ਲੰਡਨ (ਭਾਸ਼ਾ)— ਵਿਗਿਆਨੀਆਂ ਦਾ ਦਾਅਵਾ ਹੈ ਕਿ ਭਾਰਤ ਦੇ ਪਿਛੜੇ ਵਰਗ ਦੇ ਬੱਚਿਆਂ ਨੂੰ ਪੜ੍ਹਾਉਂਦੇ ਸਮੇਂ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਕਰਨਾ, ਖਾਸ ਕਰ ਕੇ ਜਿਨ੍ਹਾਂ ਘਰਾਂ ਵਿਚ ਕੋਈ ਦੂਜੀ ਭਾਸ਼ਾ ਬੋਲੀ ਜਾਂਦੀ ਹੈ ਉਨ੍ਹਾਂ ਨੂੰ ਬੁਨਿਆਦੀ ਸਕੂਲੀ ਕੌਸ਼ਲ ਸਿਖਾਉਣ ਵਿਚ ਲਾਭਕਾਰੀ ਨਹੀਂ ਹੋ ਸਕਦਾ। ਸ਼ੋਧ ਕਰਤਾ ਇਸ ਚੀਜ਼ ਨੂੰ ਜਾਣਨ ਦੀ ਕੋਸ਼ਿਸ਼ ਵਿਚ ਜੁਟੇ ਹੋਏ ਹਨ ਕਿ ਕਿਉਂ ਸਧਾਰਨ ਤੌਰ 'ਤੇ ਇਕ ਤੋਂ ਜ਼ਿਆਦਾ ਭਾਸ਼ਾ ਜਾਣਨ ਵਾਲੇ ਭਾਰਤੀ ਬੱਚੇ ਪੱਛਮੀ ਦੇਸ਼ਾਂ ਵਿਚ ਕਈ ਭਾਸ਼ਾਵਾਂ ਨੂੰ ਜਾਣਨ ਵਾਲੇ ਬੱਚਿਆਂ ਵਾਂਗ ਸਿੱਖਣ ਵਿਚ ਇਸ ਗੱਲ ਦਾ ਫਾਇਦਾ ਨਹੀਂ ਲੈ ਪਾਉਂਦੇ।
ਬ੍ਰਿਟੇਨ ਦੀ ਯੂਨੀਵਰਸਿਟੀ ਆਫ ਰੀਡਿੰਗ ਦੇ ਸ਼ੋਧ ਕਰਤਾ ਕਰਨਾਟਕ, ਹੈਦਰਾਬਾਦ ਅਤੇ ਨਵੀਂ ਦਿੱਲੀ ਵਿਚ ਪ੍ਰਾਜੈਕਟ ਸਹਿਯੋਗੀਆਂ ਨਾਲ ਮਿਲ ਕੇ 4 ਸਾਲ ਦੇ ਇਕ ਪ੍ਰਾਜੈਕਟ 'ਤੇ ਕੰਮ ਕਰ ਰਹੇ ਹਨ। ਇਸ ਦਾ ਉਦੇਸ਼ ਇਹ ਜਾਣਨਾ ਹੈ ਕਿ ਇਕ ਅਜਿਹੇ ਦੇਸ਼ ਵਿਚ ਜਿੱਥੇ ਕਈ ਭਾਸ਼ਾਵਾਂ ਜਾਣਨਾ ਬਹੁਤ ਸਧਾਰਨ ਗੱਲ ਹੈ ਉੱਥੇ ਇਸ ਦਾ ਲਾਭ ਉਸ ਤਰ੍ਹਾਂ ਨਹੀਂ ਦਿੱਸਦਾ ਜਿਵੇਂ ਯੂਰਪ ਵਿਚ ਦਿੱਸਦਾ ਹੈ। ਸ਼ੋਧ ਕਰਤਾਵਾਂ ਦਾ ਕਹਿਣਾ ਹੈ ਕਿ ਭਾਰਤੀ ਬੱਚੇ ਇਸ ਤਰ੍ਹਾਂ ਬਹੁਤ ਹੀ ਹੌਲੀ ਗਤੀ ਨਾਲ ਸਕੂਲ ਵਿਚ ਸਿਖਾਈਆਂ ਜਾਣ ਵਾਲੀਆਂ ਬੁਨਿਆਦੀ ਚੀਜ਼ਾਂ ਸਿੱਖਦੇ ਹਨ।
ਵਾਯੂ ਪ੍ਰਦੂਸ਼ਣ ਨਾਲ ਭਾਰਤ 'ਚ ਲੋਕਾਂ ਦੇ ਜ਼ਿੰਦਗੀ ਦੇ ਚਾਰ ਸਾਲ ਘੱਟ ਰਹੇ : ਅਧਿਐਨ
NEXT STORY