ਸੰਯੁਕਤ ਰਾਸ਼ਟਰ— ਸੰਯੁਕਤ ਰਾਸ਼ਟਰ ਦੀ ਸਖਤ ਆਲੋਚਨਾ ਕਰ ਚੁੱਕੇ ਨਵੇਂ ਚੁਣੇ ਗਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਯੁਕਤ ਰਾਸ਼ਟਰ ਦੇ ਨਵੇਂ ਜਰਨਲ ਸਕੱਤਰ ਐਂਟੋਨੀਓ ਗੁਟੇਰੇਸ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ ਅਤੇ ਦੋਹਾਂ ਵਿਚਾਲੇ ਅਮਰੀਕਾ-ਸੰਯੁਕਤ ਰਾਸ਼ਟਰ ਸੰਬੰਧਾਂ ਨੂੰ ਲੈ ਕੇ ਸਕਾਰਾਤਮਕ ਚਰਚਾ ਹੋਈ। ਜਨਰਲ ਸਕੱਤਰ ਦੇ ਉੱਪ ਬੁਲਾਰੇ ਫਰਹਾਨ ਹੱਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ, ''ਜਨਰਲ ਸਕੱਤਰ ਨੇ ਕਿਹਾ ਕਿ ਉਹ ਰਾਸ਼ਟਰਪਤੀ ਦੇ ਸਹੁੰ ਚੁੱਕਣ ਤੋਂ ਬਾਅਦ ਉਨ੍ਹਾਂ ਨਾਲ ਗੱਲ ਕਰਨ ਦੇ ਇੱਛੁਕ ਹਨ।''
ਹੱਕ ਨੇ ਕਿਹਾ ਕਿ ਗੁਟੇਰੇਸ ਨੇ ਟਰੰਪ ਨੂੰ ਫੋਨ ਕੀਤਾ ਸੀ ਅਤੇ ਇਸ ਦੌਰਾਨ ਉਨ੍ਹਾਂ ਵਿਚਾਲੇ ਅਮਰੀਕਾ-ਸੰਯੁਕਤ ਰਾਸ਼ਟਰ ਸੰਬੰਧਾਂ 'ਤੇ ਬੇਹੱਦ ਸਕਾਰਾਤਮਕ ਚਰਚਾ ਹੋਈ। ਹੱਕ ਨੇ ਅੱਗੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਗਲੀ ਵਾਰ ਜਦੋਂ ਉਹ ਇਕ-ਦੂਜੇ ਨੂੰ ਮਿਲਣਗੇ ਤਾਂ ਉਨ੍ਹਾਂ ਵਿਚਾਲੇ ਜ਼ਿਆਦਾ ਮਹੱਤਵਪੂਰਨ ਚਰਚਾਵਾਂ ਹੋਣਗੀਆਂ।
ਦੱਸਣ ਯੋਗ ਹੈ ਕਿ 20 ਜਨਵਰੀ ਨੂੰ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਸਹੁੰ ਲੈਣ ਜਾ ਰਹੇ ਟਰੰਪ ਨੇ ਸੰਯੁਕਤ ਰਾਸ਼ਟਰ ਦੀ ਆਲੋਚਨਾ ਕਰਦੇ ਹੋਏ ਇਸ ਨੂੰ ਲੋਕਾਂ ਦੇ ਮਿਲਣ-ਜੁਲਣ ਦਾ ਕਲੱਬ ਦੱਸਿਆ ਸੀ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਸੀ ਕਿ ਸੰਯੁਕਤ ਰਾਸ਼ਟਰ ਕੋਲ ਜ਼ਬਰਦਸਤ ਸਮਰੱਥਾ ਹੈ ਪਰ ਅਜੇ ਉਹ ਲੋਕਾਂ ਦੇ ਮਿਲਣ-ਜੁਲਣ, ਗੱਲ ਕਰਨ ਅਤੇ ਚੰਗਾ ਸਮਾਂ ਬਿਤਾਉਣ ਦਾ ਬਸ ਇਕ ਕਲੱਬ ਬਣਿਆ ਹੋਇਆ ਹੈ। ਕਿੰਨੀ ਦੁੱਖ ਦੀ ਗੱਲ ਹੈ। ਅਮਰੀਕਾ, ਸੰਯੁਕਤ ਰਾਸ਼ਟਰ ਨੂੰ ਸਭ ਤੋਂ ਵਧ ਵਿੱਤੀ ਯੋਗਦਾਨ ਦੇਣ ਵਾਲਾ ਦੇਸ਼ ਹੈ।
ਸ਼੍ਰੀਲੰਕਾਈ ਸਮੁੰਦਰੀ ਫੌਜ ਨੇ ਤਾਮਿਲਨਾਡੂ ਦੇ 10 ਮਛੇਰੇ ਕੀਤਾ ਗ੍ਰਿਫਤਾਰ
NEXT STORY