ਗੈਜੇਟ ਡੈਸਕ : ਵੋਡਾਫੋਨ ਆਈਡੀਆ ਨੇ ਆਪਣੇ ਕਰੋੜਾਂ ਯੂਜ਼ਰਾਂ ਲਈ ਇੱਕ ਵੱਡੀ ਤਿਆਰੀ ਕੀਤੀ ਹੈ, ਜਿਸ ਨਾਲ ਭਵਿੱਖ ਵਿੱਚ ਬਿਨਾਂ ਮੋਬਾਈਲ ਨੈੱਟਵਰਕ ਦੇ ਵੀ ਕਾਲ ਕਰਨਾ ਸੰਭਵ ਹੋ ਜਾਵੇਗਾ। ਕੰਪਨੀ ਨੇ ਇਸ ਨਵੀਨ ਤਕਨੀਕ ਨੂੰ ਲਾਗੂ ਕਰਨ ਲਈ ਅਮਰੀਕਾ ਦੀ ਸੈਟੇਲਾਈਟ ਟੈਕਨੋਲੋਜੀ ਕੰਪਨੀ AST SpaceMobile ਨਾਲ ਹੱਥ ਮਿਲਾਇਆ ਹੈ। ਇਹ ਕੰਪਨੀ ਐਸੀ ਸੈਟੇਲਾਈਟ ਸਰਵਿਸ ਦਿੰਦੀ ਹੈ ਜੋ ਸਿੱਧਾ ਤੁਹਾਡੇ ਨਾਰਮਲ ਮੋਬਾਈਲ 'ਤੇ ਕੰਮ ਕਰਦੀ ਹੈ, ਜਿਸ ਲਈ ਕਿਸੇ ਵਾਧੂ ਹਾਰਡਵੇਅਰ ਦੀ ਲੋੜ ਨਹੀਂ ਪੈਂਦੀ।
ਇਸ ਤਹਿਤ AST SpaceMobile ਸਿੱਧੇ ਸੈਟੇਲਾਈਟ ਰਾਹੀਂ ਭਾਰਤ ਦੇ ਦੁਰਗਮ ਇਲਾਕਿਆਂ ਵਿੱਚ ਵੀ ਕਨੈਕਟਿਵਟੀ ਦੇਵੇਗੀ, ਜਿੱਥੇ ਅਜੇ ਤੱਕ ਮੋਬਾਈਲ ਨੈੱਟਵਰਕ ਠੀਕ ਨਹੀਂ ਹੈ। ਇਸ ਤਰੀਕੇ ਨਾਲ ਵੋਡਾਫੋਨ ਆਈਡੀਆ Airtel, Jio ਅਤੇ BSNL ਵਰਗੀਆਂ ਕੰਪਨੀਆਂ ਨੂੰ ਟੱਕਰ ਦੇਣ ਦੀ ਤਿਆਰੀ 'ਚ ਹੈ। ਇਸ ਡੀਲ ਤਹਿਤ AST SpaceMobile ਵੋਡਾਫੋਨ ਆਈਡੀਆ ਲਈ ਸੈਟੇਲਾਈਟ ਕੌਂਸਟਲੇਸ਼ਨ (ਸੈਟੇਲਾਈਟ ਜਾਲ) ਤਿਆਰ ਕਰਨ, ਉਨ੍ਹਾਂ ਦਾ ਨਿਰਮਾਣ ਕਰਨ ਅਤੇ ਉਨ੍ਹਾਂ ਦੀ ਸਪੈਕਟ੍ਰਮ ਓਪਰੇਸ਼ਨ ਚਲਾਉਣ ਦਾ ਕੰਮ ਕਰੇਗੀ। ਇਨ੍ਹਾਂ ਦੋਹਾਂ ਕੰਪਨੀਆਂ ਨੇ ਕਈ ਹੋਰ ਖੇਤਰਾਂ ਜਿਵੇਂ ਇੰਟਰਨੈਟ ਆਫ ਥਿੰਗਸ (IoT) ਅਤੇ ਐਂਟਰਪ੍ਰਾਈਜ਼ ਹੱਲਾਂ ਲਈ ਵੀ ਸਾਂਝ ਬਣਾਈ ਹੈ।
AST SpaceMobile ਦੇ ਚੀਫ ਕਮਰਸ਼ੀਅਲ ਅਫਸਰ ਕ੍ਰਿਸ ਆਇਵਰੀ ਨੇ ਕਿਹਾ ਕਿ ਭਾਰਤ ਇੱਕ ਵੱਡਾ ਅਤੇ ਤੇਜ਼ੀ ਨਾਲ ਵਧ ਰਿਹਾ ਟੈਲੀਕਾਮ ਮਾਰਕੀਟ ਹੈ। ਇਥੇ ਸੈਟੇਲਾਈਟ ਆਧਾਰਿਤ ਸੈੱਲੂਲਰ ਬ੍ਰਾਡਬੈਂਡ ਸੇਵਾਵਾਂ ਮੌਜੂਦਾ ਮੋਬਾਈਲ ਨੈੱਟਵਰਕਾਂ ਨੂੰ ਇੱਕ ਨਵਾਂ ਸਹਾਰਾ ਦੇਣਗੀਆਂ। ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਭਾਰਤੀ ਯੂਜ਼ਰਾਂ ਨੂੰ ਸੈਟੇਲਾਈਟ ਰਾਹੀਂ ਡਾਇਰੈਕਟ-ਟੂ-ਮੋਬਾਈਲ ਸੇਵਾ ਮਿਲਣੀ ਸ਼ੁਰੂ ਹੋ ਜਾਵੇਗੀ।
ਹਾਲਾਂਕਿ ਅਜੇ ਤੱਕ Android ਜਾਂ iPhone ਉੱਤੇ ਸਿੱਧੇ LEO ਸੈਟੇਲਾਈਟ ਸਿਗਨਲ ਨਹੀਂ ਆਉਂਦੇ, ਪਰ AST ਦਾ ਦਾਅਵਾ ਹੈ ਕਿ ਆਮ ਮੋਬਾਈਲ 'ਚ ਵੀ ਇਹ ਸਰਵਿਸ ਚੱਲ ਸਕਦੀ ਹੈ। Elon Musk ਦੀ Starlink ਵੀ ਪਹਿਲਾਂ ਅਜਿਹੀ Direct-to-cell ਸਰਵਿਸ ਦਾ ਟੈਸਟ ਕਰ ਚੁੱਕੀ ਹੈ। ਇਹ ਤਕਨੀਕ ਨਾ ਸਿਰਫ ਨੈੱਟਵਰਕ ਸਮੱਸਿਆਵਾਂ ਹੱਲ ਕਰੇਗੀ, ਸਗੋਂ ਭਵਿੱਖ ਵਿੱਚ ਇੰਟਰਨੈਟ ਦੇ ਨਵੇਂ ਯੁੱਗ ਦੀ ਸ਼ੁਰੂਆਤ ਵੀ ਹੋ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਂਦਰੀ ਮੰਤਰੀ ਨੂੰ ਮਿਲੀ ਵੱਡੀ ਰਾਹਤ ! ਭੜਕਾਊ ਭਾਸ਼ਣ ਦੇ ਮਾਮਲੇ 'ਚ ਸੰਮਨ ਹੋਏ ਰੱਦ
NEXT STORY