾਨੂੰਨ ਬਣਾਉਣ ਵਾਲੇ 2-ਦਲੀ ਸਮੂਹ ਨੇ ਵੀ ਨਿੰਦਾ ਕੀਤੀ ਹੈ। ਉਨ੍ਹਾਂ ਨੂੰ ਸ਼ੱਕ ਹੈ ਕਿ ਇਸ ਫੈਸਲੇ ਤੋਂ ਬਾਅਦ ਤੁਰਕੀ ਵੱਲੋਂ ਕੁਰਦ ਦੀ ਅਗਵਾਈ ਵਾਲੀਆਂ ਫੌਜਾਂ 'ਤੇ ਹਮਲੇ ਕੀਤੇ ਜਾ ਸਕਦੇ ਹਨ। ਕੁਰਦ ਅਗਵਾਈ ਵਾਲੀ ਫੌਜ ਅਮਰੀਕਾ ਦੇ ਲੰਬੇ ਸਮੇਂ ਤੱਕ ਸਹਿਯੋਗੀ ਰਿਹਾ ਹੈ।
ਇਸ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰਕੇ ਆਖਿਆ ਹੈ ਕਿ ਜੇਕਰ ਤੁਰਕੀ ਨੇ ਸੀਰੀਆ 'ਚ ਕੁਝ ਵੀ ਅਜਿਹਾ ਕੀਤਾ ਜੋ ਸਾਡੇ ਲਈ ਆਫ ਲਿਮੀਟ ਹੋਵੇਗਾ ਤਾਂ ਮੈਂ ਤੁਰਕੀ ਦੀ ਅਰਥ ਵਿਵਸਥਾ ਨੂੰ ਪੂਰੀ ਤਰ੍ਹਾਂ ਨਾਲ ਬਰਬਾਦ ਕਰ ਦਵਾਂਗਾ। ਉਨ੍ਹਾਂ ਆਖਿਆ ਕਿ ਅਮਰੀਕਾ ਨੇ ਉਸ ਤੋਂ ਕਿਤੇ ਜ਼ਿਆਦਾ ਕੰਮ ਕੀਤਾ ਹੈ ਜਿੰਨਾ ਹੋਰ ਕਿਸੇ ਵੀ ਦੇਸ਼ ਨੇ ਸੋਚਿਆ ਵੀ ਨਹੀਂ ਹੋਵੇਗਾ। ਇਸ 'ਚ ਆਈ. ਐੱਸ. ਆਈ. ਐੱਸ. ਦੇ ਸਮਰਾਜ ਦਾ 100 ਫੀਸਦੀ ਬੰਦੀਕਰਣ ਵੀ ਸ਼ਾਮਲ ਹੈ। ਹੁਣ ਦੂਜਿਆਂ ਲਈ ਸਮਾਂ ਆ ਗਿਆ ਹੈ ਕਿ ਉਹ ਆਪਣੇ ਖੇਤਰ ਨੂੰ ਖੁਦ ਬਚਾਉਣ, ਅਮਰੀਕਾ ਮਹਾਨ ਹੈ।
ਇਮਰਾਨ ਸਰਕਾਰ ਦੇ ਪਹਿਲੇ ਸਾਲ ਦੇ ਕਾਰਜਕਾਲ 'ਚ ਪਾਕਿ ਨੇ ਲਿਆ ਰਿਕਾਰਡ ਕਰਜ਼
NEXT STORY