ਪਟਿਆਲਾ (ਸੁਖਦੀਪ ਸਿੰਘ ਮਾਨ) : ਪਟਿਆਲਾ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਅੰਤਰਰਾਜੀ ਸਾਇਬਰ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ, ਜੋ ਦੇਸ਼-ਭਰ ਵਿੱਚ ਲੋਕਾਂ ਨਾਲ ਡਿਜੀਟਲ ਅਰੈਸਟ ਅਤੇ ਫਰਜ਼ੀ ਨਿਵੇਸ਼ ਸਕੀਮਾਂ ਰਾਹੀਂ 50 ਕਰੋੜ ਰੁਪਏ ਤੱਕ ਦੀ ਧੋਖਾਧੜੀ ਕਰ ਚੁੱਕਾ ਸੀ।
ਸੀਨੀਅਰ ਕਪਤਾਨ ਆਫ਼ ਪੁਲਸ ਵਰੁਣ ਸ਼ਰਮਾ (IPS) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਈਬਰ ਕ੍ਰਾਈਮ ਐੱਸ.ਪੀ. ਪ੍ਰੇਮ ਸਾਹਾ ਦੀ ਅਗਵਾਈ ਵਿੱਚ ਟੀਮ ਨੇ ਯੂ.ਪੀ. ਅਤੇ ਹਰਿਆਣਾ ਨਾਲ ਸਬੰਧਤ 10 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗਿਰੋਹ ਫਰਜ਼ੀ ਕੰਪਨੀਆਂ ਬਣਾ ਕੇ ਉੱਚੇ ਲਾਭ ਦਾ ਲਾਲਚ ਦੇ ਕੇ ਲੋਕਾਂ ਤੋਂ ਪੈਸੇ ਹੜੱਪਦਾ ਸੀ ਅਤੇ ਬਜ਼ੁਰਗਾਂ ਨੂੰ ਫਰਜ਼ੀ ਪੁਲਸ ਅਧਿਕਾਰੀ ਬਣ ਕੇ 'ਡਿਜੀਟਲ ਅਰੈਸਟ' ਦਾ ਡਰ ਦਿਖਾ ਕੇ ਵੀ ਧੋਖਾ ਦਿੰਦਾ ਸੀ। ਪੁਲਸ ਨੇ ਕਾਰਵਾਈ ਦੌਰਾਨ ਧੋਖਾਧੜੀ ਲਈ ਵਰਤੇ ਗਏ 70-80 ਬੈਂਕ ਖਾਤੇ ਜ਼ਬਤ ਕੀਤੇ ਹਨ ਅਤੇ 18 ਮੋਬਾਈਲ ਫੋਨ, ਇੱਕ ਲੈਪਟਾਪ ਅਤੇ ਵੱਡੀ ਗਿਣਤੀ ਵਿੱਚ ਏ.ਟੀ.ਐੱਮ. ਕਾਰਡ ਤੇ ਚੈੱਕ ਬੁੱਕਾਂ ਬਰਾਮਦ ਕੀਤੀਆਂ ਹਨ।
ਪੁਲਸ ਅਧਿਕਾਰੀਆਂ ਨੇ ਤਫ਼ਤੀਸ਼ ਦੌਰਾਨ ਵਿਦੇਸ਼ੀ ਲਿੰਕ ਸਾਹਮਣੇ ਆਉਣ ਦੀ ਸੰਭਾਵਨਾ ਜਤਾਉਂਦਿਆਂ, ਗਿਰੋਹ ਦੇ ਹੋਰ ਮੁੱਖ ਸਰਗਨਿਆਂ ਨੂੰ ਫੜਨ ਲਈ ਰਿਮਾਂਡ 'ਤੇ ਲੈ ਕੇ ਹੋਰ ਖੁਲਾਸੇ ਕਰਨ ਦੀ ਗੱਲ ਕਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦਿਨ ਦਿਹਾੜੇ ਮਹਿਲਾ ਦੇ ਕੰਨ 'ਚੋਂ ਵਾਲੀ ਝਪਟ ਕੇ ਮੋਟਰਸਾਈਕਲ ਸਵਾਰ ਫਰਾਰ
NEXT STORY