ਕੇਪੇਨਹੇਗਨ-ਡੈਨਮਾਰਕ ਦੀ ਸਰਕਾਰ ਨੇ ਵੀਰਵਾਰ ਨੂੰ ਐਸਟ੍ਰਾਜੇਨੇਕਾ ਕੋਵਿਡ-19 ਦਾ ਟੀਕਾ ਤਿੰਨ ਹਫਤੇ ਹੋਰ ਮੁਅੱਤਲ ਰੱਖਣ ਦਾ ਫੈਸਲਾ ਕੀਤਾ। ਡੈਨਮਾਰਕ ਨੇ 11 ਮਾਰਚ ਨੂੰ ਸਾਵਧਾਨੀ ਦੇ ਤੌਰ 'ਤੇ ਐਸਟ੍ਰਾਜੇਨੇਕਾ ਟੀਕ ਦੇ ਇਸਤੇਮਾਲ ਨੂੰ ਰੋਕ ਦਿੱਤਾ ਸੀ। ਸਿਹਤ ਅਧਿਕਾਰੀਆਂ ਮੁਤਾਬਕ ਟੀਕਾ ਲਵਾਉਣ ਦੇ ਇਕ ਹਫਤੇ ਬਾਅਦ 60 ਸਾਲਾਂ ਇਕ ਬੀਬੀ ਦੇ ਸਰੀਰ ਦੇ ਕਈ ਅੰਗਾਂ 'ਚ ਖੂਨ ਦੇ ਥੱਕੇ ਬਣ ਗਏ ਅਤੇ ਉਸ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਸਰਕਾਰ ਨੇ ਇਹ ਕਦਮ ਚੁੱਕਿਆ ਸੀ।
ਇਹ ਵੀ ਪੜ੍ਹੋ-ਕੋਰੋਨਾ ਨੂੰ ਕਾਬੂ ਕਰਨ 'ਚ ਬ੍ਰਾਜ਼ੀਲ ਫੇਲ, ਭੜਕੇ ਗਵਰਨਰ ਨੇ ਰਾਸ਼ਟਰਪਤੀ ਨੂੰ ਦੱਸਿਆ 'ਮਾਨਸਿਕ ਰੋਗੀ'
ਇਸ ਦੇ ਤੁਰੰਤ ਬਾਅਦ ਡੈਨਮਾਰਕ 'ਚ ਐਸਟ੍ਰਾਜੇਨੇਕਾ ਦਾ ਟੀਕਾ ਲਵਾਉਣ ਵਾਲੇ ਦੂਜੇ ਵਿਅਕਤੀ ਦੀ ਮੌਤ ਹੋ ਗਈ ਸੀ। ਡੈਨਮਾਰਕ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਉਸ ਕੋਲ ਇਸ ਗੱਲ ਦੇ ਸਬੂਤ ਨਹੀਂ ਹਨ ਕਿ ਮੌਤਾ ਦਾ ਕਾਰਣ ਟੀਕਾ ਲਵਾਉਣਾ ਸੀ। ਨਾਰਵੇ ਅਤੇ ਸਵੀਡਨ ਨੇ ਵੀ ਐਸਟ੍ਰਾਜੇਨੇਕਾ ਦੇ ਟੀਕੇ ਦੇ ਇਸਤੇਮਾਲ 'ਤੇ ਰੋਕ ਲਾਈ ਹੈ।
ਇਹ ਵੀ ਪੜ੍ਹੋ-ਲਾਕਡਾਊਨ 'ਚ ਦੁਨੀਆ ਨੂੰ ਵਧੇਰੇ ਯਾਦ ਆਏ ਭਗਵਾਨ, ਜਾਣੋ ਗੂਗਲ 'ਤੇ ਸਭ ਤੋਂ ਵਧ ਕੀ ਹੋਇਆ ਸਰਚ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਕੋਰੋਨਾ ਨੂੰ ਕਾਬੂ ਕਰਨ 'ਚ ਬ੍ਰਾਜ਼ੀਲ ਫੇਲ, ਭੜਕੇ ਗਵਰਨਰ ਨੇ ਰਾਸ਼ਟਰਪਤੀ ਨੂੰ ਦੱਸਿਆ 'ਮਾਨਸਿਕ ਰੋਗੀ'
NEXT STORY