ਅਸ਼ਬਗੱਤ-ਤੁਸੀਂ ਸਾਰਿਆਂ ਨੇ ਸੜਕ ਦੇ ਚੌਰਾਹਿਆਂ ਜਾਂ ਫਿਰ ਪਾਰਕ 'ਚ ਨੇਤਾਵਾਂ ਦੀ ਮੂਰਤੀ ਤਾਂ ਖੂਬ ਦੇਖੀ ਹੋਵੇਗੀ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਚੌਰਾਹੇ 'ਤੇ ਕਿਸੇ ਜਾਨਵਰ ਦੀ ਮੂਰਤੀ ਤੁਹਾਨੂੰ ਲੱਗੀ ਦਿਖੀ ਹੋਵੇ। ਤੁਹਾਨੂੰ ਭਲੇ ਹੀ ਇਹ ਗੱਲ ਥੋੜੀ ਅਜੀਬ ਲੱਗ ਰਹੀ ਹੋਵੇ ਪਰ ਤੁਰਕਮੇਨਿਸਤਾਨ ਦੇ ਸਾਸ਼ਨ ਨੇ ਕੁਝ ਅਜਿਹਾ ਹੀ ਕੀਤਾ ਹੈ। ਤੁਰਕਮੇਨਿਸਤਾਨ ਦੀ ਸੱਤਾ 'ਤੇ ਕਾਬਜ਼ ਗੁਰਬਾਂਗੁਲੀ ਬੇਦਰਯਮੁਖਮੇਦੋਵ ਨੇ ਆਪਣੇ ਪਸੰਦੀਦਾ ਕੁੱਤੇ ਦੀ ਕਰੀਬ 50 ਫੁੱਟ ਉੱਚੀ ਮੂਰਤੀ ਬਣਵਾਈ ਹੈ ਅਤੇ ਉਸ ਨੂੰ ਤੁਰਕਮੇਨਿਸਤਾਨ ਦੀ ਰਾਜਧਾਨੀ ਅਸ਼ਗਾਬਾਤ ਦੇ ਨਵੇਂ ਇਲਾਕੇ 'ਚ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ :-ਕੋਰੋਨਾ ਵਾਇਰਸ ਦਾ ਵਧ ਰਿਹਾ ਕਹਿਰ, ਹਾਰ ਤੋਂ ਬਾਅਦ ਵੀ ਟਰੰਪ ਨਹੀਂ ਲੈ ਰਹੇ ਕੋਈ ਦਿਲਚਸਪੀ
ਸਾਲ 2007 ਤੋਂ ਤੁਰਕਮੇਨਿਸਤਾਨ ਦੀ ਸੱਤਾ 'ਤੇ ਬੈਠੈ ਗੁਰਬਾਂਗੁਲੀ ਬੇਦਰਯਮੁਖਮੇਦੋਵ ਨੇ ਬੁੱਧਵਾਰ ਨੂੰ ਅਲਬੀ ਪ੍ਰਜਾਤੀ ਦੇ ਇਸ ਕੁੱਤੇ ਦੀ ਵਿਸ਼ਾਲ ਮੂਰਤੀ ਦਾ ਖੁਲਾਸਾ ਕੀਤਾ। ਇਸ ਮੂਰਤੀ ਨੂੰ ਖਾਸ ਤੌਰ 'ਤੇ ਕਾਂਸੇ ਨਾਲ ਤਿਆਰ ਕੀਤਾ ਗਿਆ ਜਿਸ ਨਾਲ ਖਰਾਬ ਨਹੀਂ ਹੋਵੇਗੀ। ਅਲਬੀ ਪ੍ਰਜਾਤੀ ਦੇ ਇਸ ਕੁੱਤੇ ਦੀ 50 ਫੁੱਟ ਉੱਚੀ ਮੂਰਤੀ 'ਤੇ 24 ਕੈਰੇਟ ਸੋਨੇ ਦੀ ਪਰਤ ਚੜਾਈ ਗਈ ਹੈ। ਇਸ ਮੂਰਤੀ ਨੂੰ ਤੁਰਕਮੇਨਿਸਤਾਨ ਦੀ ਰਾਜਧਾਨੀ ਅਸ਼ਗਾਬਾਤ 'ਚ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ :-ਅਮਰੀਕਾ ਦੇ ਨੇਵਾਦਾ 'ਚ ਆਇਆ 5.5 ਤੀਬਰਤਾ ਦਾ ਭੂਚਾਲ
ਇਥੇ ਤੁਰਕਮੇਨਿਸਤਾਨ ਦੇ ਅਧਿਕਾਰੀਆਂ ਦੇ ਰਹਿਣ ਲਈ ਨਵਾਂ ਇਲਾਕਾ ਬਣਾਇਆ ਗਿਆ ਹੈ। ਦੱਸ ਦੇਈਏ ਕਿ ਅਲਬੀ ਪ੍ਰਜਾਤੀ ਦੇ ਕੁੱਤਿਆਂ ਨੂੰ ਦੁਨੀਆਭਰ 'ਚ ਖੂਬ ਪਸੰਦ ਕੀਤਾ ਜਾਂਦਾ ਹੈ। ਇਸ ਨਸਲ ਦੇ ਕੁੱਤੇ ਸਿਰਫ ਤੁਰਕਮੇਨਿਸਤਾਨ 'ਚ ਹੀ ਮਿਲਦੇ ਹਨ। ਇਹ ਕਾਰਣ ਹੈ ਕਿ ਗੁਰਬਾਂਗੁਲੀ ਬੇਦਰਯਮੁਖਮੇਦੋਵ ਇਸ ਕੁੱਤੇ ਨੂੰ ਰਾਸ਼ਟਰੀ ਪਛਾਣ ਨਾਲ ਵੀ ਜੋੜ ਕੇ ਦੇਖਦੇ ਹਨ।
ਇਹ ਵੀ ਪੜ੍ਹੋ :-ਵੋਡਾ-ਆਈਡੀਆ ਦੇ ਇਸ ਪਲਾਨ ’ਚ ਮਿਲੇਗਾ ਅਨਲਿਮਟਿਡ ਡਾਟਾ ਤੇ Amazon Prime ਦੀ ਫ੍ਰੀ ਸਬਸਕ੍ਰਿਪਸ਼ਨ
ਚੀਨ ਨੇ ਤੋੜੀ ਚੁੱਪ, ਰਾਸ਼ਟਰਪਤੀ ਚੁਣੇ ਗਏ ਬਾਈਡੇਨ ਨੂੰ ਦਿੱਤੀ ਵਧਾਈ
NEXT STORY