ਰੋਮ (ਦਲਵੀਰ ਸਿੰਘ ਕੈਂਥ) : ਅੱਜ ਸਵੇਰੇ ਸਬਾਊਦੀਆ (ਲਾਤੀਨਾ) ਨਗਰਪਾਲਿਕਾ ਦੇ ਨੈਸ਼ਨਲ ਪਾਰਕ ਅੰਦਰ ਉਸ ਵੇਲੇ ਪ਼੍ਰਸ਼ਾਸ਼ਨ ਵਿੱਚ ਹਫ਼ੜਾ-ਦਫ਼ੜੀ ਮਚ ਗਈ ਜਦੋਂ ਹਵਾਈ ਫੌਜ ਦਾ ਇੱਕ ਜਹਾਜ ਡਿੱਗਦਿਆਂ ਸਾਰ ਹੀ ਪੂਰੀ ਤਰ੍ਹਾਂ ਤਬਾਹ ਹੋ ਗਿਆ।

ਮਿਲੀ ਜਾਣਕਾਰੀ ਅਨੁਸਾਰ ਹਾਦਸਾਗ੍ਰਸਤ ਹੋਇਆ 70ਵੇਂ ਵਿੰਗ ਆਫ਼ ਲਾਤੀਨਾ ਦਾ ਟੀ-260ਬੀ ਸੀ, ਜਿਸ ਨੂੰ ਚਲਾਉਣ ਵਾਲੇ ਪਾਇਲਟ ਦੀ ਵੀ ਮੌਤ ਹੋ ਗਈ। ਰਾਹਤ ਕਰਮਚਾਰੀ ਦੇ ਦਸਤੇ ਜਦੋਂ ਘਟਨਾ ਦੀ ਜਾਣਕਾਰੀ ਮਿਲਦੇ ਹੀ ਘਟਨਾ ਵਾਲੀ ਥਾਂ 'ਤੇ ਪਹੁੰਚੇ ਤਾਂ ਜਹਾਜ਼ ਅੱਗ ਦੇ ਭਾਬੜਾਂ ਵਿੱਚ ਮਚ ਰਿਹਾ ਸੀ ਅਤੇ ਜਹਾਜ਼ ਅੰਦਰ ਦੋ ਸੈਨਿਕਾਂ ਦੀਆਂ ਲਾਸ਼ਾਂ ਬੁਰੀ ਤਰ੍ਹਾਂ ਝੁਲਸ ਚੁੱਕੀਆਂ ਸਨ। ਇਹ ਹਾਦਸਾ ਮਿਲੀਆਰਾ ਨੰਬਰ 49 ਅਤੇ ਨੈਸ਼ਨਲ ਪਾਰਕ ਦੇ ਵਿਚਕਾਰ ਹੋਇਆ। ਲਾਤੀਨਾ ਦੇ 70ਵੇਂ ਵਿੰਗ ਕਮਾਂਡਰ ਕਰਨਲ ਸਿਮੋਨੇ ਮੈਤੀਨੀ ਅਤੇ ਇਕ ਹੋਰ ਨੌਜਵਾਨ ਵਿਦਿਆਰਥੀ ਪਾਇਲਟ ਦੋਨੋਂ ਹਾਦਸੇ ਦਾ ਸ਼ਿਕਾਰ ਹੋਏ।

ਅੱਜ ਸਵੇਰੇ ਲਾਤੀਨਾ ਦੇ 70ਵੇਂ ਵਿੰਗ ਤੋਂ ਇੱਕ ਤੀ-260ਬੀ ਜਹਾਜ਼ ਇੱਕ ਸਿਖਲਾਈ ਮਿਸ਼ਨ ਤਹਿਤ ਉਡਾਣ ਭਰ ਰਿਹਾ ਸੀ ਕਿ ਅਚਾਨਕ ਕਿਸੇ ਨੁਕਸ ਕਾਰਨ ਜ਼ਮੀਨ'ਤੇ ਜਾ ਡਿੱਗਾ। ਇਸ ਮੰਦਭਾਗੇ ਹਾਦਸੇ ਉਪੱਰ ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆਂ ਮੇਲੋਨੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਹਾਦਸੇ ਕਾਰਨ ਜਿੱਥੇ ਇਟਲੀ ਭਰ 'ਚ ਮਾਤਮ ਛਾਅ ਗਿਆ ਹੈ, ਉੱਥੇ ਮਿਲਾਨ ਵਿਖੇ ਇੱਕ ਪ੍ਰੋਗਰਾਮ ਫਰੇਚੇ ਤਰੀਕੋਲੋਰੀ ਏ ਮਿਲਾਨ ਜਿਸ 'ਚ ਜਹਾਜਾਂ ਦੁਆਰਾ ਆਸਮਾਨ 'ਚ ਰੰਗਾਂ ਨਾਲ ਇਟਲੀ ਦਾ ਰਾਸ਼ਟਰੀ ਝੰਡਾ ਬਣਾਇਆ ਜਾਣਾ ਸੀ ਉਹ ਪ੍ਰੋਗਰਾਮ ਸ਼ੋਕ ਵਜੋਂ ਰੱਦ ਕਰ ਦਿੱਤਾ ਹੈ। ਇਸ ਘਟਨਾ ਦੇ ਕਾਰਨਾਂ ਦੀ ਪ੍ਰਸ਼ਾਸ਼ਨ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਵਪਾਰ ਕਰਨ ਜਾਂਦੇ ਕਾਰੋਬਾਰੀਆਂ ਦੀ ਪਲਟ ਗਈ ਬੋਟ, 26 ਲੋਕਾਂ ਦੀ ਦਰਦਨਾਕ ਮੌਤ
NEXT STORY