ਲੰਡਨ (ਬਿਊਰੋ): ਬ੍ਰਿਟੇਨ ਵਿਚ ਕੋਰੋਨਾਵਾਇਰਸ ਦੇ ਨਵੇਂ ਪ੍ਰਕਾਰ ਦਾ ਪਤਾ ਲੱਗਣ ਦੇ ਬਾਅਦ ਜ਼ਿਆਦਾਤਰ ਦੇਸ਼ਾਂ ਨੇ ਆਵਜਾਈ ਸੇਵਾਵਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸੇ ਤਰ੍ਹਾਂ ਫਰਾਂਸ ਨੇ ਵੀ ਬ੍ਰਿਟੇਨ ਦੇ ਨਾਲ ਲੱਗਦੀ ਆਪਣੀ ਸਰਹੱਦ ਨੂੰ ਬੰਦ ਕਰ ਦਿੱਤਾ ਹੈ। ਅਜਿਹੇ ਵਿਚ ਹਜ਼ਾਰਾਂ ਟਰੱਕ ਡਰਾਈਵਰ ਬ੍ਰਿਟੇਨ-ਫਰਾਂਸ ਬਾਰਡਰ 'ਤੇ ਫਸੇ ਹੋਏ ਹਨ, ਜਿਹਨਾਂ ਨੂੰ ਖਾਣ-ਪੀਣ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵਿਚ ਬ੍ਰਿਟੇਨ ਵਿਚ ਰਹਿ ਰਹੇ ਸਿੱਖ ਭਾਈਚਾਰੇ ਦੇ ਕੁਝ ਲੋਕਾਂ ਨੇ ਫਰਾਂਸ ਦੀ ਸਰਹੱਦ ਨਾਲ ਲੱਗਦੇ ਦੱਖਣੀ ਇੰਗਲੈਂਡ ਵਿਚ ਫਸੇ ਹਜ਼ਾਰਾਂ ਟਰੱਕ ਡਰਾਈਵਰਾਂ ਨੂੰ ਗਰਮ ਭੋਜਨ ਦੇਣ ਦੇ ਲਈ ਕਦਮ ਅੱਗੇ ਵਧਾਇਆ।
ਜਾਣਕਾਰੀ ਮੁਤਾਬਕ, ਫਰਾਂਸ ਜਾਣ ਦੇ ਲਈ 1500 ਤੋਂ ਵੱਧ ਟਰੱਕ ਇੰਗਲੈਂਡ ਦੀ ਸਰਹੱਦ ਵਿਚ ਖੜ੍ਹੇ ਹਨ। ਮੰਨਿਆ ਜਾ ਰਿਹਾ ਹੈ ਕਿ ਜੇਕਰ ਪਾਬੰਦੀਆਂ ਵਿਚ ਢਿੱਲ ਨਹੀਂ ਦਿੱਤੀ ਜਾਂਦੀ ਹੈ ਤਾਂ ਬ੍ਰਿਟੇਨ ਨੂੰ ਖਾਧ ਸਮੱਗਰੀ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉੱਧਰ ਪਾਬੰਦੀਆਂ ਵਿਚ ਢਿੱਲ ਦੇ ਲਈ ਸੋਮਵਾਰ ਨੂੰ ਬ੍ਰਿਟਿਸ਼ ਪੀ.ਐੱਮ. ਬੋਰਿਸ ਜਾਨਸਨ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਗੱਲਬਾਤ ਕੀਤੀ। ਸਥਾਨਕ ਬ੍ਰਿਟਿਸ਼ ਮੀਡੀਆ ਨੇ ਦੱਸਿਆ ਕਿ ਮੰਗਲਵਾਰ ਨੂੰ ਇਕ ਸਿੱਖ ਚੈਰਿਟੀ ਦੇ ਮੈਂਬਰਾਂ ਨੇ ਕੈਂਟ ਵਿਚ ਕੈਂਪ ਬਣਾ ਕੇ ਰਹਿ ਰਹੇ ਕਰੀਬ 1,000 ਟਰੱਕ ਡਰਾਈਵਰਾਂ ਨੂੰ ਗਰਮ ਭੋਜਨ ਕਰਵਾਇਆ।
ਉਹਨਾਂ ਨੂੰ ਚੋਲ-ਛੋਲੇ ਅਤੇ ਮਸ਼ਰੂਮ ਪਾਸਤਾ ਬਣਾ ਕੇ ਸਰਵ ਕੀਤਾ ਗਿਆ। ਘਰ ਦੇ ਬਣੇ ਹੋਏ ਭੋਜਨ ਦੇ ਇਲਾਵਾ, ਉਹ ਫਸੇ ਹੋਏ ਟਰੱਕ ਡਰਾਈਵਰਾਂ ਦੇ ਲਈ ਸਥਾਨਕ ਰੈਸਟੋਰੈਂਟ ਵੱਲੋਂ ਦਾਨ ਕੀਤੇ ਪਿੱਜ਼ਾ ਵੀ ਲੈ ਕੇ ਗਏ। ਇਹਨਾਂ ਟਰੱਕ ਡਰਾਈਵਰਾਂ ਵਿਚੋਂ ਜ਼ਿਆਦਾਤਰ ਕ੍ਰਿਸਮਿਸ ਦੇ ਲਈ ਆਪਣੇ ਪਰਿਵਾਰਾਂ ਦੇ ਕੋਲ ਵਾਪਸ ਜਾਣ ਦੇ ਚਾਹਵਾਨ ਹਨ।
ਚੈਰਿਟੀ ਸੰਗਠਨ 'ਖਾਲਸਾ ਐਡ' ਨੇ ਟਵੀਟ ਕਰ ਦੇ ਦੱਸਿਆ ਕਿ ਆਪਰੇਸ਼ਨਸਟਕ ਦੇ ਤਹਿਤ ਫਸੇ ਹੋਏ ਟਰੱਕ ਡਰਾਈਵਰਾਂ ਲਈ ਡੋਮਿਨੀਜ਼ ਢਿੱਲੋਂ ਗਰੁੱਪ ਫ੍ਰੈਂਚਾਇਜ਼ੀ (ਕੇਂਟ) ਵੱਲੋਂ 1,000 ਪਿੱਜ਼ਾ ਦਾਨ ਕੀਤੇ ਗਏ। ਅਸੀਂ ਇਹਨਾਂ ਦਾਤਿਆਂ ਅਤੇ ਸਮਰਥਕਾਂ ਦਾ ਧੰਨਵਾਦ ਕਰਦੇ ਹਾਂ, ਜਿਹਨਾਂ ਨੇ ਸਰਹੱਦ ਬੰਦ ਹੋਣ 'ਤੇ ਟਰੱਕ ਡਰਾਈਵਰਾਂ ਦੀ ਮਦਦ ਕੀਤੀ।''
ਪੜ੍ਹੋ ਇਹ ਅਹਿਮ ਖਬਰ- NSW 'ਚ ਨਵੇਂ ਮਾਮਲੇ, ਪੀ.ਐੱਮ. ਮੌਰੀਸਨ ਨੇ ਰਿਕਾਰਡ ਟੈਸਟ ਕਰਾਉਣ 'ਤੇ ਕੀਤਾ ਧੰਨਵਾਦ
ਸਿੱਖ ਭਾਈਚਾਰੇ ਦੇ ਸਹਿਯੋਗ ਲਈ ਲੰਗਰ ਐਡ ਦੇ ਮੈਂਬਰ, ਇਕ ਅੰਤਰਰਾਸ਼ਟਰੀ ਚੈਰਿਟੀ ਦੇ ਨਾਲ-ਨਾਲ ਸਥਾਨਕ ਪੁਲਸ ਅਤੇ ਕੋਸਟਗਾਰਡ ਵੀ ਸਾਹਮਣੇ ਆਏ ਹਨ ਤਾਂ ਜੋ ਟਰੱਕ ਡਰਾਈਵਰਾਂ ਨੂੰ ਭੋਜਨ ਵੰਡਿਆ ਜਾ ਸਕੇ। ਭੋਜਨ ਵੰਡਣ ਵਾਲੀ ਚੈਰਿਟੀ ਦੇ ਇਕ ਵਾਲੰਟੀਅਰ ਨੇ ਦੱਸਿਆ,''ਕੁਝ ਲੋਕ ਦੁਖੀ ਸਨ, ਉਹ ਜਾਣਨਾ ਚਾਹੁੰਦੇ ਸਨ ਕਿ ਸਰਹੱਦਾਂ ਕਦੋਂ ਖੁੱਲ੍ਹਣਗੀਆਂ ਅਤੇ ਉਹ ਕਦੋਂ ਘਰ ਜਾ ਸਕਣਗੇ।'' ਇਹ ਹਾਲਾਤ ਯੂਰਪੀ ਦੇਸ਼ਾਂ ਵੱਲੋਂ ਬ੍ਰਿਟੇਨ ਤੋਂ ਜਾਣ ਵਾਲੇ ਲੋਕਾਂ ਦੇ ਲਈ ਪਾਬੰਦੀ ਲੱਗਣ ਦੇ ਕਾਰਨ ਬਣੇ ਹਨ। ਬ੍ਰਿਟੇਨ ਵਿਚ ਕੋਰੋਨਾਵਾਇਰਸ ਦਾ ਨਵਾਂ ਪ੍ਰਕਾਰ ਲੰਡਨ ਅਤੇ ਕੈਂਟ ਦੇ ਦੱਖਣ-ਪੂਰਬੀ ਕਾਊਂਟੀ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ, ਜਿਸ ਦੇ ਬਾਅਦ ਐਤਵਾਰ ਨੂੰ ਫਰਾਂਸ ਨੇ ਬ੍ਰਿਟੇਨ ਨਾਲ ਲੱਗਦੀ ਆਪਣੀ ਸਰਹੱਦ ਨੂੰ ਬੰਦ ਕਰ ਦਿੱਤਾ ਸੀ। ਇਸ ਕਾਰਨ ਹਜ਼ਾਰਾਂ ਟਰੱਕ ਡਰਾਈਵਰਾਂ ਨੂੰ ਸਰਹੱਦ 'ਤੇ ਹੀ ਰੋਕ ਦਿੱਤਾ ਗਿਆ।
ਨੋਟ - ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।
NSW 'ਚ ਨਵੇਂ ਮਾਮਲੇ, ਪੀ.ਐੱਮ. ਮੌਰੀਸਨ ਨੇ ਰਿਕਾਰਡ ਟੈਸਟ ਕਰਾਉਣ 'ਤੇ ਕੀਤਾ ਧੰਨਵਾਦ
NEXT STORY