ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਪੜਾਅ ਵਾਰ ਕੋਰੋਨਾ ਪਾਬੰਦੀਆਂ ਵਿੱਚ ਢਿੱਲ ਦਿੱਤੀ ਜਾ ਰਹੀ ਹੈ। ਇਸੇ ਹੀ ਢਿੱਲ ਕਰਕੇ ਹੋਰਨਾਂ ਦੁਕਾਨਾਂ ਦੇ ਨਾਲ-ਨਾਲ ਕਿਤਾਬਾਂ ਦੀਆਂ ਦੁਕਾਨਾਂ ਨੂੰ ਵੀ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਜਿਸਦੇ ਸਿੱਟੇ ਵਜੋਂ ਕਿਤਾਬਾਂ ਦੀ ਵਿਕਰੀ ਵਿੱਚ ਰਿਕਾਰਡ ਵਾਧਾ ਦਰਜ਼ ਕੀਤਾ ਗਿਆ ਹੈ।
ਦਸੰਬਰ ਤੋਂ ਬਾਅਦ ਪਹਿਲੀ ਵਾਰ ਹੋਰ ਗੈਰ-ਜ਼ਰੂਰੀ ਰਿਟੇਲਰਾਂ ਦੇ ਨਾਲ, ਇੰਗਲੈਂਡ ਅਤੇ ਵੇਲਜ਼ ਵਿੱਚ ਕਿਤਾਬਾਂ ਦੀਆਂ ਦੁਕਾਨਾਂ ਵੀ 12 ਅਪ੍ਰੈਲ ਨੂੰ ਖੁੱਲ੍ਹੀਆਂ। ਪਾਠਕਾਂ ਨੇ ਲਾਭ ਉਠਾਉਣ ਲਈ ਧੜਾਧੜ ਕਿਤਾਬਾਂ ਖਰੀਦੀਆਂ।ਇਸ ਸੰਬੰਧੀ ਕਿਤਾਬਾਂ ਦੀ ਵਿਕਰੀ ਦੀ ਨਿਗਰਾਨੀ ਸੰਸਥਾ ਨੀਲਸਨ ਬੁੱਕਸਕੈਨ ਨੇ ਪ੍ਰਿੰਟ ਮਾਰਕੀਟ ਦੀ ਵਿਕਾਸ ਦਰ ਵਿੱਚ 33% ਅਤੇ ਹਫਤੇ ਦੇ ਮੁੱਲ ਵਿੱਚ 32.5% ਦੀ ਰਿਪੋਰਟ ਦਿੱਤੀ ਹੈ ਅਤੇ ਕੁੱਲ ਮਿਲਾ ਕੇ, ਸੱਤ ਦਿਨਾਂ ਵਿੱਚ 17 ਅਪ੍ਰੈਲ ਤੱਕ ਤਕਰੀਬਨ 3.7 ਮਿਲੀਅਨ ਕਿਤਾਬਾਂ ਵੇਚੀਆਂ ਗਈਆਂ ਹਨ।
ਪੜ੍ਹੋ ਇਹ ਅਹਿਮ ਖਬਰ- ਗ੍ਰੇਟਾ ਥਨਬਰਗ ਨੇ ਕੋਵਿਡ ਵੈਕਸੀਨ ਲੋੜਵੰਦਾਂ ਲਈ 1 ਲੱਖ ਯੂਰੋ ਕੀਤਾ ਦਾਨ
ਕਿਤਾਬਾਂ ਦੀ ਵਿਕਰੀ ਵਾਲੀ ਇੱਕ ਕੰਪਨੀ ਵਾਟਰਸਟੋਨਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ ਕੇਟ ਸਕਿੱਪਰ ਨੇ ਦੁਕਾਨਾਂ ਦੇ ਦੁਬਾਰਾ ਖੁੱਲ੍ਹਣ 'ਤੇ ਖੁਸ਼ੀ ਪ੍ਰਗਟ ਕੀਤੀ ਹੈ। ਇਸ ਕੰਪਨੀ ਨੇ ਇੰਗਲੈਂਡ ਅਤੇ ਵੇਲਜ਼ ਵਿੱਚ ਆਪਣੀਆਂ 243 ਦੁਕਾਨਾਂ ਦੁਬਾਰਾ ਖੋਲ੍ਹੀਆਂ ਹਨ ਅਤੇ ਅਗਲੇ ਹਫਤੇ ਤੋਂ ਸਕਾਟਿਸ਼ ਅਤੇ ਉੱਤਰੀ ਆਇਰਿਸ਼ ਦੁਕਾਨਾਂ ਖੋਲ੍ਹਣ ਦੀ ਵੀ ਤਿਆਰੀ ਹੈ। ਕੰਪਨੀ ਅਨੁਸਾਰ ਸ਼ੈਕਸਪੀਅਰ ਦੇ ਜਵਾਨ ਪੁੱਤਰ ਦੀ ਮੌਤ ਬਾਰੇ ਮੈਗੀ ਓ ਫੈਰਲ ਦਾ ਨਾਵਲ ਹੈਮਨੇਟ', ਬੀ ਪੀ ਵਾਲਟਰ ਦੀ ਥ੍ਰਿਲਰ 'ਦਿ ਡਿਨਰ ਗੈਸਟ, ਮੈਟ ਹੈਗ ਦੀ 'ਦਿ ਮਿਡਨਾਈਟ ਲਾਇਬ੍ਰੇਰੀ' ਅਤੇ ਰਿਚਰਡ ਕੋਲਸ ਦੀ 'ਦਿ ਮੈਡਨੈਸ ਆਫ਼ ਗਿਰੀਫ' ਆਦਿ ਕਿਤਾਬਾਂ ਸਭ ਤੋਂ ਜ਼ਿਆਦਾ ਵਿਕੀਆਂ ਹਨ।
ਸਿਰਫਿਰੇ ਆਸ਼ਿਕ ਦਾ ਕਾਰਾ, 4 ਮਹੀਨਿਆਂ ਦੀ ਗਰਭਵਤੀ ਪ੍ਰੇਮਿਕਾ ’ਤੇ ਕੀਤਾ 60 ਵਾਰ ਚਾਕੂ ਨਾਲ ਹਮਲਾ, ਮੌਤ
NEXT STORY