ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਬ੍ਰਿਟੇਨ ਨੇ 15ਵੀਂ ਸਦੀ ਦੇ ਅੰਤ ਵਿੱਚ ਇਟਲੀ ਦੇ ਮੰਟੁਆ 'ਚ ਲੋਮਬਾਰਡੀ ਸ਼ਹਿਰ ਵਿੱਚ ਬਣੇ ਕਾਂਸੀ ਦੇ 17 ਮਿਲੀਅਨ ਪੌਂਡ ਕੀਮਤ ਵਾਲੇ ਮੈਡਲ ਦੇ ਨਿਰਯਾਤ 'ਤੇ ਅਸਥਾਈ ਪਾਬੰਦੀ ਲਗਾਈ ਹੈ। ਇਟਲੀ ਵਿੱਚ ਬਣਿਆ ਇਹ ਮੈਡਲ ਵੀਨਸ (ਇੱਕ ਰੋਮਨ ਦੇਵੀ) ਨੂੰ ਦਰਸਾਉਣ ਦੇ ਨਾਲ-ਨਾਲ ਉਸ ਦੇ ਪ੍ਰੇਮੀ ਮਾਰਸ, ਪਤੀ ਵੁਲਕਨ ਅਤੇ ਬੇਟੇ ਕਿਉਪਿਡ ਨੂੰ ਦਰਸਾਉਂਦਾ ਹੈ।
ਯੂਕੇ ਸਰਕਾਰ ਅਨੁਸਾਰ ਇਸ ਇਤਿਹਾਸਕ ਮੈਡਲ ਦੇ ਦੇਸ਼ ਵਿੱਚ ਹੀ ਕੋਈ ਖਰੀਦਦਾਰ ਨਾ ਮਿਲਣ ਤੱਕ ਇਸ ਨੂੰ ਨਿਰਯਾਤ ਕਰਕੇ ਇਸ ਦੇ ਵਿਕਣ ਦਾ ਡਰ ਹੈ। ਸਭਿਆਚਾਰ ਮੰਤਰੀ ਕੈਰੋਲਿਨ ਡੈਨਨੇਜ ਨੇ ਇਸ ਪਾਬੰਦੀ ਦੀ ਘੋਸ਼ਣਾ ਕਰਦਿਆਂ ਕਿਹਾ ਸੀ ਕਿ ਇਹ ਮੈਡਲ ਮੰਟੁਆ ਵਿੱਚ ਬਣੀਆਂ ਬ੍ਰਿਟਿਸ਼ ਸੰਗ੍ਰਹਿ ਦੀਆਂ ਹੋਰ ਧਰੋਹਰਾਂ ਵਿੱਚੋਂ ਅਨਮੋਲ ਹੈ। ਇਸ ਲਈ ਇਸ ਦਾ ਯੂਕੇ ਤੋਂ ਨਿਰਯਾਤ ਕਰਨਾ ਇੱਕ ਵੱਡਾ ਨੁਕਸਾਨ ਹੋਵੇਗਾ।
ਪੜ੍ਹੋ ਇਹ ਅਹਿਮ ਖਬਰ- ਨੇਪਾਲ ਸਰਕਾਰ ਨੇ ਰਾਮ ਮੰਦਰ ਦੇ ਨਿਰਮਾਣ ਲਈ ਅਲਾਟ ਕੀਤਾ 'ਫੰਡ'
ਇਸ ਸੰਬੰਧੀ ਡਿਜੀਟਲ, ਸਭਿਆਚਾਰ, ਮੀਡੀਆ ਅਤੇ ਸਪੋਰਟ ਵਿਭਾਗ ਨੇ ਜਾਣਕਾਰੀ ਦਿੱਤੀ ਕਿ ਨਿਰਯਾਤ ਲਾਇਸੈਂਸ ਦੀ ਅਰਜ਼ੀ ਬਾਰੇ ਫੈਸਲਾ 27 ਸਤੰਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਇਹ ਉਮੀਦ ਹੈ ਕਿ ਇਸ ਦੀ ਖਰੀਦ ਲਈ ਕੋਈ ਘਰੇਲੂ ਖਰੀਦਦਾਰ ਮਿਲ ਸਕਦਾ ਹੈ। ਇਸ ਦੇ ਇਲਾਵਾ ਇਸ ਨੂੰ 27 ਮਾਰਚ, 2022 ਤੱਕ ਵਧਾਇਆ ਜਾ ਸਕਦਾ ਹੈ ਜੇਕਰ ਕੋਈ ਇਸਨੂੰ ਖਰੀਦਣ ਲਈ ਫੰਡ ਇਕੱਠਾ ਕਰਨ ਦੀ ਕੋਸ਼ਿਸ਼ ਕਰਦਾ ਹੈ।
ਯੂਕੇ: ਐੱਨ ਐੱਚ ਐੱਸ ਸਟਾਫ ਨੂੰ ਕਾਨੂੰਨੀ ਤੌਰ 'ਤੇ ਕੋਰੋਨਾ ਵੈਕਸੀਨ ਲਗਵਾਉਣ ਦੀ ਹੋਵੇਗੀ ਲੋੜ
NEXT STORY