ਸਿਡਨੀ (ਚਾਂਦਪੁਰੀ) : ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ’ਚ ਕਰੋਨਾ ਨਾਲ ਸਬੰਧਤ ਕੇਸ ਰੁਕਣ ਦਾ ਨਾਂ ਨਹੀ ਲੈ ਰਹੇ ਹਨ। ਹਰ ਦਿਨ ਕੋਰੋਨਾ ਕੇਸਾਂ ਦੇ ਨਵੇਂ ਅੰਕੜੇ ਸਾਹਮਣੇ ਆ ਰਹੇ ਹਨ । ਇਸ ਅਣਸੁਖਾਵੀਂ ਘੜੀ ’ਚ ‘ਟਰਬਨ ਫਾਰ ਆਸਟ੍ਰੇਲੀਆ’ ਫਿਰ ਲੋੜਵੰਦਾਂ ਦੀ ਮਦਦ ਕਰਨ ਲਈ ਅੱਗੇ ਆਈ ਹੈ । ‘ਟਰਬਨ ਫਾਰ ਆਸਟ੍ਰੇਲੀਆ’ ਦੇ ਅਮਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਸਾਡੇ ਵੱਲੋਂ ਸਿਡਨੀ ਦੇ ਇਲਾਕੇ ਪੈਰਾਮੈਟਾ 14 ਮਾਰਥਾ ਸਟ੍ਰੀਟ ਕਲਾਈਡ (ਨੇੜੇ ਕਲਾਈਡ ਸਟੇਸ਼ਨ) ’ਚ ਇੱਕ ਵੇਅਰ ਹਾਊਸ ਦੀ ਜਗ੍ਹਾ ਲਈ ਗਈ ਹੈ, ਜਿਥੇ ਲੋੜਵੰਦਾ ਲਈ ਘਰ ਦੀਆਂ ਜ਼ਰੂਰੀ ਵਸਤਾਂ ਰੱਖੀਆਂ ਹਨ, ਜਿਵੇਂ ਰਸਦ ਅਤੇ ਹੋਰ ਵੀ ਵਸਤਾਂ, ਜੋ ਕਿ ਜ਼ਰੂਰਤਮੰਦ ਲੋਕਾਂ ਨੂੰ ਦਿੱਤੀਆਂ ਜਾਣਗੀਆਂ।
ਇਹ ਪੜ੍ਹੋ : ਚੀਨ ਦੇ ਨਾਪਾਕ ਮਨਸੂਬੇ, DNA ਨਾਲ ਛੇੜਛਾੜ ਕਰ ਕੇ ਤਿਆਰ ਕਰ ਰਿਹਾ ਨਵੀਂ ਫੌਜ, ਅਮਰੀਕਾ ਦੀ ਉੱਡੀ ਨੀਂਦ
ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਸਿਡਨੀ ’ਚ ਤਾਲਾਬੰਦੀ ਹੋਣ ਕਰਕੇ ਕਈ ਲੋੜਵੰਦ ਜ਼ਰੂਰੀ ਵਸਤਾਂ ਨਹੀਂ ਲੈ ਸਕਦੇ ਜਾਂ ਮਿਲ ਨਹੀਂ ਰਹੀਆਂ ਨੂੰ ‘ਟਰਬਨ ਫਾਰ ਆਸਟ੍ਰੇਲੀਆ’ ਵੱਲੋਂ ਰਸਦ ਵਜੋਂ ਦਿੱਤਾ ਜਾਵੇਗਾ । ‘ਟਰਬਨ ਫਾਰ ਆਸਟ੍ਰੇਲੀਆ’ ਦੇ ਇਸ ਉਪਰਾਲੇ ਦੀ ਪੰਜਾਬੀ ਭਾਈਚਾਰੇ ’ਚ ਤਾਂ ਖ਼ੂਬ ਚਰਚਾ ਹੈ ਹੀ, ਉੱਥੇ ਹੀ ਆਸਟ੍ਰੇਲੀਅਨ ਵਾਸੀਆਂ ਅਤੇ ਹੋਰ ਲੋਕ, ਜੋ ਆਸਟ੍ਰੇਲੀਆ ’ਚ ਰਹਿ ਰਹੇ ਹਨ, ਵੱਲੋਂ ਵੀ ਸ਼ਲਾਘਾ ਮਿਲ ਰਹੀ ਹੈ । ‘ਟਰਬਨ ਫਾਰ ਆਸਟ੍ਰੇਲੀਆ’ ਦੀ ਟੀਮ ਦੇ ਮੈਂਬਰ ਹਰ ਮੁਸ਼ਕਿਲ ਘੜੀ ’ਚ ਮਦਦ ਦਾ ਹੱਥ ਬਣ ਕੇ ਆਸਟ੍ਰੇਲੀਆ ’ਚ ਆਪਣੀਆਂ ਸੇਵਾਵਾਂ ਪੂਰੀ ਤਨਦੇਹੀ ਨਾਲ ਨਿਭਾਉਂਦੇ ਹਨ । ਇਸ ਮੌਕੇ ਅਮਰ ਸਿੰਘ, ਤਰਨਜੀਤ ਸਿੰਘ, ਦਲਜੀਤ ਸਿੰਘ, ਜਸਬੀਰ ਸਿੰਘ ਆਦਿ ਮੌਜੂਦ ਸਨ।
ਇੰਗਲੈਂਡ ਦੇ ਸਾਬਕਾ ਫੁੱਟਬਾਲਰ ਨੇ 'ਲੰਡਨ ਆਈ' ਦੇ ਸਿਖਰ 'ਤੇ ਖੜ੍ਹੇ ਹੋ ਕੇ ਕੀਤੀ ਯੂਰੋ 2020 ਦੀ ਜਿੱਤ ਦੀ ਉਮੀਦ
NEXT STORY