ਪਟਿਆਲਾ (ਕੰਬੋਜ)- ਹਾਲ ਹੀ ਵਿੱਚ ਜਾਰਜੀਆ ਦੇ ਇਕ ਹੋਟਲ ਵਿੱਚ ਵਾਪਰੀ ਘਟਨਾ ਵਿੱਚ ਮਰਨ ਵਾਲੇ 12 ਵਿਅਕਤੀਆਂ ਵਿੱਚੋਂ 3 ਪਟਿਆਲਾ ਜ਼ਿਲ੍ਹੇ ਦੇ ਹਨ। ਇਨ੍ਹਾਂ ਵਿੱਚ 32 ਸਾਲਾ ਅਮਰਿੰਦਰ ਕੌਰ ਪੁੱਤਰੀ ਸਾਹਿਬ ਸਿੰਘ ਅਤੇ 28 ਸਾਲਾ ਮਨਿੰਦਰ ਕੌਰ ਪਤਨੀ ਜਤਿੰਦਰ ਸਿੰਘ ਵਾਸੀਆਨ ਵਾਸੀ ਪਿੰਡ ਮਹਿਮਾ ਥਾਣਾ ਖੇੜੀ ਗੰਡਿਆ ਜ਼ਿਲ੍ਹਾ ਪਟਿਆਲਾ ਸ਼ਾਮਲ ਹਨ। ਇਹ ਦੋਵੇਂ ਰਿਸ਼ਤੇ ਵਿਚ ਨਨਾਣ-ਭਰਜਾਈ ਲੱਗਦੀਆਂ ਸਨ।
ਮਨਿੰਦਰ ਕੌਰ ਦਾ ਪੇਕਾ ਪਿੰਡ ਮਾਨਸਾ ਜ਼ਿਲ੍ਹੇ ਵਿੱਚ ਹੈ। ਮਨਿੰਦਰ ਕੌਰ ਦਾ ਵਿਆਹ 2 ਸਾਲ ਪਹਿਲਾਂ ਜਤਿੰਦਰ ਸਿੰਘ ਨਾਲ ਹੋਇਆ ਸੀ ਪਰ ਅਜੇ ਤੱਕ ਉਨ੍ਹਾਂ ਦਾ ਕੋਈ ਬੱਚਾ ਨਹੀਂ ਹੈ। ਉਨ੍ਹਾਂ ਨੇ ਅਗਲੇ ਸਾਲ ਅਪ੍ਰੈਲ ਵਿਚ ਆਪਣੇ ਵਿਆਹ ਦੀ ਵਰ੍ਹੇਗੰਢ ਮਨਾਉਣ ਲਈ ਭਾਰਤ ਆਉਣਾ ਸੀ। 12ਵੀਂ ਪਾਸ ਕਰਨ ਤੋਂ ਬਾਅਦ ਉਹ 9 ਸਾਲ ਪਹਿਲਾਂ 2015 ਵਿੱਚ ਅਮਰਿੰਦਰ ਕੌਰ ਜਾਰਜੀਆ ਚਲੀ ਗਈ ਸੀ।
ਇਹ ਵੀ ਪੜ੍ਹੋ- ਵਿਦੇਸ਼ੋਂ ਪਰਤੀ ਪੁੱਤ ਦੀ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ, ਗੋਲ਼ੀਆਂ ਮਾਰ ਕੈਨੇਡਾ 'ਚ ਹੋਇਆ ਸੀ ਕਤਲ
ਜਦੋਂ ਪਤਾ ਲੱਗਾ ਕਿ ਉਸ ਨੂੰ ਜਾਰਜੀਆ ਦੇ ਇਕ ਹੋਟਲ ਵਿਚ ਚੰਗੀ ਨੌਕਰੀ ਮਿਲ ਰਹੀ ਹੈ ਤਾਂ ਉਸ ਦੇ ਪਰਿਵਾਰ ਨੇ ਕੁਝ ਜ਼ਮੀਨ ਵੇਚ ਕੇ ਉਸ ਨੂੰ ਵਿਦੇਸ਼ ਭੇਜ ਦਿੱਤਾ। ਬਾਅਦ ਵਿੱਚ ਉਸ ਨੇ ਆਪਣੇ ਭਰਾ ਜਤਿੰਦਰ ਅਤੇ ਭਰਜਾਈ ਮਨਿੰਦਰ ਕੌਰ ਨੂੰ ਉੱਥੇ ਬੁਲਾਇਆ ਪਰ ਜਤਿੰਦਰ ਸਿੰਘ 2018 ਵਿੱਚ ਦੱਖਣੀ ਕੋਰੀਆ ਚਲਾ ਗਿਆ ਪਰ ਅਮਰਿੰਦਰ ਕੌਰ ਅਤੇ ਉਸ ਦੀ ਭਰਜਾਈ ਮਨਿੰਦਰ ਕੌਰ ਜਾਰਜੀਆ ਵਿੱਚ ਹੀ ਰਹੇ। ਇਸੇ ਤਰ੍ਹਾਂ ਵਰਿੰਦਰ ਸਿੰਘ ਵਾਸੀ ਸਮਾਣਾ ਜ਼ਿਲ੍ਹਾ ਪਟਿਆਲਾ ਵੀ ਉਕਤ ਹੋਟਲ ਵਿੱਚ ਡੇਢ ਸਾਲ ਤੋਂ ਕੰਮ ਕਰ ਰਿਹਾ ਸੀ।
ਇਹ ਵੀ ਪੜ੍ਹੋ- ਸੰਤ ਸੀਚੇਵਾਲ ਨੇ ਕਿਸਾਨ ਆਗੂ ਡੱਲੇਵਾਲ ਨਾਲ ਕੀਤੀ ਮੁਲਾਕਾਤ, ਦਿੱਤਾ ਅਹਿਮ ਬਿਆਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਵੇਂ ਲਾੜੇ ਦੇ ਸਾਰੇ ਚਾਅ ਰਹਿ ਗਏ ਅਧੂਰੇ, ਵਿਆਹ ਦੇ 5 ਦਿਨਾਂ ਬਾਅਦ ਹੀ ਉੱਜੜ ਗਈਆਂ ਖ਼ੁਸ਼ੀਆਂ
NEXT STORY