ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਥੇਮਜ਼ ਨਦੀ ਦੇ ਟਾਪੂ 'ਤੇ ਇੱਕ ਉਦਯੋਗਿਕ ਇਕਾਈ ਨੂੰ ਲੱਗੀ ਅੱਗ ਨੇ ਕਾਫੀ ਨੁਕਸਾਨ ਪਹੁੰਚਾਇਆ ਹੈ। ਹੈਂਪਟਨ ਦੇ ਪਲਾਟ ਈਯੋਟ ਵਿੱਚ ਇਹ ਅੱਗ ਸ਼ਾਮ 5 ਵਜੇ ਤੋਂ ਬਾਅਦ ਲੱਗੀ। ਇਸ ਭੜਕੀ ਹੋਈ ਅੱਗ ਕਾਰਨ ਕੁੱਝ ਸਥਾਨਕ ਲੋਕ ਇਸ ਟਾਪੂ ਉੱਤੇ ਆਪਣੀਆਂ ਕਿਸ਼ਤੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਅੱਗ ਨੂੰ ਬੁਝਾਉਣ ਲਈ ਅੱਗ ਬੁਝਾਊ ਵਿਭਾਗ ਦੀਆਂ ਤਕਰੀਬਨ 15 ਗੱਡੀਆਂ ਵਿੱਚ 100 ਦੇ ਕਰੀਬ ਅੱਗ ਬੁਝਾਊ ਕਾਮਿਆਂ ਨੇ ਕਾਰਵਾਈ ਕੀਤੀ। ਲੰਡਨ ਫਾਇਰ ਬ੍ਰਿਗੇਡ (ਐਲ ਐਫ ਬੀ) ਨੇ ਪੁਸ਼ਟੀ ਕੀਤੀ ਕਿ ਅੱਗ ਲੱਗਣ ਵਿੱਚ ਕੁੱਝ ਸਿਲੰਡਰ ਸ਼ਾਮਿਲ ਸਨ। ਇਸ ਹਾਦਸੇ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਈਯੋਟ ਇੱਕ ਰਜਿਸਟਰਡ ਕੰਜ਼ਰਵੇਸ਼ਨ ਏਰੀਆ ਹੈ ਅਤੇ ਚਾਰ ਸੂਚੀਬੱਧ ਇਮਾਰਤਾਂ ਵਾਲਾ ਇਲਾਕਾ ਹੈ। ਇਹ ਉਦਯੋਗਿਕ ਇਮਾਰਤਾਂ ਦੋਵੇਂ ਬੂਥ ਹਾਊਸ ਹਨ ਅਤੇ ਅੱਗ ਨਾਲ ਪੂਰੀ ਤਰ੍ਹਾਂ ਨਸ਼ਟ ਹੋ ਗਈਆਂ ਹਨ। ਜਦਕਿ ਅਧਿਕਾਰੀਆਂ ਅਨੁਸਾਰ ਹਵਾ ਦੀ ਦਿਸ਼ਾ ਨੇ ਰਿਹਾਇਸ਼ੀ ਇਮਾਰਤ ਨੂੰ ਅੱਗ ਦੀਆਂ ਲਪਟਾਂ ਨਾਲ ਨੁਕਸਾਨ ਤੋਂ ਬਚਾ ਲਿਆ।
ਪਾਕਿ 'ਚ ਵਾਪਰਿਆ ਸੜਕ ਹਾਦਸਾ, 15 ਲੋਕਾਂ ਦੀ ਮੌਤ ਤੇ 35 ਜ਼ਖਮੀ
NEXT STORY