ਕਾਬੁਲ (ਏਜੰਸੀ)- ਅਫਗਾਨਿਸਤਾਨ ਵਿੱਚ 2 ਸੜਕ ਹਾਦਸਿਆਂ ਵਿੱਚ ਕੁੱਲ 50 ਲੋਕਾਂ ਦੀ ਮੌਤ ਹੋ ਗਈ ਅਤੇ 76 ਜ਼ਖਮੀ ਹੋ ਗਏ। ਇਕ ਸਰਕਾਰੀ ਬੁਲਾਰੇ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਗਜ਼ਨੀ ਸੂਬੇ ਦੇ ਗਵਰਨਰ ਦੇ ਬੁਲਾਰੇ ਹਾਫਿਜ਼ ਉਮਰ ਨੇ ਕਿਹਾ ਕਿ ਕਾਬੁਲ-ਕੰਧਾਰ ਹਾਈਵੇਅ 'ਤੇ ਬੁੱਧਵਾਰ ਦੇਰ ਰਾਤ ਇਕ ਯਾਤਰੀ ਬੱਸ ਅਤੇ ਇਕ ਤੇਲ ਟੈਂਕਰ ਦੀ ਟੱਕਰ ਹੋ ਗਈ, ਜਦਕਿ ਦੂਜਾ ਹਾਦਸਾ ਉਸੇ ਹਾਈਵੇਅ 'ਤੇ ਦੂਜੇ ਇਲਾਕੇ 'ਚ ਵਾਪਰਿਆ।
ਇਹ ਵੀ ਪੜ੍ਹੋ: ਕੈਨੇਡਾ 'ਚ 23 ਸਾਲਾ ਭਾਰਤੀ ਵਿਦਿਆਰਥਣ ਦਾ ਘਰ 'ਚ ਦਾਖ਼ਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ
ਉਨ੍ਹਾਂ ਕਿਹਾ, 'ਜ਼ਖਮੀਆਂ ਨੂੰ ਗਜ਼ਨੀ ਦੇ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਪਰਿਵਾਰਾਂ ਨੂੰ ਸੌਂਪਣ ਦੀ ਪ੍ਰਕਿਰਿਆ ਚੱਲ ਰਹੀ ਹੈ।' ਉਮਰ ਨੇ ਦੱਸਿਆ ਕਿ ਗੰਭੀਰ ਰੂਪ ਨਾਲ ਜ਼ਖਮੀ ਲੋਕਾਂ ਨੂੰ ਕਾਬੁਲ ਭੇਜ ਦਿੱਤਾ ਗਿਆ ਹੈ ਅਤੇ ਮਰਨ ਵਾਲਿਆਂ 'ਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ: ਦੁੱਖਦਾਈ ਖਬਰ; ਸੁਨਹਿਰੀ ਭਵਿੱਖ ਲਈ ਅਮਰੀਕਾ ਗਏ 23 ਸਾਲਾ ਭਾਰਤੀ ਵਿਦਿਆਰਥੀ ਦੀ ਸੜਕ ਹਾਦਸੇ 'ਚ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੁੱਖ਼ਦਾਇਕ ਖ਼ਬਰ: ਜਾਰਜੀਆ ਦੇ ਹੋਟਲ 'ਚ ਵਾਪਰੀ ਘਟਨਾ 'ਚ ਪਟਿਆਲਾ ਦੀ ਨਨਾਣ-ਭਰਜਾਈ ਦੀ ਮੌਤ
NEXT STORY