ਲੰਡਨ- ਬ੍ਰਿਟੇਨ ਵਿਚ ਮੱਧ ਲੰਡਨ ਦੇ ਵੈਸਟਮਿੰਸਟਰ ਜ਼ਿਲ੍ਹਾ ਵਿਚ ਬਲੈਕ ਲਾਈਵ ਮੈਟਰ ਪ੍ਰਦਰਸ਼ਨ ਦੌਰਾਨ ਹਿੰਸਕ ਝੜਪਾਂ ਹੋਣ ਕਾਰਨ ਕਰਫਿਊ ਘੋਸ਼ਿਤ ਕਰ ਦਿੱਤਾ।
ਪੁਲਸ ਨੇ ਦੱਸਿਆ ਕਿ ਕਰਫਿਊ ਸੋਮਵਾਰ ਨੂੰ ਸਵੇਰੇ 6 ਵਜੇ ਤੱਕ ਰਹੇਗਾ। ਇੱਥੇ ਐਤਵਾਰ ਨੂੰ ਹਜ਼ਾਰਾਂ ਲੋਕਾਂ ਨੇ ਬਲੈਕ ਲਾਈਵਜ਼ ਮੈਟਰ ਨਾਮ ਤੋਂ ਆਯੋਜਿਤ ਪ੍ਰਦਰਸ਼ਨ ਵਿਚ ਹਿੱਸਾ ਲਿਆ ਸੀ। ਰੈਲੀ ਸ਼ੁਰੂ ਵਿਚ ਸ਼ਾਂਤੀਪੂਰਣ ਰਹੀ ਪਰ ਬਾਅਦ ਵਿਚ ਕੁਝ ਪ੍ਰਦਰਸ਼ਨਕਾਰੀਆਂ ਨੇ ਪੁਲਸ ਕਰਮਚਾਰੀਆਂ 'ਤੇ ਹਮਲਾ ਕਰ ਦਿੱਤਾ ਅਤੇ ਝੜਪਾਂ ਸ਼ੁਰੂ ਹੋ ਗਈਆਂ।
ਪੁਲਸ ਨੇ ਟਵੀਟ ਕਰਕੇ ਕਿਹਾ, 'ਮੱਧ ਵੈਸਟਮਿਨਸਟਰ ਵਿਚ ਅਸਥਿਰਤਾ ਕਾਰਨ ਧਾਰਾ 35 ਤਹਿਤ ਇੱਥੇ ਅੱਜ 21.15 ਵਜੇ ਤੋਂ ਸੋਮਵਾਰ ਸਵੇਰੇ 6 ਵਜੇ ਤੱਕ ਕਰਫਿਊ ਘੋਸ਼ਿਤ ਕੀਤਾ ਗਿਆ ਹੈ। ਇਸ ਦੌਰਾਨ ਪੁਲਸ ਨੇ 12 ਲੋਕਾਂ ਨੂੰ ਹਿਰਾਸਤ ਵਿਚ ਲਿਆ ਸੀ।
ਕਿਮ ਜੋਂਗ ਉਨ ਦੀ ਭੈਣ ਨੇ ਦੱਖਣੀ ਕੋਰੀਆ ਨੂੰ ਦਿੱਤੀ ਧਮਕੀ
NEXT STORY