ਅੰਕਾਰਾ-ਦੁਨੀਆ ਭਰ ’ਚ ਮੁਸਲਮਾਨਾਂ ਦਾ ਨੇਤਾ ਬਣਨ ਦੀ ਕੋਸ਼ਿਸ਼ ’ਚ ਲੱਗਿਆ ਤੁਰਕੀ ਐੱਸ-400 ਖਰੀਦਣ ’ਤੇ ਲੱਗੀਆਂ ਅਮਰੀਕੀ ਪਾਬੰਦੀਆਂ ਤੋਂ ਪ੍ਰੇਸ਼ਾਨ ਹੈ। ਤੁਰਕੀ ਦੇ ਰੱਖਿਆ ਮੰਤਰੀ ਨੇ ਨਵੇਂ ਅਮਰੀਕੀ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਅਤੇ ਰੂਸੀ ਹਥਿਆਰ ਖਰੀਦਣ ’ਤੇ ਲੱਗੀਆਂ ਪਾਬੰਦੀਆਂ ਦੇ ਫੈਸਲੇ ਦੀ ਸਮੀਖਿਆ ਕਰਨ ਦੀ ਅਪੀਲ ਕੀਤੀ ਹੈ। ਉੱਥੇ, ਦੂਜੇ ਪਾਸੇ ਅਮਰੀਕਾ ਨੇ ਵੀ ਸਖਤ ਰਵੱਈਆ ਅਪਣਾਉਂਦੇ ਹੋਏ ਸਾਫ-ਸਾਫ ਕਿਹਾ ਕਿ ਜਦੋਂ ਤੱਕ ਤੁਰਕੀ ਰੁੱੱਖਿਆ ਤਕਨਾਲੋਜੀ ਨੂੰ ਨਹੀਂ ਛੱਡਦਾ ਉਦੋਂ ਤੱਕ ਪਾਬੰਦੀਆਂ ਨੂੰ ਨਹੀਂ ਹਟਾਇਆ ਜਾਵੇਗਾ।
ਇਹ ਵੀ ਪੜ੍ਹੋ -ਹਾਂਗਕਾਂਗ ਦੀ ਰਾਸ਼ਟਰੀ ਸੁਰੱਖਿਆ ਇਕਾਈ ਨੇ ਵਕੀਲ ਤੇ ਹੋਰਾਂ ਨੂੰ ਕੀਤਾ ਗ੍ਰਿਫਤਾਰ
ਬੁੱਧਵਾਰ ਦੇਰ ਰਾਤ ਤੁਰਕੀ ਦੇ ਰੱਖਿਆ ਮੰਤਰੀ ਹੁਲੁਸੀ ਅਕਾਰ ਤੋਂ ਜਦ ਪੁੱਛਿਆ ਗਿਆ ਤਾਂ ਅਮਰੀਕੀ ਦਬਾਅ ਦਰਮਿਆਨ ਤੁਰਕੀ ਰੂਸੀ ਐੱਸ-400 ਪ੍ਰਣਾਣੀ ਨੂੰ ਛੱਡਣ ’ਤੇ ਵਿਚਾਰ ਕਰੇਗਾ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅਜਿਹੀ ਹੋਣ ਤੋਂ ਪਹਿਲਾਂ ਇਸ ਮੁੱਦੇ ਦਾ ਹੱਲ ਹੋ ਜਾਵੇਗਾ। ਅਕਰ ਨੇ ਇਹ ਵੀ ਕਿਹਾ ਕਿ ਐੱਸ-400 ਦੀ ਦੂਜੀ ਖੇਪ ਹਾਸਲ ਕਰਨ ’ਤੇ ਰੂਸ ਨਾਲ ਗੱਲਬਾਤ ਜਾਰੀ ਹੈ।
ਇਹ ਵੀ ਪੜ੍ਹੋ -ਟੈਸਲਾ ਨੂੰ ਝਟਕਾ! US ਨੇ ਕੰਪਨੀ ਨੂੰ 1 ਲੱਖ 58 ਹਜ਼ਾਰ ਕਾਰਾਂ ਰੀਕਾਲ ਕਰਨ ਨੂੰ ਕਿਹਾ
ਦਸੰਬਰ ’ਚ ਅਮਰੀਕਾ ਨੇ ਕਾਟਸਾ ਕਾਨੂੰਨ ਤਹਿਤ ਚਾਰ ਤੁਰਕੀ ਅਧਿਕਾਰੀਆਂ ’ਤੇ ਪਾਬੰਦੀ ਲੱਗਾ ਦਿੱਤੀ, ਜਿਸ ਦਾ ਮਕਸੱਦ ਰੂਸ ਪ੍ਰਭਾਵ ਨੂੰ ਘੱਟ ਕਰਨਾ ਹੈ। ਪਾਬੰਦੀ ’ਚ ਤੁਰਕੀ ਦੇ ਰੱਖਿਆ ਉਦਯੋਗ ਲਈ ਨਿਰਯਾਤ ਲਾਈਸੈਂਸ ’ਤੇ ਪਾਬੰਦੀ ਵੀ ਸ਼ਾਮਲ ਹੈ। ਪਹਿਲੀ ਵਾਰ ਕਾਨੂੰਨ ਦਾ ਇਸਤੇਮਾਲ ਨਾਟੋ ਦੇ ਸਹਿਯੋਗੀ ਦੇਸ਼ ਨੂੰ ਸਜ਼ਾ ਦੇਣ ਲਈ ਕਿਹਾ ਗਿਆ ਹੈ। ਇਨ੍ਹਾਂ ਪਾਬੰਦੀਆਂ ਨੇ ਅਮਰੀਕਾ ਅਤੇ ਤੁਰਕੀ ਦਰਮਿਆਨ ਤਣਾਅ ਹੋਰ ਡੂੰਘਾ ਕਰ ਦਿੱਤਾ ਹੈ।
ਦੋਵਾਂ ਦੇਸ਼ਾਂ ਵਿਚਾਲੇ ਸੀਰੀਆ ਅਤੇ ਹੋਰ ਥਾਵਾਂ ’ਤੇ ਤੁਰਕੀ ਦੀ ਫੌਜੀ ਕਾਰਵਾਈ ਸਮੇਤ ਕਈ ਤਰ੍ਹਾਂ ਦੇ ਮੁੱਦਿਆਂ ’ਤੇ ਪਹਿਲਾਂ ਤੋਂ ਕਈ ਵਿਵਾਦ ਹਨ। ਅਕਾਰ ਨੇ ਕਿਹਾ ਕਿ ਇਸ ਤਰ੍ਹਾਂ ਨਾਲ ਚੀਜਾਂ ਨੂੰ ਖਰਾਬ ਨਹੀਂ ਕਰਨਾ ਚਾਹੀਦਾ। ਆਓ ਮਿਲ ਕੇ ਬੈਠ ਕੇ ਗੱਲ ਕਰੀਏ ਅਤੇ ਸਮੱਸਿਆ ਦਾ ਹੱਲ ਕੱਢੀਏ। ਹਾਲਾਂਕਿ, ਅਮਰੀਕੀ ਅਧਿਕਾਰੀਆਂ ਨੇ ਤੁਰਕੀ ਨਾਲ ਗੱਲਬਾਤ ਦੀ ਸੰਭਾਵਨਾ ਨੂੰ ਖਾਰਿਜ ਕਰ ਦਿੱਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਾਬੰਦੀਆਂ ਨੂੰ ਉਦੋਂ ਤੱਕ ਨਹੀਂ ਹਟਾਇਆ ਜਾ ਸਕਦਾ ਹੈ ਜਦ ਤੱਕ ਤੁਰਕੀ ਦੀ ਧਰਤੀ ’ਤੇ ਰੂਸੀ ਹਵਾਈ-ਰੱਖਿਆ ਪ੍ਰਣਾਲੀ ਦੀ ਮੌਜੂਦਗੀ ਹੈ।
ਇਹ ਵੀ ਪੜ੍ਹੋ -ਪਾਕਿ ’ਚ ਕੋਵਿਡ-19 ਦੇ 3,097 ਨਵੇਂ ਮਾਮਲੇ ਆਏ ਸਾਹਮਣੇ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਹਾਂਗਕਾਂਗ ਦੀ ਰਾਸ਼ਟਰੀ ਸੁਰੱਖਿਆ ਇਕਾਈ ਨੇ ਵਕੀਲ ਤੇ ਹੋਰਾਂ ਨੂੰ ਕੀਤਾ ਗ੍ਰਿਫਤਾਰ
NEXT STORY