ਲੰਡਨ- ਬ੍ਰਿਟੇਨ ਆਪਣੀ ਸਟੂਡੈਂਟ ਵੀਜ਼ਾ ਲੋੜਾਂ ਵਿੱਚ ਤਬਦੀਲੀ ਕਰਨ ਜਾ ਰਿਹਾ ਹੈ, ਜਿਸ ਕਾਰਨ ਭਾਰਤੀਆਂ ਦੇ ਨਾਲ-ਨਾਲ ਅੰਤਰਰਾਸ਼ਟਰੀ ਵਿਦਿਰਆਰਥੀਆਂ ਲਈ ਵੀ ਬ੍ਰਿਟੇਨ 'ਚ ਪੜ੍ਹਾਈ ਕਰਨਾ ਕਾਫੀ ਚੁਣੌਤੀਪੂਰਨ ਹੋਣ ਵਾਲਾ ਹੈ। ਦਰਅਸਲ, 2 ਜਨਵਰੀ 2025 ਤੋਂ ਬ੍ਰਿਟੇਨ ਭਾਰਤੀਆਂ ਸਮੇਤ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਨਵੀਆਂ ਵਿੱਤੀ ਲੋੜਾਂ ਲਾਗੂ ਕਰ ਰਿਹਾ ਹੈ, ਜਿਸ ਲਈ ਹੁਣ ਯੂਕੇ ਦੇ ਵਿਦਿਆਰਥੀ ਵੀਜ਼ਾ ਲਈ ਅਰਜ਼ੀ ਦੇਣ ਵਾਲੇ ਵਿਦਿਆਰਥੀਆਂ ਨੂੰ ਲੋੜੀਂਦੀ ਮਾਤਰਾ ਵਿਚ ਸੇਵਿੰਗ ਦਿਖਾਉਣ ਦੀ ਲੋੜ ਹੋਵੇਗੀ। ਇਹ ਉੱਚ ਸਿੱਖਿਆ ਸਬੰਧੀ ਬ੍ਰਿਟੇਨ ਦੀ ਬਦਲ ਰਹੀ ਨੀਤੀ ਦਾ ਸਬੂਤ ਹੈ। 2020 ਤੋਂ ਬਾਅਦ ਪਹਿਲੀ ਵਾਰ ਹੋਈ ਤਬਦੀਲੀ ਤਹਿਤ, ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਟੂਡੈਂਟ ਵੀਜ਼ਾ ਲਈ ਉਦੋਂ ਹੀ ਯੋਗ ਸਮਝਿਆ ਜਾਵੇਗਾ ਜੇਕਰ ਉਨ੍ਹਾਂ ਕੋਲ ਲੋੜੀਂਦੀ ਮਾਤਰਾ ਵਿਚ ਸੇਵਿੰਗ ਹੋਵੇਗੀ। ਸਧਾਰਨ ਭਾਸ਼ਾ ਵਿੱਚ, ਹੁਣ ਸਟੂਡੈਂਟ ਵੀਜ਼ਾ ਸਿਰਫ਼ ਉਨ੍ਹਾਂ ਭਾਰਤੀ ਵਿਦਿਆਰਥੀਆਂ ਨੂੰ ਦਿੱਤਾ ਜਾਵੇਗਾ, ਜਿਨ੍ਹਾਂ ਕੋਲ ਬ੍ਰਿਟੇਨ ਵਿੱਚ ਰਹਿਣ ਅਤੇ ਪੜ੍ਹਨ ਲਈ ਲੋੜੀਂਦੇ ਪੈਸੇ ਹਨ।
ਇਹ ਵੀ ਪੜ੍ਹੋ: 60 ਸਾਲ ਬਾਅਦ ਰਿਹਾਅ ਹੋਇਆ ਸਾਬਕਾ ਮੁੱਕੇਬਾਜ਼, ਬਿਨਾਂ ਕਸੂਰ ਜੇਲ੍ਹ 'ਚ ਹੀ ਲੰਘ ਗਈ ਅੱਧੀ ਜ਼ਿੰਦਗੀ
ਬ੍ਰਿਟਿਸ਼ ਸਰਕਾਰ ਦੀ ਨਵੀਂ ਨੀਤੀ ਦੇ ਤਹਿਤ ਲੰਡਨ 'ਚ ਪੜ੍ਹਨ ਦੀ ਯੋਜਨਾ ਬਣਾਉਣ ਵਾਲੇ ਵਿਦਿਆਰਥੀਆਂ ਨੂੰ ਵੀਜ਼ਾ ਇੰਟਰਵਿਊ ਦੌਰਾਨ ਇਸ ਗੱਲ ਦਾ ਸਬੂਤ ਦੇਣਾ ਹੋਵੇਗਾ ਕਿ ਉਨ੍ਹਾਂ ਕੋਲ ਹਰ ਮਹੀਨੇ 1483 ਪੌਂਡ (1.63 ਲੱਖ ਰੁਪਏ) ਦੀ ਸੇਵਿੰਗ ਹੈ। ਹੁਣ ਤੱਕ ਵਿਦਿਆਰਥੀਆਂ ਨੂੰ ਪ੍ਰਤੀ ਮਹੀਨਾ 1,334 ਪੌਂਡ (1.46 ਲੱਖ ਰੁਪਏ) ਹੋਣ ਦਾ ਸਬੂਤ ਦਿਖਾਉਣਾ ਪੈਂਦਾ ਸੀ। ਜੇਕਰ ਕੋਈ ਲੰਡਨ ਤੋਂ ਬਾਹਰ ਪੜ੍ਹਾਈ ਕਰਨ ਜਾ ਰਿਹਾ ਹੈ, ਤਾਂ ਉਸ ਕੋਲ 1,136 ਪੌਂਡ (1.24 ਲੱਖ ਰੁਪਏ) ਦੀ ਮਹੀਨਾਵਾਰ ਸੇਵਿੰਗ ਹੋਣੀ ਚਾਹੀਦੀ ਹੈ, ਜੋ ਪਹਿਲਾਂ 1,023 ਪੌਂਡ (1.12 ਲੱਖ ਰੁਪਏ) ਹੁੰਦੀ ਸੀ। ਵੀਜ਼ਾ ਇੰਟਰਵਿਊ ਦੌਰਾਨ, ਬੈਂਕ ਸਟੇਟਮੈਂਟ ਜਾਂ ਲੋਨ ਰਸੀਦ ਰਾਹੀਂ ਲੋੜੀਂਦੀ ਸੇਵਿੰਗ ਦਾ ਸਬੂਤ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਹੀ ਅਧਿਕਾਰੀ ਫੈਸਲਾ ਕਰਨਗੇ ਕਿ ਵਿਦਿਆਰਥੀ ਨੂੰ ਸਟੂਡੈਂਟ ਵੀਜ਼ਾ ਦਿੱਤਾ ਜਾਵੇਗਾ ਜਾਂ ਨਹੀਂ। ਵੀਜ਼ਾ ਇੰਟਰਵਿਊ ਆਮ ਤੌਰ 'ਤੇ ਬ੍ਰਿਟਿਸ਼ ਦੂਤਘਰ ਜਾਂ ਕੌਂਸਲਰ ਦਫ਼ਤਰ ਵਿੱਚ ਹੁੰਦੀ ਹੈ। ਇਨ੍ਹਾਂ ਵਧੀਆਂ ਵਿੱਤੀ ਲੋੜਾਂ ਦਾ ਭਾਰਤੀਆਂ 'ਤੇ ਵੱਡਾ ਅਸਰ ਪੈਣ ਵਾਲਾ ਹੈ।
ਇਹ ਵੀ ਪੜ੍ਹੋ: 'ਮੈਨੂੰ ਭਾਰਤ 'ਚ ਰਹਿਣ ਦਿਓ' - ਜਾਣੋ ਤਸਲੀਮਾ ਨਸਰੀਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਿਉਂ ਕੀਤੀ ਅਪੀਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
....ਤਾਂ ਅਮਰੀਕਾ ਹੋ ਜਾਵੇਗਾ ਦੀਵਾਲੀਆ : Musk
NEXT STORY