ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਯੂਕੇ ਵਿਚ ਇਕ ਸਾਬਕਾ ਫ਼ੌਜੀ ਨੇ ਬਿਨਾਂ ਕਿਸੇ ਦੀ ਸਹਾਇਤਾ ਦੇ ਇਕੱਲੇ ਸਫ਼ਲਤਾਪੂਰਵਕ ਐਟਲਾਂਟਿਕ ਮਹਾਂਸਾਗਰ ਨੂੰ ਪਾਰ ਕੀਤਾ ਹੈ। ਡੇਵ “ਡਿੰਗਰ” ਬੈੱਲ ਨਾਮ ਦੇ ਇਸ ਵਿਅਕਤੀ ਨੇ ਐਟਲਾਂਟਿਕ ਮਹਾਂਸਾਗਰ ਨੂੰ ਪਾਰ ਕਰਨ ਲਈ ਨਿਊਯਾਰਕ ਤੋਂ ਯੂਕੇ ਦੀ ਯਾਤਰਾ ਕਰਦਿਆਂ 119 ਦਿਨ ਬਿਤਾਏ। ਆਪਣਾ ਸਫ਼ਰ ਪੂਰਾ ਕਰਦਿਆਂ ਡੇਵ ਐਤਵਾਰ ਦੁਪਹਿਰ ਨੂੰ ਨਿਊਲਿਨ, ਕੌਰਨਵਾਲ ਵਿਖੇ ਪਹੁੰਚਿਆ। ਇੱਥੇ ਪਹੁੰਚਣ 'ਤੇ ਡੇਵ ਦਾ ਉਸਦੇ ਪਰਿਵਾਰ, ਦੋਸਤਾਂ ਅਤੇ ਹੋਰਾਂ ਵੱਲੋਂ ਨਿਊਲਿਨ ਹਾਰਬਰ ਵਿਖੇ ਧੂਮਧਾਮ ਨਾਲ ਸਵਾਗਤ ਕੀਤਾ ਗਿਆ।
ਆਪਣੀ ਇਸ ਚੁਣੌਤੀਆਂ ਭਰੀ ਯਾਤਰਾ ਦੌਰਾਨ ਡੇਵ ਨੇ ਕਾਫ਼ੀ ਸੰਘਰਸ਼ ਕੀਤਾ, ਜਿਸ ਵਿਚ ਉਸਨੇ ਤੂਫਾਨਾਂ, ਜੈਲੀਫਿਸ਼ ਦੇ ਡੰਗਾਂ ਆਦਿ ਦਾ ਸਾਹਮਣਾ ਕੀਤਾ। ਡੇਵ ਨੇ ਆਪਣੇ ਆਖ਼ਰੀ ਪੜਾਵਾਂ 'ਤੇ ਤੇਜ਼ ਹਵਾਵਾਂ ਦਾ ਸਾਹਮਣਾ ਕੀਤਾ। ਆਖ਼ਰੀ 40 ਘੰਟੇ ਉਸ ਨੇ ਬਿਨਾਂ ਰੁਕੇ ਸਫ਼ਰ ਕੀਤਾ ਅਤੇ ਬਾਕੀ ਦੇ ਬਚੇ ਤਿੰਨ ਮੀਲ ਲਈ ਇਕ ਰਾਇਲ ਨੈਸ਼ਨਲ ਲਾਈਫਬੋਟ, ਇੰਸਟੀਚਿਊਸ਼ਨ ਵੱਲੋਂ ਉਸ ਦਾ ਮਾਰਗ ਦਰਸ਼ਨ ਕਰਨ ਲਈ ਭੇਜੀ ਗਈ। ਡੇਵ ਅਨੁਸਾਰ ਉਸ ਦੀ ਇਸ ਕੋਸ਼ਿਸ਼ ਦਾ ਉਦੇਸ਼ 2 ਚੈਰਿਟੀਜ਼ ਸਪੈਸ਼ਲ ਬੋਟ ਸਰਵਿਸ ਐਸੋਸੀਏਸ਼ਨ ਅਤੇ ਰੌਕ 2 ਰਿਕਵਰੀ, ਯੂਕੇ ਲਈ ਫੰਡ ਇਕੱਠਾ ਕਰਨ ਦਾ ਹੈ।
‘ਪਾਕਿ ’ਚ 12 ਸਾਲਾ ਬੱਚਿਆਂ ਦਾ ਜਲਦ ਸ਼ੁਰੂ ਹੋਵੇਗਾ ਟੀਕਾਕਰਨ’
NEXT STORY