ਕਾਹਿਰਾ-ਦੱਖਣੀ ਮਿਸਰ 'ਚ ਦੋ ਟਰੇਨਾਂ ਦੀ ਆਹਮੋ-ਸਾਹਮਣੇ ਟੱਕਰ ਹੋਣ ਕਾਰਣ ਸ਼ੁੱਕਰਵਾਰ ਨੂੰ ਘਟੋ-ਘੱਟ 32 ਲੋਕਾਂ ਦੀ ਮੌਤ ਹੋ ਗਈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ 'ਚ 66 ਲੋਕ ਜ਼ਖਮੀ ਹੋਏ ਹਨ। ਮਿਸਰ ਦੇ ਸਿਹਤ ਮੰਤਰਾਲਾ ਦੇ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਦੱਖਣੀ ਸੂਬੇ ਸੋਹਾਗ 'ਚ ਹੋਏ ਇਸ ਹਾਦਸੇ ਤੋਂ ਬਾਅਦ ਘਟਨਾ ਵਾਲੀ ਥਾਂ 'ਤੇ ਐਂਬੂਲੈਂਸ ਦੀਆਂ ਦਰਜਨਾਂ ਗੱਡੀਆਂ ਅਤੇ ਰਾਹਤ ਕਰਮਚਾਰੀਆਂ ਨੂੰ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ-ਡੈਨਮਾਰਕ ਨੇ ਐਸਟ੍ਰਾਜੇਨੇਕਾ ਕੋਵਿਡ-19 ਟੀਕੇ ਦੇ ਇਸਤੇਮਾਲ 'ਤੇ ਤਿੰਨ ਹਫਤੇ ਹੋਰ ਵਧਾਈ ਪਾਬੰਦੀ
ਸਥਾਨਕ ਮੀਡੀਆ 'ਚ ਦਿਖਾਏ ਜਾ ਰਹੇ ਹਨ ਘਟਨਾ ਸਥਾਨ ਦੇ ਵੀਡੀਓ 'ਚ ਟਰੇਨ ਦੇ ਡਿੱਬੇ ਪਟੜੀ ਤੋਂ ਲੱਥ ਕੇ ਪਲਟੇ ਹੋਏ ਨਜ਼ਰ ਆ ਰਹੇ ਹਨ ਜਿਸ ਦੇ ਅੰਦਰ ਮਲਬੇ 'ਚ ਯਾਤਰੀਆਂ ਦੇ ਫਸੇ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਕੁਝ ਪੀੜਤ ਬੇਹੋਸ਼ ਨਜ਼ਰ ਆ ਰਹੇ ਸਨ ਜਦਕਿ ਹੋਰਾਂ ਦੇ ਸਰੀਰ 'ਚੋਂ ਖੂਨ ਨਿਕਲ ਰਿਹਾ ਸੀ।
ਸਥਾਨਕ ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਸਭ ਤੋਂ ਪਹਿਲਾਂ ਰਾਹਤ ਅਤੇ ਬਚਾਅ ਦਾ ਕੰਮ ਸ਼ੁਰੂ ਕੀਤਾ। ਮਿਸਰ 'ਚ ਰੇਲ ਵਿਵਸਥਾ ਅਤੇ ਗੱਡੀਆਂ ਤੇ ਉਪਕਰਣਾਂ ਦੇ ਸੰਭਾਲ ਅਤੇ ਪ੍ਰਬੰਧਨ ਨੂੰ ਲੈ ਕੇ ਪਹਿਲੇ ਵੀ ਸਵਾਲ ਖੜੇ ਹੁੰਦੇ ਰਹੇ ਹਨ। ਆਧਿਕਾਰਿਤ ਅੰਕੜਿਆਂ ਮੁਤਾਬਕ ਦੇਸ਼ ਭਰ 'ਚ 2017 'ਚ 1793 ਟਰੇਨ ਹਾਦਸੇ ਹੋਏ।
ਇਹ ਵੀ ਪੜ੍ਹੋ-ਲਾਕਡਾਊਨ 'ਚ ਦੁਨੀਆ ਨੂੰ ਵਧੇਰੇ ਯਾਦ ਆਏ ਭਗਵਾਨ, ਜਾਣੋ ਗੂਗਲ 'ਤੇ ਸਭ ਤੋਂ ਵਧ ਕੀ ਹੋਇਆ ਸਰਚ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਢਾਕਾ 'ਚ ਬੋਲੇ ਪੀ.ਐੱਮ. ਮੋਦੀ, ਬੰਗਲਾਦੇਸ ਦੀ ਆਜ਼ਾਦੀ ਲਈ ਮੈਂ ਵੀ ਦਿੱਤੀ ਸੀ ਗ੍ਰਿਫ਼ਤਾਰੀ
NEXT STORY