ਲੰਡਨ-ਲੈਸਟਰ ਦੇ ਪੂਰਬੀ ਮਿਡਲੈਂਡਸ ਸ਼ਹਿਰ ’ਚ ਬੀਬੀਆਂ ਦੇ ਕੱਪੜੇ ਬਣਾਉਣ ਵਾਲੀ ਕੰਪਨੀ ਦੇ ਭਾਰਤੀ ਮੂਲ ਦੇ ਇਕ ਡਾਇਰੈਕਟਰ ਸੁਰਿੰਦਰ ਸਿੰਘ ’ਤੇ £ 98,000 (ਲਗਭਗ 98 ਲੱਖ ਰੁਪਏ) ਦੇ ਬਿੱਲਾ ਦਾ ਭੁਗਤਾਨ ਨਾ ਕਰ ਪਾਉਣ ’ਤੇ 6 ਸਾਲ ਲਈ ਪਾਬੰਦੀ ਲਾ ਦਿੱਤੀ ਗਈ ਹੈ। ਬਿ੍ਰਟੇਨ ਦੇ ਦੀਵਾਲੀਆ ਵਿਭਾਗ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਸੂਚਨਾ ਦਿੱਤੀ। 62 ਸਾਲ ਦੇ ਸੁਰਿੰਦਰ ਸਿੰਘ ਉਸ ਕੰਪਨੀ ਦੇ ਡਾਇਰੈਕਟਰ ਸਨ ਜਿਸ ਨੂੰ ਜੁਲਾਈ 2019 ’ਚ ਟ੍ਰੈਡਿੰਗ ਬੰਦ ਕਰਨ ਅਤੇ ਅਪ੍ਰੈਲ 2018 ਤੋਂ ਟੈਕਸ ਬਿੱਲ ਦਾ ਭੁਗਤਾਨ ਕਰਨ ’ਚ ਅਸਫਲ ਰਹਿਣ ਤੋਂ ਬਾਅਦ ਜੁਲਾਈ 2019 ’ਚ ਲਾਜ਼ਮੀ ਤਰਲ ’ਤੇ ਰੱਖਿਆ ਗਿਆ ਸੀ।
ਇਹ ਵੀ ਪੜ੍ਹੋ -ਹਿਊਸਟਨ ’ਚ ਘਰੇਲੂ ਹਿੰਸਾ ਗੋਲੀਬਾਰੀ ’ਚ 4 ਦੀ ਮੌਤ : ਅਧਿਕਾਰੀ
ਸੁਰਿੰਦਰ ਸਿੰਘ ਦੀ ਕੰਪਨੀ ਹੁਣ 6 ਸਾਲ ਲਈ ਬਿਜ਼ਨੈੱਸ ਨਹੀਂ ਕਰ ਸਕਦੀ ਹੈ। ਡਾਇਰੈਕਟਰ ਦੇ ਰੂਪ ’ਚ ਸਿੰਘ ਦੇ ਕੰਮਕਾਜ ਦੀ ਜਾਂਚ ਕਰ ਰਹੇ ਆਫੀਸੀਅਲ ਰਿਸੀਵਰ ਇਹ ਯਕੀਨੀ ਨਹੀਂ ਕਰ ਪਾਏ ਕਿ ਕੰਪਨੀ ਐਕਾਊਂਟਿੰਗ ਰਿਕਾਰਡ ਰੱਖਦੀ ਸੀ ਜਾਂ ਨਹੀਂ। ਸੁਰਿੰਦਰ ਸਿੰਘ ਨੇ ਨਵੰਬਰ 2017 ਅਤੇ ਮਾਰਚ 2019 ਵਿਚਾਲੇ ਕੰਪਨੀ ਦੇ ਅਕਾਊਂਟ ਤੋਂ £ 180,000 ਪਾਊਂਡ (ਲਗਭਗ 1 ਕਰੋੜ 80 ਲੱਖ ਰੁਪਏ) ਵੀ ਕੱਢ ਲਏ ਸਨ ਪਰ ਇੰਨੀ ਵੱਡੀ ਰਕਮ ਨੂੰ ਕੱਢਣ ਦੇ ਸਹੀ ਅਤੇ ਸਪੱਸ਼ਟ ਕਾਰਣ ਨਾ ਦੱਸ ਸਕੇ। ਇਨਸਾਲਵੈਂਸੀ ਸਰਵਿਸ ਨੇ ਕਿਹਾ ਕਿ ਸਿੰਘ ਨੇ ਕਈ ਮੁੱਦਿਆਂ ’ਤੇ ਕਿਸੇ ਤਰ੍ਹਾਂ ਦਾ ਵਿਵਾਦ ਨਹੀਂ ਕੀਤਾ। ਉਹ ਕੰਪਨੀ ਵੱਲੋਂ ਅਕਾਊਂਟ ਰਿਕਾਰਡਸ ਬਣਾਏ ਰੱਖਣ ਜਾਂ ਸੰਭਾਲ ਕੇ ਨਾ ਰੱਖਣ ’ਤੇ ਵੀ ਕੁਝ ਨਹੀਂ ਬੋਲੇ ਅਤੇ ਨਾ ਹੀ ਕੰਪਨੀ ਵੱਲੋਂ ਟੈਕਸ ਵਿਭਾਗ ਨੂੰ ਨੁਕਸਾਨ ਪਹੁੰਚਾ ਕੇ ਕਾਰੋਬਾਰ ਕੀਤੇ ਜਾਣ ’ਤੇ ਕਿਸੇ ਤਰ੍ਹਾਂ ਦਾ ਬਿਆਨ ਦਿੱਤਾ।
ਇਹ ਵੀ ਪੜ੍ਹੋ -ਯਮਨ ’ਚ ਮੰਤਰੀਆਂ ਦੇ ਜਹਾਜ਼ ’ਤੇ ਹਮਲਾ, ਵਾਲ-ਵਾਲ ਬਚੇ ਪੀ.ਐੱਮ, 22 ਦੀ ਮੌਤ
ਮੁੱਖ ਜਾਂਚ ਅਧਿਕਾਰੀ ਰਾਬਰਟ ਕਲਾਰਕ ਨੇ ਕਿਹਾ ਕਿ ਸੁਰਿੰਦਰ ਸਿੰਘ ਨੇ ਰਿਕਾਰਡ ਦੀ ਕਮੀ ਰਾਹੀਂ ਨਾ ਸਿਰਫ ਆਪਣੀਆਂ ਕਰਤੂਤਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਸਗੋਂ ਟੈਕਸ ਦਾ ਭੁਗਤਾਨ ਨਾ ਕਰ ਕੇ ਇਕ ਅਣਉਚਿਤ ਮੁਕਾਬਲੇਬਾਜ਼ ਲਾਭ ਚੁੱਕਣ ਦੀ ਵੀ ਕੋਸ਼ਿਸ਼ ਕੀਤੀ। ਰਾਬਰਟ ਕਲਾਰਕ ਨੇ ਇਹ ਵੀ ਕਿਹਾ ਕਿ ਕੰਪਨੀ ਡਾਇਰੈਕਟਰਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਕਾਰੋਬਾਰ ਦਾ ਪੂਰਾ ਅਤੇ ਠੀਕ ਰਿਕਾਰਡ ਬਣਾ ਕੇ ਰੱਖਣ। ਉਨ੍ਹਾਂ ਨੇ ਇਸ ਮਾਮਲੇ ਦਾ ਹਵਾਲਾ ਦਿੰਦੇ ਹੋਏ ਅਸੀਂ ਉਨ੍ਹਾਂ ਲੋਕਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਗੱਲ ਕਹੀ ਜੋ ਕੰਪਨੀ ਦੇ ਲਈ ਬਣਾਏ ਗਏ ਲੋੜੀਂਦੇ ਮਾਪਦੰਡਾਂ ਨੂੰ ਪੂਰਾ ਕਰਨ ’ਚ ਅਸਫਲ ਰਹਿੰਦੇ ਹਨ।
ਇਹ ਵੀ ਪੜ੍ਹੋ -ਬਿਨਾਂ ਕਿਸੇ ਦਸਤਾਵੇਜ਼ ਦੇ ਰਹਿ ਰਹੇ 1.1 ਕਰੋੜ ਲੋਕਾਂ ਨੂੰ ਦਿੱਤੀ ਜਾਵੇਗੀ ਨਾਗਰਿਕਤਾ : ਕਮਲਾ ਹੈਰਿਸ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਹਿਊਸਟਨ ’ਚ ਘਰੇਲੂ ਹਿੰਸਾ ਗੋਲੀਬਾਰੀ ’ਚ 4 ਦੀ ਮੌਤ : ਅਧਿਕਾਰੀ
NEXT STORY