ਬਰਮਿੰਘਮ (ਸੰਜੀਵ ਭਨੋਟ): ਯੂਕੇ ਵਿਚ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹਵਾਲਦਾਰ ਈਸ਼ਰ ਸਿੰਘ ਦੇ 9 ਫੁੱਟ ਕਾਂਸੇ ਦੇ ਬੁੱਤ ਦੀ ਘੁੰਡ ਚੁਕਾਈ ਕੀਤੀ ਗਈ। ਗੁਰੂ ਨਾਨਕ ਗੁਰਦੁਆਰਾ ਵੈਨਜ਼ਫੀਲਡ ਤੇ ਵੁਲਵਰਹੈਂਪਟਨ ਕੌਂਸਲ ਦੇ ਸਹਿਯੋਗ ਨਾਲ ਇਹ ਉਪਰਾਲਾ ਕੀਤਾ ਗਿਆ। ਇੱਥੇ ਜ਼ਿਕਰਯੋਗ ਹੈ ਕਿ 12 ਸਤੰਬਰ, 1897 ਵਾਲੇ ਦਿਨ ਹੀ ਬ੍ਰਿਟਿਸ਼ ਆਰਮੀ ਵਲੋਂ 21 ਸਿੱਖ ਫੌਜੀਆਂ ਦੀ ਬਟਾਲੀਅਨ ਨੇ 10,000 ਤੋਂ ਵੱਧ ਅਫਗਾਨੀਆਂ ਨਾਲ ਲੜਾਈ ਕੀਤੀ ਸੀ।
ਦੁਨੀਆ ਵਿੱਚ ਇਹੋ ਜਿਹੀ ਮਿਸਾਲ ਕਿਤੇ ਨਹੀ ਮਿਲਦੀ ਕਿ ਤਕਰੀਬਨ 6 ਘੰਟੇ ਤੋਂ ਵੱਧ ਲੜਾਈ ਚੱਲੀ ਤੇ 21 ਸਿੱਖ ਫੌਜੀਆਂ ਦੇ ਸ਼ਹਾਦਤ ਪਾਉਣ ਤੱਕ 200 ਤੋਂ ਵੱਧ ਅਫਗਾਨੀਆਂ ਨੂੰ ਹਲਾਕ ਕੀਤਾ ਸੀ। ਬ੍ਰਿਟਿਸ਼ ਸਰਕਾਰ ਵੱਲੋਂ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰੂਪ ਵਿੱਚ ਬੀਤੇ ਦਿਨ ਸਮਾਗਮ ਕੀਤਾ ਗਿਆ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਫੈਡਰਲ ਚੋਣਾਂ : 'ਇਸਲਾਮੋਫੋਬੀਆ' ਨੂੰ ਲੈਕੇ ਵਿਵਾਦ 'ਚ ਫਸੇ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ
ਪੰਜ ਪਿਆਰਿਆਂ ਤੇ ਹਜ਼ਾਰਾਂ ਦੀ ਸੰਗਤ ਵਿੱਚ 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਨਾਲ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਵਲੋਂ ਬੁੱਤ ਦੀ ਘੁੰਡ ਚੁਕਾਈ ਕੀਤੀ ਗਈ।ਵਿਦੇਸ਼ਾਂ ਵਿੱਚ ਵਸਦੇ ਸਿੱਖ ਪੰਜਾਬੀ ਭਾਈਚਾਰੇ ਲਈ ਬਹੁਤ ਮਾਣ ਵਾਲੀ ਗੱਲ ਹੈ। ਇਸਦੇ ਨਾਲ ਪੂਰੇ ਵਿਸ਼ਵ ਵਿੱਚ ਸਿੱਖਾਂ ਦੀ ਬਹਾਦਰੀ ਕਰਕੇ ਮਾਣ ਸਤਿਕਾਰ ਮਿਲ ਰਿਹਾ ਹੈ।
ਨੋਟ- ਯੂਕੇ ਵਿਚ ਸ਼ਹੀਦਾਂ ਨੂੰ ਸਮਰਪਿਤ ਯਾਦਗਾਰ ਦੇ ਉਦਘਾਟਨ ਸੰਬੰਧੀ ਕੁਮੈਂਟ ਕਰ ਦਿਓ ਰਾਏ।
ਜਾਪਾਨ ਨੇ ਦੱਖਣੀ ਟਾਪੂ ਨੇੜੇ ਸ਼ੱਕੀ ਚੀਨੀ ਪਣਡੁੱਬੀ ਦੇਖੀ
NEXT STORY