ਦੁਬਈ- ਭਾਰਤ ਵੱਲੋਂ ਪਿਛਲੇ ਮਹੀਨੇ ਕਣਕ ਦੇ ਨਿਰਯਾਤ 'ਤੇ ਪਾਬੰਦੀ ਲਗਾਉਣ ਤੋਂ ਬਾਅਦ ਦੁਨੀਆ ਦੇ ਕਈ ਕਣਕ ਆਯਾਤਕ ਦੇਸ਼ਾਂ 'ਚ ਹਲਚਲ ਮਚ ਗਈ ਸੀ। ਹਾਲ ਹੀ ਵਿੱਚ ਭਾਰਤ ਨੂੰ ਇੰਡੋਨੇਸ਼ੀਆ, ਬੰਗਲਾਦੇਸ਼, ਓਮਾਨ, ਯੂਏਈ ਅਤੇ ਯਮਨ ਤੋਂ ਵੀ ਕਣਕ ਦੇ ਨਿਰਯਾਤ ਲਈ ਬੇਨਤੀਆਂ ਪ੍ਰਾਪਤ ਹੋਈਆਂ ਹਨ। ਉਥੇ ਹੀ ਹੁਣ ਸੰਯੁਕਤ ਅਰਬ ਅਮੀਰਾਤ ਨੇ ਇਕ ਅਹਿਮ ਫ਼ੈਸਲਾ ਲਿਆ ਹੈ। ਦਰਅਸਲ ਉਥੋਂ ਦੇ ਅਰਥ-ਵਿਵਸਥਾ ਮੰਤਰਾਲਾ ਨੇ ਆਪਣੇ ਦੇਸ਼ ਤੋਂ ਭਾਰਤੀ ਕਣਕ ਅਤੇ ਕਣਕ ਦੇ ਆਟੇ ਦੇ ਨਿਰਯਾਤ ਅਤੇ ਮੁੜ ਨਿਰਯਾਤ 'ਤੇ ਰੋਕ ਲਗਾ ਦਿੱਤੀ ਹੈ। ਇਹ ਹੁਕਮ 13 ਮਈ 2022 ਤੋਂ 4 ਮਹੀਨੇ ਦੀ ਮਿਆਦ ਲਈ ਪ੍ਰਭਾਵੀ ਹੋਵੇਗਾ।
ਮੰਤਰਾਲਾ ਨੇ ਸਪਸ਼ਟ ਕੀਤਾ ਕਿ 13 ਮਈ ਤੋਂ ਪਹਿਲਾਂ ਸੰਯੁਕਤ ਅਰਬ ਅਮੀਰਾਤ ਵਿੱਚ ਆਯਾਤ ਕੀਤੀ ਗਈ ਭਾਰਤੀ ਕਣਕ ਨੂੰ ਨਿਰਯਾਤ ਜਾਂ ਮੁੜ ਨਿਰਯਾਤ ਕਰਨ ਦੀਆਂ ਚਾਹਵਾਨ ਕੰਪਨੀਆਂ ਨੂੰ ਪਹਿਲਾਂ ਮੰਤਰਾਲਾ ਨੂੰ ਅਰਜ਼ੀ ਦੇਣੀ ਪਵੇਗੀ। ਉਨ੍ਹਾਂ ਨੂੰ ਉਹ ਸਾਰੇ ਦਸਤਾਵੇਜ਼ ਅਤੇ ਫਾਈਲਾਂ ਜਮ੍ਹਾਂ ਕਰਾਉਣੀਆਂ ਹੋਣਗੀਆਂ, ਜੋ ਸ਼ਿਪਮੈਂਟ ਨਾਲ ਸਬੰਧਤ ਡਾਟਾ ਨੂੰ ਉਸ ਦੇ ਮੂਲ, ਲੈਣ-ਦੇਣ ਦੀ ਮਿਤੀ ਅਤੇ ਕਿਸੇ ਵੀ ਹੋਰ ਦਸਤਾਵੇਜ਼ ਦੇ ਸੰਦਰਭ ਵਿਚ ਪ੍ਰਮਾਣਿਤ ਕਰਨ ਵਿਚ ਮਦਦ ਕਰਦੀਆਂ ਹਨ, ਜਿਸ ਦੀ ਮੰਤਰਾਲਾ ਨੂੰ ਇਸ ਸਬੰਧ ਵਿੱਚ ਲੋੜ ਹੋ ਸਕਦੀ ਹੈ।
ਬ੍ਰਿਟੇਨ ਦੀ ਪੁਲਸ ਨੇ ਜਾਸੂਸੀ ਦੇ ਸ਼ੱਕ 'ਚ ਇਕ ਵਿਅਕਤੀ ਨੂੰ ਲਿਆ ਹਿਰਾਸਤ 'ਚ
NEXT STORY