ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵੱਡਾ ਫੈਸਲਾ ਲੈਂਦਿਆਂ ਈਰਾਨ ਵਿਰੁੱਧ ਹੋਣ ਵਾਲੇ ਤੈਅਸ਼ੁਦਾ ਹਮਲਿਆਂ ਅਤੇ ਬੰਬਾਰੀ ਨੂੰ ਰੱਦ ਕਰ ਦਿੱਤਾ ਹੈ। ਟਰੰਪ ਨੇ ਦੱਸਿਆ ਕਿ ਇਹ ਕਦਮ ਈਰਾਨੀ ਲੀਡਰਸ਼ਿਪ ਨਾਲ ਉੱਚ ਪੱਧਰੀ ਗੱਲਬਾਤ ਸਫਲ ਹੋਣ ਤੋਂ ਬਾਅਦ ਲਿਆ ਗਿਆ ਹੈ, ਜਿਸ ਨੂੰ ਹੁਣ ਸਾਰੇ ਸਬੰਧਤ ਦੇਸ਼ਾਂ ਦੀ ਪ੍ਰਵਾਨਗੀ ਮਿਲ ਚੁੱਕੀ ਹੈ।
ਇਸ 'ਸ਼ਾਂਤੀ ਸਮਝੌਤੇ' ਵਿੱਚ ਅਮਰੀਕਾ ਦੇ ਨਾਲ-ਨਾਲ ਇਜ਼ਰਾਈਲ, ਸਊਦੀ ਅਰਬ, ਸੰਯੁਕਤ ਅਰਬ ਅਮੀਰਾਤ (UAE), ਕਤਰ, ਤੁਰਕੀ, ਪਾਕਿਸਤਾਨ, ਬਹਿਰੀਨ, ਕੁਵੈਤ, ਜਾਰਡਨ ਅਤੇ ਮਿਸਰ ਵਰਗੇ ਦੇਸ਼ ਸ਼ਾਮਲ ਹਨ। ਰਾਸ਼ਟਰਪਤੀ ਅਨੁਸਾਰ, ਇਸ ਸਮਝੌਤੇ ਦੇ ਸਾਰੇ ਨੁਕਤਿਆਂ ਅਤੇ ਵੇਰਵਿਆਂ ਨੂੰ ਸਾਰੀਆਂ ਧਿਰਾਂ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ।
ਟਰੰਪ ਨੇ ਸਪੱਸ਼ਟ ਕੀਤਾ ਹੈ ਕਿ ਭਾਵੇਂ ਹਮਲੇ ਰੋਕ ਦਿੱਤੇ ਗਏ ਹਨ, ਪਰ ਜਦੋਂ ਤੱਕ ਇਸ ਸਮਝੌਤੇ ਨੂੰ ਅੰਤਿਮ ਰੂਪ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਸਮੁੰਦਰੀ ਘੇਰਾਬੰਦੀ (Naval Blockade) ਪੂਰੀ ਤਰ੍ਹਾਂ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਸਮਝੌਤੇ 'ਤੇ ਹਸਤਾਖਰ ਕਰਨ ਦੇ ਸਮੇਂ ਅਤੇ ਸਥਾਨ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।
ਦੱਸ ਦਈਏ ਕਿ ਰਾਸ਼ਟਰਪਤੀ ਟਰੰਪ ਨੇ ਕਿਹਾ ਸੀ ਕਿ ਅੱਜ ਰਾਤ ਈਰਾਨ 'ਤੇ ਵੱਡਾ ਹਮਲਾ ਕਰਨਗੇ ਅਤੇ ਤੇਲ-ਗੈਸ ਮਾਰਕੀਟ 'ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲੈਣਗੇ, ਜਿਵੇਂ ਵੈਨੇਜ਼ੁਏਲਾ 'ਤੇ ਕੀਤਾ ਸੀ। ਇਸ ਐਲਾਨ ਦੇ 5 ਘੰਟੇ ਬਾਅਦ ਹੀ ਹੁਣ ਉਹ ਪਲਟ ਗਏ ਹਨ।
ਅੱਜ ਰਾਤ ਹੋਣ ਵਾਲਾ ਕੁਝ ਵੱਡਾ ! ਟਰੰਪ ਨੇ ਈਰਾਨ ਨੂੰ ਦੇ 'ਤੀ ਧਮਕੀ, ਕਿਹਾ-'VERY HARD TONIGHT'
NEXT STORY