ਲੰਡਨ, (ਰਾਜਵੀਰ ਸਮਰਾ )- ਮਾਨਚੈਸਟਰ ਹਵਾਈ ਅੱਡੇ ਤੋਂ ਬਰਾਮਦ ਕੀਤੀਆਂ 8 ਸੋਨੇ ਦੀਆਂ ਇੱਟਾਂ ਦੀ ਨੀਲਾਮੀ ਕੀਤੀ ਜਾ ਰਹੀ ਹੈ। 16 ਕਿਲੋ ਸੋਨੇ ਦੀ ਅੰਦਾਜ਼ਨ ਕੀਮਤ 7,50,000 ਪੌਂਡ ਮਿੱਥੀ ਗਈ ਹੈ।
ਇਹ ਸੋਨਾ ਨਵੰਬਰ 2018 ਵਿਚ ਦੁਬਈ ਤੋਂ ਮਾਨਚੈਸਟਰ ਆਏ ਇਕ ਯਾਤਰੀ ਤੋਂ ਕਸਟਮ ਵਿਭਗ ਵਲੋਂ ਫੜਿਆ ਗਿਆ ਸੀ। ਮਾਨਚੈਸਟਰ ਹਲਕੇ ਦੇ ਰਹਿਣ ਵਾਲੇ ਉਕਤ ਯਾਤਰੀ ਖਿਲਾਫ ਕਾਨੂੰਨੀ ਕਾਰਵਾਈ ਨਹੀਂ ਹੋਈ ਸੀ। ਐੱਚ. ਐੱਮ. ਆਰ. ਸੀ. ਵਲੋਂ ਨਵੇਂ ਕਾਨੂੰਨੀ ਨਿਯਮਾਂ ਤਹਿਤ ਅਜਿਹੇ ਕਿਸੇ ਵੀ ਫੰਡ ਨੂੰ ਜਨਤਕ ਭਲਾਈ ਲਈ ਵਰਤਿਆ ਜਾਂਦਾ ਹੈ, ਜਿਵੇਂ ਹਸਪਤਾਲਾਂ ਅਤੇ ਸਕੂਲਾਂ ਆਦਿ ਦੀ ਮਦਦ ਲਈ ਵਰਤਿਆ ਜਾਂਦਾ ਹੈ। ਐੱਚ. ਐੱਮ. ਆਰ. ਸੀ. ਦੇ ਬੁਲਾਰੇ ਨੇ ਦੱਸਿਆ ਕਿ ਨਵਾਂ ਅਪਰਾਧ ਸਿਵਲ ਸ਼ਕਤੀ ਕਾਨੂੰਨ ਨੂੰ ਪਹਿਲੀ ਵਾਰ ਇਨ੍ਹਾਂ ਸੋਨੇ ਦੀਆਂ ਇੱਟਾਂ 'ਤੇ ਵਰਤਿਆ ਜਾ ਰਿਹਾ ਹੈ।
ਪੰਜਾਬ ਲਈ ਮਾਣ ਦਾ ਪਲ, ਆਸਟ੍ਰੇਲੀਆ ਦੀ ਏਅਰ ਫੋਰਸ 'ਚ ਲੁਧਿਆਣੇ ਦਾ ਗੱਭਰੂ ਬਣੇਗਾ ਅਫ਼ਸਰ
NEXT STORY