ਇੰਟਰਨੈਸ਼ਨਲ ਡੈਸਕ- ਭਾਰਤ ਨਾਲ ਜੰਗ ਵਿੱਚ ਪਾਕਿਸਤਾਨ ਦਾ ਖੁੱਲ੍ਹ ਕੇ ਸਮਰਥਨ ਕਰਨ ਵਾਲੇ ਤੁਰਕੀ ਨੇ ਇੱਕ ਵਾਰ ਫਿਰ ਅੱਤਵਾਦ ਦੇ ਪਨਾਹਗਾਹ ਦਾ ਸਮਰਥਨ ਕੀਤਾ ਹੈ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ 'ਪਿਆਰਾ ਭਰਾ' ਕਿਹਾ ਹੈ। ਏਰਦੋਗਨ ਨੇ ਕਿਹਾ ਕਿ ਤੁਰਕੀ ਭਵਿੱਖ ਵਿੱਚ ਵੀ ਚੰਗੇ ਅਤੇ ਮਾੜੇ ਦੋਵਾਂ ਸਮਿਆਂ ਵਿੱਚ ਪਾਕਿਸਤਾਨ ਦੇ ਨਾਲ ਮਜ਼ਬੂਤੀ ਨਾਲ ਖੜੇਗਾ।
ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇੱਕ ਪੋਸਟ ਵਿੱਚ ਏਰਦੋਗਨ ਨੇ ਕਿਹਾ,''ਪਿਆਰੇ ਭਰਾ ਸ਼ਾਹਬਾਜ਼ ਸ਼ਰੀਫ, ਤੁਰਕੀ-ਪਾਕਿਸਤਾਨ ਦਾ ਭਾਈਚਾਰਾ ਸੱਚੀ ਦੋਸਤੀ ਦੀਆਂ ਬਿਹਤਰਹੀਨ ਉਦਾਹਰਨਾਂ ਵਿਚੋਂ ਇਕ ਹੈ। ਤੁਰਕੀ ਪਾਕਿਸਤਾਨ ਦੀ ਸ਼ਾਂਤੀ, ਸਦਭਾਵਨਾ ਅਤੇ ਸਥਿਰਤਾ ਨੂੰ ਬਹੁਤ ਮਹੱਤਵ ਦਿੰਦਾ ਹੈ। ਅਸੀਂ ਪਾਕਿਸਤਾਨ ਦੀ ਸੂਝ-ਬੂਝ ਅਤੇ ਸਬਰ ਵਾਲੀ ਨੀਤੀ ਦੀ ਸ਼ਲਾਘਾ ਕਰਦੇ ਹਾਂ ਜੋ ਵਿਵਾਦਾਂ ਨੂੰ ਸੁਲਝਾਉਣ ਲਈ ਗੱਲਬਾਤ ਅਤੇ ਸੁਲ੍ਹਾ-ਸਫ਼ਾਈ ਨੂੰ ਪਹਿਲ ਦਿੰਦੀ ਹੈ।

ਆਪਣੇ ਟਵੀਟ ਦੇ ਅੰਤ 'ਚ ਏਰਦੋਗਨ ਨੇ ਲਿਖਿਆ, 'ਅਤੀਤ ਦੀ ਤਰ੍ਹਾਂ ਅਸੀਂ ਭਵਿੱਖ 'ਚ ਵੀ ਚੰਗੇ-ਮਾੜੇ ਸਮੇਂ 'ਚ ਤੁਹਾਡੇ ਨਾਲ ਖੜ੍ਹੇ ਰਹਾਂਗੇ। ਪਾਕਿਸਤਾਨ ਦੇ ਸਾਡੇ ਦੋਸਤਾਂ ਅਤੇ ਭਰਾਵਾਂ ਨੂੰ ਸਾਡਾ ਦਿਲੋਂ ਪਿਆਰ ਅਤੇ ਵਧਾਈ ਸੰਦੇਸ਼ ਦਿਓ। ਪਾਕਿਸਤਾਨ-ਤੁਰਕੀ ਦੋਸਤੀ ਜ਼ਿੰਦਾਬਾਦ। ਰਾਸ਼ਟਰਪਤੀ ਏਰਦੋਗਨ ਨੇ ਇਹ ਟਵੀਟ ਸ਼ਾਹਬਾਜ਼ ਸ਼ਰੀਫ ਦੇ ਇੱਕ ਟਵੀਟ ਦੇ ਜਵਾਬ ਵਿੱਚ ਕੀਤਾ ਜਿਸ ਵਿੱਚ ਉਨ੍ਹਾਂ ਨੇ ਲਿਖਿਆ, 'ਮੇਰੇ ਪਿਆਰੇ ਭਰਾ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਦੇ ਪਾਕਿਸਤਾਨ ਲਈ ਮਜ਼ਬੂਤ ਸਮਰਥਨ ਅਤੇ ਸਾਡੇ ਨਾਲ ਅਟੁੱਟ ਏਕਤਾ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਪਾਕਿਸਤਾਨ ਨੂੰ ਤੁਰਕੀ ਨਾਲ ਆਪਣੇ ਲੰਬੇ ਸਮੇਂ ਦੇ ਅਤੇ ਸਥਾਈ ਭਾਈਚਾਰੇ 'ਤੇ ਮਾਣ ਹੈ, ਜੋ ਹਰ ਨਵੀਂ ਚੁਣੌਤੀ ਦੇ ਨਾਲ ਮਜ਼ਬੂਤ ਹੋ ਰਿਹਾ ਹੈ। ਮੈਂ ਏਰਦੋਗਨ ਦੀ ਰਚਨਾਤਮਕ ਭੂਮਿਕਾ ਅਤੇ ਦੱਖਣੀ ਏਸ਼ੀਆ ਵਿੱਚ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਵਿੱਚ ਮਜ਼ਬੂਤ ਯਤਨਾਂ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦੀ ਹਾਂ। ਸ਼ਾਹਬਾਜ਼ ਸ਼ਰੀਫ ਨੇ ਆਪਣੇ ਟਵੀਟ ਦੇ ਅੰਤ 'ਚ ਲਿਖਿਆ, 'ਪਾਕਿਸਤਾਨ ਅਤੇ ਤੁਰਕੀ ਦੇ ਰਿਸ਼ਤੇ ਮਜ਼ਬੂਤ ਅਤੇ ਵਧਦੇ-ਫੁੱਲਦੇ ਰਹਿਣ ਕਿਉਂਕਿ ਅਸੀਂ ਦੋਵਾਂ ਦੇਸ਼ਾਂ ਅਤੇ ਉਨ੍ਹਾਂ ਦੇ ਲੋਕਾਂ ਦੇ ਖੁਸ਼ਹਾਲ ਭਵਿੱਖ ਲਈ ਮਿਲ ਕੇ ਕੰਮ ਕਰ ਰਹੇ ਹਾਂ।
ਪੜ੍ਹੋ ਇਹ ਅਹਿਮ ਖ਼ਬਰ-ਤੁਰਕੀ ਦੇ ਰਾਸ਼ਟਰਪਤੀ ਨੇ ਪਾਕਿਸਤਾਨ ਦਾ ਮੁੜ ਕੀਤਾ ਸਮਰਥਨ, ਜੰਮ ਕੇ ਕੀਤੀ ਤਾਰੀਫ਼
ਭਾਰਤ ਵਿੱਚ ਤੁਰਕੀ ਦਾ ਵਿਰੋਧ
ਪਹਿਲਗਾਮ 'ਚ ਪਾਕਿਸਤਾਨ ਸਪਾਂਸਰਡ ਤੁਰਕੀ ਦਾ ਭਾਰਤ ਵਿਚ ਜ਼ੋਰਦਾਰ ਵਿਰੋਧ ਜਾਰੀ ਹੈ। ਭਾਰਤ ਨੇ ਤੁਰਕੀ 'ਤੇ ਕਈ ਪਾਬੰਦੀਆਂ ਲਗਾ ਦਿੱਤੀਆਂ ਹਨ। ਵਪਾਰ, ਸਿਨੇਮਾ ਆਦਿ ਖੇਤਰ ਵਿਚ ਬਾਈਕਾਟ ਕਰ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਦੁਬਈ 'ਚ ਚਮਕੀ ਭਾਰਤੀ ਦੀ ਕਿਸਮਤ, ਜਿੱਤੇ 8 ਕਰੋੜ
NEXT STORY