ਪੀਟਰਸਬਰਗ— ਪੀਟਰਸਬਰਗ ਵਿਖੇ ਸਥਿਤ ਇਕ ਹੋਟਲ ਵੱਲੋਂ ਆਪਣੇ ਗਾਹਕਾਂ ਨੂੰ ਕੈਨੇਡੀਅਨ ਘੋੜੇ ਦਾ ਮੀਟ ਪਰੋਸੇ ਜਾਣ ਤੋਂ ਬਾਅਦ ਲੋਕਾਂ ਵਿਚ ਰੋਹ ਦੀ ਲਹਿਰ ਹੈ। ਜਾਣਕਾਰੀ ਮੁਤਾਬਕ ਸੋਮਵਾਰ ਨੂੰ ਕਿਓਰ ਰੈਸਤਰਾਂ ਵੱਲੋਂ ਇਕ ਖਾਸ ਡਿਨਰ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿਚ ਘੋੜੇ ਦਾ ਮੀਟ ਪਰੋਸਿਆ ਗਿਆ। ਘੋੜਿਆਂ ਦੀ ਸਾਂਭ-ਸੰਭਾਲ ਲਈ ਕੰਮ ਕਰਨ ਵਾਲੀ ਸੰਸਥਾ ਜੋਯ ਬਰੋਨਸਟੀਨ ਨੇ ਕਿਹਾ ਕਿ ਘੋੜੇ ਦੇ ਮੀਟ ਦੇ ਪਰੋਸੇ ਜਾਣ ਬਾਰੇ ਪਤਾ ਲੱਗਣ 'ਤੇ ਉਸ ਨੂੰ ਬਹੁਤ ਗੁੱਸਾ ਆਇਆ। ਉਸ ਨੇ ਕਿਹਾ ਕਿ ਕੋਈ ਅਮਰੀਕੀ ਬੁੱਚੜਖਾਨਾ ਨਹੀਂ ਹੈ, ਜਿੱਥੇ ਘੋੜਿਆਂ ਨੂੰ ਕੰਟਰੋਲ ਕੀਤਾ ਜਾ ਸਕੇ। ਅਜਿਹਾ ਕਰਨ ਲਈ ਘੋੜਿਆਂ ਨੂੰ ਦਵਾਈ ਦਿੱਤੀ ਜਾਂਦੀ ਹੈ ਅਤੇ ਇਹ ਮਨੁੱਖੀ ਸਰੀਰ ਲਈ ਵੀ ਘਾਤਕ ਹੈ।
ਕਿਓਰ ਦੇ ਸ਼ੈੱਫ ਨੇ ਦੱਸਿਆ ਕਿ ਇਹ ਮੀਟ ਕੈਨੇਡਾ ਦੇ ਹਾਰਸ ਫਾਰਮ ਤੋਂ ਮੰਗਵਾਇਆ ਗਿਆ ਸੀ। ਹਾਲਾਂਕਿ ਉਨ੍ਹਾਂ ਦੱਸਿਆ ਕਿ ਇਹ ਪਕਵਾਨ ਰੋਜ਼ਾਨਾ ਦੇ ਮੈਨਿਊ ਦਾ ਹਿੱਸਾ ਨਹੀਂ ਸੀ। ਘੋੜੇ ਦਾ ਮੀਟ ਕੈਨੇਡਾ ਅਤੇ ਹੋਰ ਦੇਸ਼ਾਂ ਵਿਚ ਪਰੋਸਿਆ ਜਾਂਦਾ ਹੈ। ਬਰੋਨਸਟੀਨ ਨੇ ਕਿਹਾ ਕਿ ਪੈਨਸਿਲਵੇਨੀਆ ਦੇ ਰੈਸਤਰਾਂ ਵਿਚ ਘੋੜਿਆਂ ਦੇ ਮੀਟ 'ਤੇ ਬੈਨ ਲਗਾਉਣ ਲਈ ਇਕ ਆਨਲਾਈਨ ਪਟੀਸ਼ਨ ਦੀ ਸ਼ੁਰੂਆਤ ਕੀਤੀ ਹੈ।
ਤੇਜਿੰਦਰ ਸਿੰਘ ਇੰਦੌਰ ਨੂੰ ਸ਼ਿਵਰਾਜ ਪਾਟਿਲ ਚੀਫ ਮਨਿਸਟਰ ਮੱਧ ਪ੍ਰਦੇਸ਼ ਨੇ ਕੀਤਾ ਸਨਮਾਨਿਤ
NEXT STORY