ਵਾਸ਼ਿੰਗਟਨ-ਚੋਣਾਂ ਦੇ ਹਾਰਨ ਤੋਂ ਬਾਅਦ ਪ੍ਰੇਸ਼ਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵਾਇਰਸ ਵਿਰੁੱਧ ਛਿੱੜੀ ਜੰਗ ਤੋਂ ਖੁਦ ਨੂੰ ਅਜਿਹੇ ਸਮੇਂ ਵੱਖ ਕਰ ਲਿਆ ਹੈ ਜਦ ਪੂਰੇ ਅਮਰੀਕਾ 'ਚ ਇਹ ਮਹਾਮਾਰੀ ਬਹੁਤ ਹੀ ਤੇਜ਼ੀ ਨਾਲ ਫੈਲ ਰਹੀ ਹੈ। ਟਰੰਪ ਇਸ ਗੱਲ ਤੋਂ ਨਾਖੁਸ਼ ਹਨ ਕਿ ਕੋਵਿਡ-19 ਦੇ ਟੀਕੇ ਦੇ ਵਿਕਾਸ 'ਚ ਪ੍ਰਗਤੀ ਦਾ ਐਲਾਨ ਚੋਣਾਂ ਵਾਲੇ ਦਿਨ ਬਾਅਦ ਕੀਤਾ ਗਿਆ। ਰਾਸ਼ਟਰਪਤੀ ਦੇ ਸਹਿਯੋਗੀਆਂ ਦਾ ਕਹਿਣਾ ਹੈ ਕਿ ਟਰੰਪ ਵਧਦੇ ਸੰਕਟ 'ਚ ਬਹੁਤ ਹੀ ਘੱਟ ਦਿਲਚਸਪੀ ਲੈ ਰਹੇ ਹਨ ਉਹ ਵੀ ਉਸ ਵੇਲੇ ਜਦ ਨਵੇਂ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਅਤੇ ਦੇਸ਼ ਦੇ ਕਈ ਹਿੱਸਿਆਂ 'ਚ ਹਸਪਤਾਲਾਂ 'ਚ ਮੈਡੀਕਲ ਇਕਾਈਆਂ ਸਮਰਥਾ ਮੁਤਾਬਕ ਲਗਭਰ ਭਰ ਚੁੱਕੀਆਂ ਹਨ।
ਇਹ ਵੀ ਪੜ੍ਹੋ :-ਵੋਡਾ-ਆਈਡੀਆ ਦੇ ਇਸ ਪਲਾਨ ’ਚ ਮਿਲੇਗਾ ਅਨਲਿਮਟਿਡ ਡਾਟਾ ਤੇ Amazon Prime ਦੀ ਫ੍ਰੀ ਸਬਸਕ੍ਰਿਪਸ਼ਨ
ਜਨਤਕ ਸਿਹਤ ਮਾਹਰਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਮਹਾਮਾਰੀ ਨੂੰ ਲੈ ਕੇ ਕੋਈ ਪ੍ਰਭਾਵੀ ਕਦਮ ਨਹੀਂ ਚੁੱਕਣ ਅਤੇ ਰਾਸ਼ਟਰਪਤੀ ਕਾਰਜਕਾਲ ਦੇ ਅੰਤਿਮ ਦੋ ਮਹੀਨਿਆਂ 'ਚ ਜੋ ਬਾਈਡੇਨ ਨੇ ਪਾਰਟੀ ਨਾਲ ਤਾਲਮੇਲ ਬੈਠਣ ਦੇ ਪ੍ਰਤੀ ਉਨ੍ਹਾਂ ਦੇ ਧਿਆਨ ਨਾਲ ਦੇਣ 'ਤੇ ਵਾਇਰਸ ਸੰਬੰਧੀ ਹਾਲਾਤ ਹੋਰ ਖਰਾਬ ਹੀ ਹੋਣਗੇ ਅਤੇ ਇਸ ਨਾਲ ਅਗਲੇ ਸਾਲ ਟੀਕੇ ਦੇ ਵੰਡ ਦੀ ਰਾਸ਼ਟਰ ਦੀ ਸਮਰਥਾ ਵੀ ਪ੍ਰਭਾਵਿਤ ਹੋਵੇਗੀ।
ਜੋ ਬਾਈਡੇਨ 290 'ਇਲੈਕਟ੍ਰੋਲ ਕਾਲਜ ਵੋਟ' ਹਾਸਲ ਕਰ ਚੁੱਕੇ
ਵ੍ਹਾਈਟ ਹਾਊਸ ਦੀ ਕੋਰੋਨਾ ਵਾਇਰਸ ਟਾਸਕ ਫੋਰਸ ਦੀ ਚੋਣ ਤੋਂ ਬਾਅਦ ਪਹਿਲੀ ਬੈਠਕ ਸੋਮਵਾਰ ਨੂੰ ਹੋਈ। ਇਸ 'ਚ ਅਧਿਕਾਰੀਆਂ ਨੇ ਇਨਫੈਕਸ਼ਨ ਦੇ ਵਧਦੇ ਮਾਮਲਿਆਂ, ਫਾਈਜ਼ਰ ਕੰਪਨੀ ਵੱਲੋਂ ਵਿਕਸਿਤ ਕੀਤੇ ਜਾ ਰਹੇ ਟੀਕੇ ਦੇ ਬਾਰੇ 'ਚ ਗੱਲ ਕੀਤੀ। ਇਸ ਬੈਠਕ 'ਚ ਟਰੰਪ ਨੇ ਹਿੱਸਾ ਨਹੀਂ ਲਿਆ। ਪਿਛਲੇ ਇਕ ਹਫਤੇ ਤੋਂ ਵੀ ਜ਼ਿਆਦਾ ਸਮੇਂ ਤੋਂ ਅਮਰੀਕਾ 'ਚ ਇਨਫੈਕਸ਼ਨ ਦੇ ਰੋਜ਼ਾਨਾ 1,00,000 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਦੱਸ ਦੇਈਏ ਕਿ ਅਮਰੀਕੀ ਮੀਡੀਆ ਮੁਤਾਬਕ ਰਾਸ਼ਟਰਪਤੀ ਚੋਣਾਂ ਦੇ ਸਖਤ ਮੁਕਾਬਲੇ 'ਚ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਜੋ ਬਾਈਡੇਨ ਨੇ ਰਿਪਬਲਿਕਨ ਪਾਰਟੀ ਦੇ ਨੇਤਾ ਡੋਨਾਲਡ ਟਰੰਪ ਨੂੰ ਹਰਾ ਦਿੱਤਾ ਹੈ।
ਇਹ ਵੀ ਪੜ੍ਹੋ :-ਪਹਿਲੀ ਵਾਰ ‘ਸਾਫਟ ਬੈਟਰੀ’ ਨਾਲ ਆ ਰਹੇ ਹਨ iPhone, ਜਾਣੋ ਡਿਟੇਲ
USA ਦੀ ਗੁਪਤ ਰਿਪੋਰਟ 'ਚ ਖ਼ੁਲਾਸਾ, ਦੁਨੀਆ ਦੀ ਤਬਾਹੀ ਦਾ ਹਥਿਆਰ ਜੁਟਾ ਰਿਹੈ ਚੀਨ
NEXT STORY