ਐਂਟਰਟੇਨਮੈਂਟ ਡੈਸਕ : ਫਿਲਮ ਇੰਡਸਟਰੀ ਨੂੰ ਕੂਲੀ, ਲਿਓ, ਮਾਸਟਰ, ਵਿਕਰਮ ਆਦਿ ਕਈ ਸੁਪਰਹਿੱਟ ਫਿਲਮਾਂ ਦੇ ਚੁੱਕੇ ਸਾਊਥ ਸਿਨੇਮਾ ਦੇ ਦਿੱਗਜ ਨਿਰਦੇਸ਼ਕ ਲੋਕੇਸ਼ ਕਨਗਰਾਜ ਇਨੀਂ ਦਿਨੀਂ ਇੱਕ ਬੇਹੱਦ ਹੈਰਾਨ ਕਰਨ ਵਾਲੀ ਘਟਨਾ ਕਾਰਨ ਸੁਰਖੀਆਂ ਵਿੱਚ ਹਨ। ਦਰਅਸਲ ਤਾਮਿਲਨਾਡੂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲਾਗੂ ਚੋਣ ਜ਼ਾਬਤੇ ਦੌਰਾਨ ਪੁਲਸ ਨੇ ਚੇਨਈ ਦੇ ਅਸ਼ੋਕ ਨਗਰ ਇਲਾਕੇ ਵਿੱਚ ਸਥਿਤ ਲੋਕੇਸ਼ ਦੇ ਘਰੋਂ 10 AK-47 ਰਾਈਫਲਾਂ ਬਰਾਮਦ ਕੀਤੀਆਂ ਹਨ। ਹਾਲਾਂਕਿ, ਬਾਅਦ ਦੀ ਜਾਂਚ ਵਿੱਚ ਇੱਕ ਵੱਖਰਾ ਸੱਚ ਸਾਹਮਣੇ ਆਇਆ, ਜਿਸਨੇ ਪੂਰੇ ਮਾਮਲੇ ਨੂੰ ਇੱਕ ਗਲਤਫਹਿਮੀ ਸਾਬਤ ਕੀਤਾ।
ਇਹ ਵੀ ਪੜ੍ਹੋ: ਗਾਣੇ ਦੇ ਵਿਵਾਦ ਵਿਚਾਲੇ ਲਾੜਾ ਬਣਿਆ ਸੁਪਰਹਿੱਟ ਪੰਜਾਬੀ ਗਾਇਕ ! ਲਾੜੀ ਨਾਲ ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ

ਚੋਣ ਨਿਗਰਾਨ ਟੀਮ ਦੀ ਵੱਡੀ ਕਾਰਵਾਈ
ਦੱਸਣਯੋਗ ਹੈ ਕਿ ਤਾਮਿਲਨਾਡੂ ਵਿੱਚ 23 ਅਪ੍ਰੈਲ ਨੂੰ ਵੋਟਾਂ ਪੈਣੀਆਂ ਹਨ ਅਤੇ 4 ਮਈ ਨੂੰ ਨਤੀਜੇ ਐਲਾਨੇ ਜਾਣਗੇ। ਚੋਣਾਂ ਦੇ ਮੱਦੇਨਜ਼ਰ ਬਣਾਈ ਗਈ ਫਲਾਇੰਗ ਸਕੁਐਡ (ਉਡਣ ਦਸਤਾ) ਪੂਰੀ ਤਰ੍ਹਾਂ ਚੌਕਸ ਹੈ। ਸ਼ੱਕੀ ਗਤੀਵਿਧੀਆਂ 'ਤੇ ਨਜ਼ਰ ਰੱਖਦੇ ਹੋਏ ਜਦੋਂ ਟੀਮ ਨੇ ਨਿਰਦੇਸ਼ਕ ਦੇ ਘਰ ਦੀ ਤਲਾਸ਼ੀ ਲਈ, ਤਾਂ ਉੱਥੇ ਰੱਖੀਆਂ ਰਾਈਫਲਾਂ ਦੇਖ ਕੇ ਅਧਿਕਾਰੀ ਵੀ ਦੰਗ ਰਹਿ ਗਏ। ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਨ੍ਹਾਂ ਹਥਿਆਰਾਂ ਨੂੰ ਜ਼ਬਤ ਕਰ ਲਿਆ।
ਇਹ ਵੀ ਪੜ੍ਹੋ: 26 ਸਾਲ ਛੋਟੀ ਕੁੜੀ ਨਾਲ ਵਿਆਹ ਕਰਾਉਣ ਵਾਲੇ ਮਸ਼ਹੂਰ ਅਦਾਕਾਰ ਨੇ ਪਹਿਲੀ ਵਾਰ ਤੋੜੀ ਚੁੱਪੀ !

ਜਾਂਚ ਤੋਂ ਬਾਅਦ ਨਿਕਲਿਆ 'ਫਿਲਮੀ ਮੋੜ'
ਸ਼ੁਰੂਆਤੀ ਜਾਂਚ ਵਿੱਚ ਮਾਮਲਾ ਗੰਭੀਰ ਲੱਗ ਰਿਹਾ ਸੀ, ਪਰ ਜਦੋਂ ਡੂੰਘਾਈ ਨਾਲ ਪੜਤਾਲ ਕੀਤੀ ਗਈ ਤਾਂ ਅਸਲੀਅਤ ਕੁਝ ਹੋਰ ਹੀ ਨਿਕਲੀ। ਪੁਲਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਜ਼ਬਤ ਕੀਤੀਆਂ ਗਈਆਂ ਸਾਰੀਆਂ ਰਾਈਫਲਾਂ ਅਸਲੀ ਨਹੀਂ ਸਨ, ਸਗੋਂ ਫਿਲਮ ਦੀ ਸ਼ੂਟਿੰਗ ਵਿੱਚ ਵਰਤੇ ਜਾਣ ਵਾਲੇ 'ਡਮੀ ਪ੍ਰੋਪਸ' (ਨਕਲੀ ਹਥਿਆਰ) ਸਨ।
ਇਹ ਵੀ ਪੜ੍ਹੋ: ਮਨੋਰੰਜਨ ਜਗਤ ਨੂੰ ਵੱਡਾ ਝਟਕਾ ! 'ਸੁਪਰਮੈਨ' ਫੇਮ ਅਦਾਕਾਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ

ਗਲਤਫਹਿਮੀ ਹੋਈ ਦੂਰ
ਇਹ ਹਥਿਆਰ ਇੱਕ ਆਉਣ ਵਾਲੇ ਫਿਲਮ ਪ੍ਰੋਜੈਕਟ ਲਈ ਰੱਖੇ ਗਏ ਸਨ। ਲੋੜੀਂਦੇ ਦਸਤਾਵੇਜ਼ਾਂ ਦੀ ਜਾਂਚ ਅਤੇ ਪੁਸ਼ਟੀ ਹੋਣ ਤੋਂ ਬਾਅਦ, ਪੁਲਸ ਨੇ ਸਾਰਾ ਸਾਮਾਨ ਫਿਲਮ ਦੀ ਟੀਮ ਨੂੰ ਵਾਪਸ ਸੌਂਪ ਦਿੱਤਾ। ਹਾਲਾਂਕਿ ਇਸ ਘਟਨਾ ਨੇ ਇੱਕ ਵਾਰ ਤਾਂ ਸਭ ਨੂੰ ਹੈਰਾਨ ਕਰ ਦਿੱਤਾ ਸਾ, ਪਰ ਸੱਚਾਈ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਅਤੇ ਫਿਲਮ ਇੰਡਸਟਰੀ ਨੇ ਸੁੱਖ ਦਾ ਸਾਹ ਲਿਆ।
ਇਹ ਵੀ ਪੜ੍ਹੋ: ਮਸ਼ਹੂਰ ਮਿਊਜ਼ਿਕ ਕੰਪੋਜ਼ਰ ਦੇ ਘਰ ਗੂੰਜੀਆਂ ਕਿਲਕਾਰੀਆਂ ! ਪਤਨੀ ਨੇ ਧੀ ਨੂੰ ਦਿੱਤਾ ਜਨਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਗਾਣੇ ਦੇ ਵਿਵਾਦ ਵਿਚਾਲੇ ਲਾੜਾ ਬਣਿਆ ਸੁਪਰਹਿੱਟ ਪੰਜਾਬੀ ਗਾਇਕ ! ਲਾੜੀ ਨਾਲ ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ
NEXT STORY