ਜਕਾਰਤਾ - ਇੰਡੋਨੇਸ਼ੀਆ ਦੀ ਮੌਸਮ ਵਿਗਿਆਨ, ਜਲਵਾਯੂ ਵਿਗਿਆਨ ਅਤੇ ਜਿਓਲਾਜ਼ਿਕਲ ਏਜੰਸੀ (ਬੀ. ਐੱਮ. ਕੇ. ਜੀ.) ਨੇ ਭੂਚਾਲ ਆਉਣ ਤੋਂ ਬਾਅਦ ਜਾਰੀ ਕੀਤੀ ਗਈ ਸੁਨਾਮੀ ਦੀ ਚਿਤਾਵਨੀ ਵਾਪਸ ਲੈ ਲਈ ਹੈ। ਜ਼ਿਕਰਯੋਗ ਹੈ ਕਿ ਇੰਡੋਨੇਸ਼ੀਆ ਦੇ ਬੈਂਟੇਨ ਸੂਬੇ 'ਚ 7.4 ਤੀਬਰਤਾ ਦੇ ਭੂਚਾਲ ਆਉਣ ਤੋਂ ਬਾਅਦ ਸੁਨਾਮੀ ਆਉਣ ਸਬੰਧੀ ਚਿਤਾਵਨੀ ਜਾਰੀ ਕੀਤੀ ਗਈ ਸੀ।
ਬੀ. ਐੱਮ. ਕੇ. ਜੀ. ਨੇ ਆਪਣੀ ਵੈੱਬਸਾਈਟ 'ਤੇ ਲਿੱਖਿਆ ਕਿ 7.4 ਤੀਬਰਤਾ ਦੇ ਭੂਚਾਲ ਕਾਰਨ ਸੁਨਾਮੀ ਆਉਣ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ ਪਰ ਹੁਣ ਇਸ ਦੇ ਆਉਣ ਦਾ ਸਮਾਂ ਲੰਘ ਚੁੱਕਿਆ ਹੈ। ਬੀ. ਐੱਮ. ਕੇ. ਜੀ. ਨੇ ਜਾਵਾ ਅਤੇ ਸੁਮਾਤਰਾ 'ਚ ਹਾਈ ਅਲਰਟ ਜਾਰੀ ਕੀਤਾ ਸੀ ਅਤੇ 0.5 ਤੋਂ 0.3 ਮੀਟਰ ਉੱਚੀਆਂ ਲਹਿਰਾਂ ਦੇ ਨਾਲ ਸੁਨਾਮੀ ਆਉਣ ਦਾ ਸ਼ੱਕ ਜ਼ਾਹਿਰ ਕੀਤਾ ਸੀ।
ਭਾਰਤੀ ਮੂਲ ਦੀ ਡਾਕਟਰ ਮੁਖਰਜੀ ਨੇ ਜਿੱਤਿਆ ਮਿਸ ਇੰਗਲੈਂਡ ਦਾ ਖਿਤਾਬ
NEXT STORY