ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਸਰਕਾਰ ਨੇ ਪਾਣੀ ਵਿਚਲੀਆਂ ਪਾਈਪਾਂ ਰਾਹੀਂ ਫਾਈਬਰ ਆਪਟਿਕ ਬ੍ਰਾਡਬੈਂਡ ਕੇਬਲਾਂ ਨੂੰ ਚਲਾਉਣ ਵਾਲੇ ਪ੍ਰਾਜੈਕਟਾਂ ਦੀ ਬਿਹਤਰੀ ਲਈ 40 ਲੱਖ ਪੌਂਡ ਦੇ ਫੰਡ ਜਾਰੀ ਕੀਤੇ ਹਨ ਤਾਂ ਜੋ ਸੜਕਾਂ ਦੀ ਖੋਦਾਈ ਕੀਤੇ ਬਿਨਾਂ ਹਾਈ ਸਪੀਡ ਇੰਟਰਨੈੱਟ ਆਦਿ ਦੀ ਸਹੂਲਤ ਦੂਰ ਦੁਰਾਡੇ ਦੇ ਘਰਾਂ ਤੱਕ ਪਹੁੰਚਾਉਣ ਵਿੱਚ ਸਹਾਇਤਾ ਕੀਤੀ ਜਾ ਸਕੇ। ਇਸ ਰਾਸ਼ੀ ਦੀ ਵਰਤੋਂ ਪਾਈਪਾਂ ਵਿੱਚ ਮਾਨੀਟਰਾਂ ਦੀ ਜਾਂਚ ਕਰਨ ਲਈ ਵੀ ਕੀਤੀ ਜਾਵੇਗੀ ਜੋ ਕਿ ਪਾਣੀ ਕੰਪਨੀਆਂ ਨੂੰ ਲੀਕ ਦੀ ਪਛਾਣ ਅਤੇ ਮੁਰੰਮਤ ਵਿੱਚ ਹੋਰ ਤੇਜ਼ੀ ਨਾਲ ਮਦਦ ਕਰ ਸਕਦੀ ਹੈ।
ਯੂਕੇ ਸਰਕਾਰ ਅਨੁਸਾਰ ਜ਼ਮੀਨੀ ਬੁਨਿਆਦੀ ਢਾਂਚੇ ਦੇ ਕੰਮ, ਖਾਸ ਕਰਕੇ ਨਵੇਂ ਖੰਭਿਆਂ ਆਦਿ ਨੂੰ ਲਗਾਉਣ ਵਿੱਚ ਜ਼ਿਆਦਾ ਖਰਚ ਦੀ ਸੰਭਾਵਨਾ ਰਹਿੰਦੀ ਹੈ। ਇਹ ਪ੍ਰਾਜੈਕਟ ਉਨ੍ਹਾਂ ਖਰਚਿਆਂ ਨੂੰ ਘਟਾਉਣ ਲਈ ਤਿਆਰ ਕੀਤਾ ਗਿਆ ਹੈ ਅਤੇ ਪੇਂਡੂ ਖੇਤਰਾਂ ਵਿੱਚ ਬ੍ਰਾਡਬੈਂਡ ਅਤੇ ਮੋਬਾਈਲ ਸਿਗਨਲਾਂ ਨੂੰ ਬਿਹਤਰ ਬਣਾਉਣ ਦੀ ਯੋਜਨਾ ਦਾ ਹਿੱਸਾ ਹੈ। ਇਸ ਲਈ ਅਰਜ਼ੀਆਂ 4 ਅਕਤੂਬਰ ਤੱਕ ਦਿੱਤੀਆਂ ਜਾ ਸਕਦੀਆਂ ਹਨ। ਇਸਦੇ ਇਲਾਵਾ ਬਿਜਲੀ ਅਤੇ ਗੈਸ ਕੰਪਨੀਆਂ, ਪਾਣੀ ਅਤੇ ਸੀਵਰ ਨੈਟਵਰਕ ਅਤੇ ਦੂਰਸੰਚਾਰ ਗਰੁੱਪਾਂ ਕੋਲ ਇਸ ਪ੍ਰਾਜੈਕਟ ਦੀ ਵੰਡ ਨੂੰ ਸੌਖਾ ਬਣਾਉਣ ਲਈ ਨਿਯਮਾਂ ਨੂੰ ਬਦਲਣ ਬਾਰੇ ਸਲਾਹ-ਮਸ਼ਵਰੇ ਦਾ ਜਵਾਬ ਦੇਣ ਲਈ 4 ਸਤੰਬਰ ਤੱਕ ਦਾ ਸਮਾਂ ਹੈ।
ਪੜ੍ਹੋ ਇਹ ਅਹਿਮ ਖਬਰ -ਸਕਾਟਲੈਂਡ 'ਚ 40 ਲੱਖ ਲੋਕਾਂ ਨੂੰ ਫਲੂ ਵੈਕਸੀਨ ਦੀ ਕੀਤੀ ਜਾਵੇਗੀ ਪੇਸ਼ਕਸ਼
ਯੂਕੇ ਦੀਆਂ 96% ਤੋਂ ਵੱਧ ਇਮਾਰਤਾਂ ਵਿੱਚ ਪਹਿਲਾਂ ਹੀ ਸੁਪਰਫਾਸਟ ਬ੍ਰਾਡਬੈਂਡ ਦੀ ਪਹੁੰਚ ਹੈ, ਜੋ ਘੱਟੋ ਘੱਟ 24 ਐਮ ਬੀ ਪੀ ਐਸ ਦੀ ਡਾਉਨਲੋਡ ਸਪੀਡ ਪ੍ਰਦਾਨ ਕਰਦੀ ਹੈ, ਸਰਕਾਰ ਦੇ ਅਨੁਸਾਰ, ਸਿਰਫ 12% ਯੂਕੇ ਕੋਲ ਫੁੱਲ-ਫਾਈਬਰ ਬ੍ਰਾਂਡਬੈਂਡ ਦੁਆਰਾ ਤੇਜ਼ ਸਪੀਡ ਦੀ ਪਹੁੰਚ ਹੈ।
ਸਕਾਟਲੈਂਡ 'ਚ 40 ਲੱਖ ਲੋਕਾਂ ਨੂੰ ਫਲੂ ਵੈਕਸੀਨ ਦੀ ਕੀਤੀ ਜਾਵੇਗੀ ਪੇਸ਼ਕਸ਼
NEXT STORY