ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਅਮਰੀਕਾ-ਇਰਾਨ ਮਗਰੋਂ ਹੁਣ ਸਾਊਦੀ ਅਰਬ ਤੇ ਹੂਤੀ ਬਾਗ਼ੀਆਂ ਵਿਚਾਲੇ ਦੀ ਜੰਗ ਭਖ਼ਦੀ ਜਾ ਰਹੀ ਹੈ। ਇਸੇ ਦੌਰਾਨ ਸਾਊਦੀ ਅਰਬ ਦੀ ਮਦਦ ਲਈ ਬ੍ਰਿਟੇਨ ਨੇ ਹੱਥ ਵਧਾਇਆ ਹੈ।
ਬ੍ਰਿਟੇਨ ਨੇ ਹੂਤੀ ਬਾਗੀਆਂ ਦੇ ਡ੍ਰੋਨ ਅਤੇ ਮਿਜ਼ਾਈਲ ਹਮਲਿਆਂ ਤੋਂ ਸਾਊਦੀ ਸ਼ਹਿਰਾਂ ਤੇ ਤੇਲ ਟਿਕਾਣਿਆਂ ਦੀ ਸੁਰੱਖਿਆ ਲਈ ਆਪਣੇ ਟਾਈਫੂਨ ਲੜਾਕੂ ਜਹਾਜ਼ ਸਾਊਦੀ ਅਰਬ ਭੇਜਣ ਦਾ ਐਲਾਨ ਕੀਤਾ ਹੈ। ਹਾਲਾਂਕਿ ਬ੍ਰਿਟਿਸ਼ ਰੱਖਿਆ ਮੰਤਰਾਲਾ ਨੇ ਸਪੱਸ਼ਟ ਕੀਤਾ ਕਿ ਉਹ ਯਮਨ 'ਚ ਹੂਤੀਆਂ ’ਤੇ ਹਮਲਾ ਨਹੀਂ ਕਰਨਗੇ।
ਇਹ ਵੀ ਪੜ੍ਹੋ- 'ਤਬਾਹ ਹੋ ਜਾਵੇਗਾ ਪੂਰਾ ਯੂਰਪ..!' ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦੇ'ਤੀ Warning
ਰਿਪੋਰਟਾਂ ਅਨੁਸਾਰ, ਸਾਊਦੀ ਅਰਬ ਨੇ ਹੂਤੀਆਂ ਖ਼ਿਲਾਫ਼ ਸਿੱਧੀ ਅਮਰੀਕੀ ਫੌਜੀ ਕਾਰਵਾਈ ਦੀ ਮੰਗ ਕੀਤੀ ਸੀ ਪਰ ਟਰੰਪ ਨੇ ਅਜਿਹਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ, ਜਿਸ ਮਗਰੋਂ ਬ੍ਰਿਟੇਨ ਸਾਊਦੀ ਦੀ ਮਦਦ ਲਈ ਅੱਗੇ ਆਇਆ ਹੈ।
ਜ਼ਿਕਰਯੋਗ ਹੈ ਕਿ ਟਾਈਫੂਨ ਇਕ ਮਲਟੀ ਯੂਟੀਲਿਟੀ ਲੜਾਕੂ ਜਹਾਜ਼ ਹੈ, ਜੋ ਦੁਸ਼ਮਣ ਦੇ ਹਮਲਿਆਂ ਨੂੰ ਰੋਕਣ, ਹਵਾਈ ਖੇਤਰ ਦੀ ਰੱਖਿਆ ਕਰਨ ਅਤੇ ਹਵਾ 'ਚ ਹੀ ਮਿਜ਼ਾਈਲਾਂ ਨੂੰ ਨਿਸ਼ਾਨਾ ਬਣਾਉਣ ਵਿਚ ਸਮਰੱਥ ਹੈ। ਇਸ ਨੂੰ ਬ੍ਰਿਟੇਨ, ਜਰਮਨੀ, ਇਟਲੀ ਅਤੇ ਸਪੇਨ ਨੇ ਮਿਲ ਕੇ ਤਿਆਰ ਕੀਤਾ ਹੈ। ਜੇਕਰ ਬ੍ਰਿਟੇਨ ਸਾਊਦੀ ਦੀ ਮਦਦ ਲਈ ਅੱਗੇ ਆਉਂਦਾ ਹੈ ਤਾਂ ਉਹ ਵੀ ਸਿੱਧੇ-ਅਸਿੱਧੇ ਤੌਰ 'ਤੇ ਹੂਤੀਆਂ ਦੇ ਨਿਸ਼ਾਨੇ 'ਤੇ ਆ ਸਕਦਾ ਹੈ।
ਇਹ ਵੀ ਪੜ੍ਹੋ- ਟਰੰਪ ਸਰਕਾਰ ਨੇ 91 ਦੇਸ਼ਾਂ 'ਤੇ ਚਲਾਈ 'ਕੈਂਚੀ' ! 99 ਫ਼ੀਸਦੀ ਤੱਕ ਡਿੱਗੀ ਵੀਜ਼ਿਆਂ ਦੀ ਗਿਣਤੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਇਸ ਵਾਰ ਬਹੁਤ ਵੱਖਰਾ ਹੋਵੇਗਾ ਭਾਰਤ ਅਤੇ ਅਮਰੀਕਾ ਵਿਚਾਲੇ ਵਪਾਰ ਸਮਝੌਤਾ : ਟਰੰਪ
NEXT STORY