ਲੰਡਨ(ਬਿਊਰੋ)— ਜਿੱਥੇ ਇਕ ਪਾਸੇ ਸਮਾਰਟਫੋਨ ਦੀ ਵਰਤੋਂ ਕਰਨ ਲਈ ਬੱਚਿਆਂ ਦੀ ਸਹੀ ਉਮਰ 'ਤੇ ਬਹਿਸ ਚੱਲ ਰਹੀ ਹੈ, ਉਥੇ ਹੀ ਬ੍ਰਿਟੇਨ ਵਿਚ 6 ਸਾਲ ਤੋਂ ਘੱਟ ਉਮਰ ਦੇ ਹਰ ਚੌਥੇ ਬੱਚੇ ਕੋਲ ਸਮਾਰਟਫੋਨ ਹੈ। ਇਹ ਖੁਲਾਸਾ ਇਕ ਸੋਧ ਵਿਚ ਹੋਇਆ ਹੈ। ਮਿਊਜ਼ਿਕਮੈਗਪੀ ਦੇ ਆਨਲਾਈਨ ਟਰੇਡ ਦੇ ਖੋਜਕਰਤਾਵਾਂ ਮੁਤਾਬਕ 6 ਸਾਲ ਅਤੇ ਉਸ ਤੋਂ ਘੱਟ ਉਮਰ ਦੇ 25 ਫੀਸਦੀ ਬੱਚਿਆਂ ਕੋਲ ਮੋਬਾਇਲ ਫੋਨ ਹੈ। ਇਨ੍ਹਾਂ ਵਿਚੋਂ ਲੱਗਭਗ ਅੱਧੇ ਬੱਚੇ ਆਪਣੇ ਮੋਬਾਇਲ ਫੋਨ ਨੂੰ ਪ੍ਰਤੀ ਹਫਤੇ 21 ਘੰਟੇ ਤੱਕ ਦਾ ਸਮਾਂ ਦਿੰਦੇ ਹਨ। ਸਰਵੇਖਣ ਮੁਤਾਬਕ 75 ਫੀਸਦੀ ਤੋਂ ਜ਼ਿਆਦਾ ਮਾਤਾ-ਪਿਤਾ ਨੇ ਆਪਣੇ ਬੱਚਿਆਂ ਦੇ ਪਹਿਲੇ ਫੋਨ ਲਈ 500 ਪੌਂਡ ਤੱਕ ਖਰਚ ਕੀਤੇ।
ਖੋਜਕਰਤਾਵਾਂ ਵਿਚੋਂ ਇਕ ਲਿਆਮ ਹਾਲੇ ਮੁਤਾਬਕ, 'ਸੋਧ ਦੌਰਾਨ ਜ਼ਿਆਦਾ ਮਾਤਾ-ਪਿਤਾ ਨੇ ਮੰਨਿਆ ਹੈ ਕਿ 11 ਸਾਲ ਦੀ ਉਮਰ ਦੇ ਬੱਚੇ ਨੂੰ ਮੋਬਾਇਲ ਦਿੱਤਾ ਜਾ ਸਕਦਾ ਹੈ। ਅਸੀਂ ਦੇਖਿਆ, 6 ਅਤੇ ਇਸ ਤੋਂ ਘੱਟ ਉਮਰ ਦੇ 25 ਫੀਸਦੀ ਬੱਚਿਆਂ ਕੋਲ ਉਨ੍ਹਾਂ ਦੇ ਮੋਬਾਇਲ ਫੋਨ ਸਨ।' ਖੋਜਕਰਤਾਵਾਂ ਮੁਤਾਬਕ, 10 ਵਿਚੋਂ 8 ਮਾਪਿਆ ਨੇ ਆਪਣੇ ਬੱਚਿਆਂ 'ਤੇ ਸਮਾਰਟਫੋਨ ਦੀ ਵਰਤੋਂ ਕਰਨ ਲਈ ਕੋਈ ਵੀ ਸਮੇਂ-ਸੀਮਾ ਨਿਰਧਾਰਤ ਨਹੀਂ ਕੀਤੀ ਸੀ। ਅਮਰੀਕਾ ਵਿਚ ਫਲੋਰੀਡਾ ਦੇ ਸੂਬਾ ਯੂਨੀਵਰਸਿਟੀ ਦੇ ਪ੍ਰੋਫੈਸਰ ਥਾਮਸ ਜੋਈਨਰ ਨੇ ਕਿਹਾ, 'ਮੋਬਾਇਲ 'ਤੇ ਜ਼ਿਆਦਾ ਸਮਾਂ ਬਿਤਾਉਣ ਨਾਲ ਤਣਾਅ ਅਤੇ ਖੁਦਕੁਸ਼ੀ ਦਾ ਖਤਰਾ ਕਈ ਗੁਣਾ ਵਧ ਜਾਂਦਾ ਹੈ।
ਚੀਨ ਖੁੱਲੀ ਅਰਥ ਵਿਵਸਥਾ ਲਈ ਵਚਨਬੱਧ : ਜਿਨਪਿੰਗ
NEXT STORY