ਇੰਟਰਨੈਸ਼ਨਲ ਡੈਸਕ- ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨੇ ਜੰਗ ਦੌਰਾਨ ਇਰਾਨੀ ਨਾਗਰਿਕਾਂ ਦੇ ਦੇਸ਼ ਵਿਚ ਦਾਖ਼ਲੇ ਤੇ ਆਵਾਜਾਈ ’ਤੇ ਰੋਕ ਲਾ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਬੁੱਧਵਾਰ ਨੂੰ ਤਿੰਨ ਪ੍ਰਮੁੱਖ ਹਵਾਬਾਜ਼ੀ ਕੰਪਨੀਆਂ ਐਮੀਰੇਟਸ, ਏਤਿਹਾਦ ਤੇ ਫਲਾਈ-ਦੁਬਈ ਨੇ ਆਪਣੀਆਂ ਵੈੱਬਸਾਈਟਾਂ ’ਤੇ ਦਿੱਤੀ।
ਅਜੇ ਤੱਕ ਇਨ੍ਹਾਂ ਨਿਯਮਾਂ ਸਬੰਧੀ ਪੂਰੀ ਸਪੱਸ਼ਟਤਾ ਨਹੀਂ ਹੈ ਪਰ ਕੰਪਨੀਆਂ ਨੇ ਦੱਸਿਆ ਕਿ ਗੋਲਡਨ ਵੀਜ਼ਾ ਧਾਰਕ ਭਾਵ 10 ਸਾਲ ਦੀ ਰਿਹਾਇਸ਼ੀ ਪਰਮਿਟ ਵਾਲੇ ਇਰਾਨੀ ਨਾਗਰਿਕ ਅਜੇ ਵੀ ਦੇਸ਼ ਵਿਚ ਦਾਖ਼ਲ ਹੋ ਸਕਦੇ ਹਨ।
ਅਧਿਕਾਰੀਆਂ ਨੇ ਇਸ ’ਤੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ। ਇਹ ਕਦਮ ਅਜੇ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦੋਂ ਦੁਬਈ ਵਿਚ ਸਥਿਤ ‘ਇਰਾਨੀਅਨ ਹਸਪਤਾਲ’ ਤੇ ‘ਇਰਾਨੀਅਨ ਕਲੱਬ’ ਬੰਦ ਕਰ ਦਿੱਤੇ ਗਏ ਹਨ। ਇਹ ਦੋਵੇਂ ਸੰਸਥਾਵਾਂ ਲੰਮੇ ਸਮੇਂ ਤੋਂ ਦੁਬਈ ਵਿਚ ਸੇਵਾਵਾਂ ਦੇ ਰਹੀਆਂ ਸਨ।
ਇਹ ਵੀ ਪੜ੍ਹੋ- ਟਰੰਪ ਦੇ ਬਿਆਨ ਮਗਰੋਂ ਧੜੰਮ ਡਿੱਗਾ ਸ਼ੇਅਰ ਬਾਜ਼ਾਰ ! 1500 ਅੰਕ ਦਾ ਗੋਤਾ ਲਾ ਗਿਆ Sensex
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬੀ ਡਰਾਈਵਰ ਨੂੰ 9 ਕਰੋੜ ਰੁਪਏ ਜ਼ੁਰਮਾਨਾ, ਅਮਰੀਕਾ 'ਚ 200 ਦੀ ਰਫ਼ਤਾਰ ਨਾਲ ਭਜਾਈ ਕਾਰ
NEXT STORY