ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਬ੍ਰਿਸਟਲ 'ਚ ਖਰਾਬ ਪਾਣੀ ਦੇ ਇਕ ਪਲਾਂਟ ਵਿਚ ਹੋਏ ਵੱਡੇ ਧਮਾਕੇ ਕਾਰਨ ਚਾਰ ਲੋਕਾਂ ਦੀ ਮੌਤ ਅਤੇ ਹੋਰਾਂ ਦੇ ਜ਼ਖ਼ਮੀ ਹੋਣ ਦੀ ਘਟਨਾ ਵਾਪਰੀ ਹੈ। ਇਸ ਖੇਤਰ ਦੇ ਅਵੋਨਮਾਊਥ ਵਿਚ ਵੈਸੇਕਸ ਵਾਟਰ ਬ੍ਰਿਸਟਲ ਰੀਸਾਈਕਲਿੰਗ ਸੈਂਟਰ ਵਿਖੇ ਐਮਰਜੈਂਸੀ ਸੇਵਾਵਾਂ ਦੁਆਰਾ ਧਮਾਕੇ ਦੀ ਵੱਡੀ ਘਟਨਾ ਨੂੰ ਘੋਸ਼ਿਤ ਕੀਤੇ ਜਾਣ ਤੋਂ ਬਾਅਦ ਹੋਏ ਜਾਨੀ ਨੁਕਸਾਨ ਦੀ ਪੁਸ਼ਟੀ ਕੀਤੀ ਗਈ ਹੈ।
ਪੁਲਸ ਦੇ ਬੁਲਾਰੇ ਅਨੁਸਾਰ ਮ੍ਰਿਤਕਾਂ ਵਿਚ ਵੈਸੇਕਸ ਵਾਟਰ ਪਲਾਂਟ ਦੇ ਤਿੰਨ ਕਰਮਚਾਰੀ ਅਤੇ ਇਕ ਠੇਕੇਦਾਰ ਸ਼ਾਮਲ ਹਨ ਅਤੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਇਸ ਹਾਦਸੇ ਸੰਬੰਧੀ ਸੂਚਿਤ ਕਰ ਦਿੱਤਾ ਗਿਆ ਹੈ। ਇਸ ਹਾਦਸੇ ਨਾਲ ਇਕ ਹੋਰ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਵੀ ਸੂਚਨਾ ਹੈ।
ਧਮਾਕਾ ਹੋਣ ਤੋਂ ਬਾਅਦ ਸਵੇਰੇ 11.20 ਵਜੇ ਐਮਰਜੈਂਸੀ ਸੇਵਾਵਾਂ ਘਟਨਾ ਸਥਲ 'ਤੇ ਪਹੁੰਚੀਆਂ ਪਰ ਅੱਗ ਆਦਿ ਲੱਗਣ ਦੇ ਕੋਈ ਸਬੂਤ ਨਹੀਂ ਮਿਲੇ ਪਰ ਮੰਨਿਆ ਜਾ ਰਿਹਾ ਹੈ ਕਿ ਪੀੜਤ ਗੰਦੇ ਪਾਣੀ ਦੇ ਟੈਂਕ ਉੱਪਰ ਕੰਮ ਕਰ ਰਹੇ ਸਨ ਅਤੇ ਇਸ ਦੇ ਫਟਣ 'ਤੇ ਧਮਾਕਾ ਇੰਨਾ ਤਾਕਤਵਰ ਸੀ ਕਿ ਇਕ ਲਾਸ਼ ਤਕਰੀਬਨ 150 ਮੀਟਰ ਦੀ ਦੂਰੀ 'ਤੇ ਜਾ ਡਿੱਗੀ। ਏਵਨ ਅਤੇ ਸਮਰਸੈਟ ਪੁਲਸ ਨੇ ਪੁਸ਼ਟੀ ਕੀਤੀ ਹੈ ਕਿ ਇਹ ਘਟਨਾ ਦਹਿਸ਼ਤਗਰਦੀ ਨਾਲ ਸਬੰਧਤ ਨਹੀਂ ਹੈ ਅਤੇ ਧਮਾਕੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਗਲਾਸਗੋ 'ਚ ਕ੍ਰਿਸਮਸ ਦੌਰਾਨ ਸਕੂਲ ਦੀਆਂ ਛੁੱਟੀਆਂ 'ਚ ਨਹੀਂ ਹੋਵੇਗਾ ਬਦਲਾਅ : ਜੌਨ ਸਵਿੰਨੇ
NEXT STORY